23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਕਾਂਗਰਸ ਹਾਈਕਮਾਨ ਜਿਹੜਾ ਉਮੀਦਵਾਰ ਦੇਵੇਗੀ ਉਸ ਨੂੰ ਬਹੁਮਤ ਨਾਲ ਜਿੱਤਾਂਵਾਂਗੇ-ਰਜਿੰਦਰ ਸ਼ਰਮਾ

ਬਹਿਰਾਮ, 22 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਕਾਂਗਰਸ ਵਿਚ ਏਕਤਾ ਤੇ ਇਕਜੁੱਟ ਹੈ। ਪੰਜਾਬ ਵਿਚ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ।

ਅਜੀਤ ਡੈਸਕ 23-10-2026
ਬਹਿਰਾਮ, 22 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਕਾਂਗਰਸ ਵਿਚ ਏਕਤਾ ਤੇ ਇਕਜੁੱਟ ਹੈ। ਪੰਜਾਬ ਵਿਚ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ। ਇਹ ਸ਼ਬਦ ਸੀਨੀਅਰ ਕਾਂਗਰਸ ਆਗੂ ਰਾਜਿੰਦਰ ਸ਼ਰਮਾ ਕੁਲਥਮ ਜ਼ਿਲ੍ਹਾ ਵਾਈਸ ਪ੍ਰਧਾਨ ਨੇ ਇਥੇ ਗੱਲਬਾਤ ਕਰਦਿਆਂ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਜਿਹੜਾ ਵੀ ਉਮੀਦਵਾਰ ਦੇਵੇਗੀ ਉਸ ਨੂੰ ਬਹੁਮਤ ਨਾਲ ਜਿੱਤਾਂਵਾਂਗੇ। ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਉਹ ਦਿਨ ਬਹੁਤ ਨਜ਼ਦੀਕ ਹੈ ਜਦੋਂ ਪੰਜਾਬ ਵਿਚ ਕਾਂਗਰਸ ਦੀ ਹੀ ਸਰਕਾਰ ਬਣੇਗੀ। ਇਸ ਮੌਕੇ ਤੀਰਥ ਸਿੰਘ ਮੇਹਲੀਆਣਾ, ਅਮਰਜੀਤ ਕਲਸੀ ਬਲਾਕ ਪ੍ਰਧਾਨ ਕਾਂਗਰਸ ਸੇਵਾਦਲ, ਤਰਸੇਮ ਸਿੰਘ ਕੁਲਥਮ, ਸੁਖਵਿੰਦਰ ਕੁਮਾਰ ਕੁਲਥਮ, ਦਿਆ ਸਿੰਘ ਖੋਥੜਾਂ, ਗੁਰਦੀਪ ਸਿੰਘ ਖੋਥੜਾਂ, ਸੁਖਵਿੰਦਰ ਸਿੰਘ ਸਰਹਾਲਾ ਰਾਣੂੰਆਂ, ਬਲਜਿੰਦਰ ਕੁਮਾਰ, ਇਰਵਨ ਰੱਤੂ, ਅਵਤਾਰ ਕੁਮਾਰ ਸਰਹਾਲਾ ਰਾਣੂੰਆ, ਪਵਨ ਕੁਮਾਰ ਕੁਲਥਮ ਆਦਿ ਦੇ ਨਾਂਅ ਜ਼ਿਕਰਯੋਗ ਹਨ।
ਪਿਛਲੀ ਖ਼ਬਰ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਨੇ ਜਨਤਾ ਕੀਤੀ ਪ੍ਰੇਸ਼ਾਨ-ਕਰਨ ਸਿੰਘ ਰਾਣਾ ਅਗਲੀ ਖ਼ਬਰ ਪਿੰਡ ਊਦੋਵਾਲ ਦੇ ਜੋੜੇ ਨੇ ਦੇਹਦਾਨ ਕਰਨ ਦਾ ਲਿਆ ਸੰਕਲਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।