28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਅਸ਼ੋਕ ਕਸਾਨਾਂ ਅਤੇ ਮਾਸਟਰ ਰਵਿੰਦਰ ਸੂਰਾਪੁਰੀ ਦੇ ਪਿਤਾ ਚੌਧਰੀ ਧਰਮ ਚੰਦ ਕਸਾਨਾਂ ਦਾ ਦਿਹਾਂਤ

ਕਾਠਗੜ੍ਹ, 28 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਸੂਰਾਪੁਰ ਵਿੱਚ ਉਸ ਸਮੇਂ ਸੋਗ ਦੀ ਲਹਿਰ ਛਾ ਗਈ, ਜਦੋਂ ਸਮਾਜ ਸੇਵੀ ਅਸ਼ੋਕ ਕਸਾਨਾਂ ਅਤੇ ਮਾਸਟਰ ਰਵਿੰਦਰ ਸੂਰਾਪੁਰੀ ਦੇ ਸਤਿਕਾਰਯੋਗ ਪਿਤਾ ਚੌਧਰੀ ਧਰਮ ਚੰਦ ਕਸਾਨਾਂ (72) ਸੂਰਾਪੁਰ ਵਾਲੇ ਅਚਨਚੇਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਚੌਧਰੀ ਧਰਮ ਚੰਦ ਕਸਾਨਾਂ ਆਪਣੇ ਸਾਦੇ ਸੁਭਾਅ, ਮਿਲਣਸਾਰ ਵਿਵਹਾਰ ਅਤੇ ਇਮਾਨਦਾਰੀ ਕਾਰਨ ਇਲਾਕੇ ਵਿੱਚ ਵਿਸ਼ੇਸ਼ ਸਤਿਕਾਰ ਦੇ ਪਾਤਰ ਸਨ।

ਸੂਰਾਪੁਰ ਵਿਖੇ ਚੌਧਰੀ ਧਰਮ ਚੰਦ ਕਸਾਨਾਂ ਦੀ ਚਿਖਾ ਨੂੰ ਅਗਨੀ ਭੇਟ ਕਰਦੇ ਹੋਏ ਪੁੱਤਰ ਅਸ਼ੋਕ ਕਸਾਨਾਂ ਤੇ ਪੁੱਤਰ ਰਵਿੰਦਰ ਸੂਰਾਪੁਰੀ ਅਤੇ ਇਨਸੈੱਟ ਚੌਧਰੀ ਧਰਮ ਚੰਦ ਕਸਾਨਾਂ ਦੀ ਫਾਈਲ ਤਸਵੀਰ। ਤਸਵੀਰ : ਕਲੇਰ 29-11-2026
ਕਾਠਗੜ੍ਹ, 28 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਸੂਰਾਪੁਰ ਵਿੱਚ ਉਸ ਸਮੇਂ ਸੋਗ ਦੀ ਲਹਿਰ ਛਾ ਗਈ, ਜਦੋਂ ਸਮਾਜ ਸੇਵੀ ਅਸ਼ੋਕ ਕਸਾਨਾਂ ਅਤੇ ਮਾਸਟਰ ਰਵਿੰਦਰ ਸੂਰਾਪੁਰੀ ਦੇ ਸਤਿਕਾਰਯੋਗ ਪਿਤਾ ਚੌਧਰੀ ਧਰਮ ਚੰਦ ਕਸਾਨਾਂ (72) ਸੂਰਾਪੁਰ ਵਾਲੇ ਅਚਨਚੇਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਚੌਧਰੀ ਧਰਮ ਚੰਦ ਕਸਾਨਾਂ ਆਪਣੇ ਸਾਦੇ ਸੁਭਾਅ, ਮਿਲਣਸਾਰ ਵਿਵਹਾਰ ਅਤੇ ਇਮਾਨਦਾਰੀ ਕਾਰਨ ਇਲਾਕੇ ਵਿੱਚ ਵਿਸ਼ੇਸ਼ ਸਤਿਕਾਰ ਦੇ ਪਾਤਰ ਸਨ। ਉਨ੍ਹਾਂ ਦਾ ਸਸਕਾਰ ਸ਼ਨਿੱਚਰਵਾਰ ਬਾਅਦ ਦੁਪਹਿਰ 2 ਵਜੇ ਉਨ੍ਹਾਂ ਦੇ ਜੱਦੀ ਪਿੰਡ ਸੂਰਾਪੁਰ ਵਿਖੇ ਸਤਿਕਾਰ ਨਾਲ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਸਿਆਸੀ, ਸਮਾਜਿਕ, ਧਾਰਮਿਕ ਆਗੂਆਂ, ਪੰਚਾਇਤ ਮੈਂਬਰਾਂ, ਸਕੂਲ ਸਟਾਫ਼, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਦੀ ਚਿਖਾ ਨੂੰ ਅਗਨੀ ਵੱਡੇ ਪੁੱਤਰ ਅਸ਼ੋਕ ਕਸਾਨਾਂ ਤੇ ਛੋਟੇ ਪੁੱਤਰ ਰਵਿੰਦਰ ਸੂਰਾਪੁਰੀ ਨੇ ਦਿੱਤੀ। ਇਸ ਦੁੱਖ ਦੇ ਮੌਕੇ ਤੇ ਹਰ ਅੱਖ ਨਮ ਸੀ ਅਤੇ ਹਰ ਕੋਈ ਚੌਧਰੀ ਧਰਮ ਚੰਦ ਕਸਾਨਾਂ ਨੂੰ ਯਾਦ ਕਰਕੇ ਭਾਵੁਕ ਹੋ ਗਿਆ। ਇਸ ਮੌਕੇ ਆਪ ਆਗੂ ਕਰਨਵੀਰ ਕਟਾਰੀਆ, ਭਾਜਪਾ ਆਗੂ ਰਵੀ ਇੰਦਰ ਸਿੰਘ ਬਾਗੋਵਾਲ, ਅਕਾਲੀ ਆਗੂ ਸੰਦੀਪ ਹਨੀ ਟੌਂਸਾ, ਸੁਰਿੰਦਰ ਚੇਚੀ ਕਾਠਗੜ੍ਹ, ਕਾਬਲ ਸਿੰਘ ਚੇਚੀ ਕਾਠਗੜ੍ਹ, ਵਿੱਕੀ ਚੌਧਰੀ ਕਾਠਗੜ੍ਹ, ਬ੍ਰਿਗੇਡੀਅਰ ਰਾਜ ਕੁਮਾਰ, ਡਾ. ਇੰਦਰਜੀਤ ਸਿੰਘ ਧਾਮੀ ਬਲਾਚੌਰ, ਪਹਿਲਵਾਨ ਭੁਪਿੰਦਰ ਧਾਮੀ, ਬਾਬਾ ਕਸ਼ਮੀਰੀ ਲਾਲ ਸਰਪੰਚ, ਨੋਨੀ ਚੇਚੀ, ਸੁਰਿੰਦਰ, ਭੋਲੂ ਕਾਠਗੜ੍ਹ, ਮਨੋਹਰ ਲਾਲ, ਧਰਮਪਾਲ ਚੇਚੀ, ਗੁਰਸ਼ਕਤੀ ਬਾਗੜੀ, ਮਾਸਟਰ ਗਿਆਨ ਸਿੰਘ ਨਿੱਘੀ, ਠੇਕੇਦਾਰ ਧਰਮਵੀਰ ਬਾਗੋਵਾਲ, ਜਸਪਾਲ ਚੇਚੀ, ਨੰਬਰਦਾਰ ਸੰਦੀਪ ਨਿੱਘੀ, ਰਾਜ ਕੁਮਾਰ ਮੋਹਣ ਮਾਜਰਾ, ਠੇਕੇਦਾਰ ਜਸਵਿੰਦਰ ਕੁਮਾਰ ਬਾਗੋਵਾਲ, ਗਿਆਨ ਚੰਦ, ਹਰੀ ਬਾਗੋਵਾਲ, ਮੋਨੂੰ ਚੇਚੀ ਕਾਠਗੜ੍ਹ, ਨਰੇਸ਼ ਕੁਮਾਰ ਸਰਪੰਚ ਬਾਗੋਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜਾਡਲੀ ਵਿਖੇ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਲਾਲਾ ਹੰਭੀਰ ਚੰਦ ਬਲੀ ਦੇ ਧਾਰਮਿਕ ਅਸਥਾਨ ਝਿੰਗੜਾਂ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ 3 ਦਿਨਾ ਧਾਰਮਿਕ ਸਮਾਗਮ ਸਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।