28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਡਾ. ਰਣਜੀਤ ਸਿੰਘ, ਅਜਮੇਰ ਸਿੱਧੂ, ਡਾ. ਰਮਨਦੀਪ ਕੌਰ, ਰਜਨੀ ਸ਼ਰਮਾ ਤੇ ਸੁਰਜੀਤ ਮਜਾਰੀ ਨੂੰ ਮਿਲਣਗੇ ‘ਨਵਜੋਤ ਪੁਰਸਕਾਰ’

ਔੜ/ਝਿੰਗੜਾਂ, 28 ਨਵੰਬਰ (ਕੁਲਦੀਪ ਸਿੰਘ ਝਿੰਗੜ) - ਨਵਜੋਤ ਸਾਹਿਤ ਸੰਸਥਾ (ਰਜਿ.) ਔੜ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਲੋਂ ਇਸ ਵਾਰ ਦੇ ‘ਨਵਜੋਤ ਪੁਰਸਕਾਰ’ ਪ੍ਰਦਾਨ ਕਰਨ ਲਈ ਪੰਜ ਨਾਮਵਰ ਸ਼ਖ਼ਸੀਅਤਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।

ਅਜੀਤ ਡੈਸਕ 29-11-2026
ਔੜ/ਝਿੰਗੜਾਂ, 28 ਨਵੰਬਰ (ਕੁਲਦੀਪ ਸਿੰਘ ਝਿੰਗੜ) - ਨਵਜੋਤ ਸਾਹਿਤ ਸੰਸਥਾ (ਰਜਿ.) ਔੜ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਲੋਂ ਇਸ ਵਾਰ ਦੇ ‘ਨਵਜੋਤ ਪੁਰਸਕਾਰ’ ਪ੍ਰਦਾਨ ਕਰਨ ਲਈ ਪੰਜ ਨਾਮਵਰ ਸ਼ਖ਼ਸੀਅਤਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਹਨਾਂ ਸ਼ਖ਼ਸੀਅਤਾਂ ਵਿੱਚ ਸੰਗੀਤ ਖੋਜ ਦੀਆਂ ਲਿਖਤਾਂ ਦੇ ਲੇਖਕ ਡਾ. ਰਣਜੀਤ ਸਿੰਘ, ਉੱਘੇ ਕਹਾਣੀਕਾਰ ਅਜਮੇਰ ਸਿੱਧੂ, ਨਾਮਵਰ ਗ਼ਜ਼ਲਗੋ ਰਜਨੀ ਸ਼ਰਮਾ, ਵਿੱਦਿਅਕ, ਸਾਹਿਤਕ ਤੇ ਸਮਾਜਿਕ ਸੇਵਾਵਾਂ ਦੇ ਸੁਮੇਲ ਡਾ. ਰਮਨਦੀਪ ਕੌਰ ਅਤੇ ਲੇਖਕ- ਪੱਤਰਕਾਰ ਸੁਰਜੀਤ ਮਜਾਰੀ ਸ਼ਾਮਲ ਹਨ। ਸਨਮਾਨ ਪ੍ਰਦਾਨ ਕਰਨ ਸਮੇਂ ਇਹਨਾਂ ਸ਼ਖ਼ਸੀਅਤਾਂ ਸਬੰਧੀ ਸੰਸਥਾ ਦੇ ਨੁਮਾਇੰਦੇ ਕ੍ਰਮਵਾਰ ਨੀਰੂ ਜੱਸਲ, ਅਮਰ ਜਿੰਦ, ਹਰਬੰਸ ਕੌਰ, ਸ਼ੈਲੀ ਜੈਰਥ ਅਤੇ ਮਨਪ੍ਰੀਤ ਕੌਰ ਸੋਢੀਆਂ ਮੰਚ ਤੋਂ ਜਾਣਕਾਰੀ ਸਾਂਝੀ ਕਰਨਗੇ। ਇਹ ਜਾਣਕਾਰੀ ਸੰਸਥਾ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ, ਸਕੱਤਰ ਡਾ. ਕੇਵਲ ਰਾਮ, ਖਜ਼ਾਨਚੀ ਰਾਜਵਿੰਦਰ ਕੌਰ ਨਾਗਰਾ ਨੇ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਇਹ ਪੁਰਸਕਾਰ ਸੰਸਥਾ ਦੇ 45ਵੇਂ ‘ਸਥਾਪਨਾ ਦਿਵਸ’ ਮੌਕੇ ਔੜ ਵਿਖੇ 5 ਦਸੰਬਰ ਦਿਨ ਸ਼ਨਿੱਚਰਵਾਰ ਨੂੰ ਸਵੇਰੇ 10 ਵਜੇ ਹੋ ਰਹੇ ਸਮਾਗਮ ਦੌਰਾਨ ਪ੍ਰਦਾਨ ਕੀਤੇ ਜਾਣਗੇ। ਇਹਨਾਂ ਪੁਰਸਕਾਰਾਂ ਵਿਚ ਯਾਦਗਾਰੀ ਚਿੰਨ੍ਹ ਅਤੇ ਨਗਦੀ ਵੀ ਸ਼ਾਮਲ ਹੋਵੇਗੀ।
ਪਿਛਲੀ ਖ਼ਬਰ ਲਾਲਾ ਹੰਭੀਰ ਚੰਦ ਬਲੀ ਦੇ ਧਾਰਮਿਕ ਅਸਥਾਨ ਝਿੰਗੜਾਂ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ 3 ਦਿਨਾ ਧਾਰਮਿਕ ਸਮਾਗਮ ਸਮ... ਅਗਲੀ ਖ਼ਬਰ ਅੱਜ ਹੋਵੇਗਾ ਬਾਬਾ ਬਾਲਕ ਨਾਥ ਦਾ ਸਾਲਾਨਾ ਵਿਸ਼ਾਲ ਭੰਡਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।