18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪਰਾਲੀ ਦੀਆਂ ਟਰਾਲੀਆਂ ਦਾ ਲਾਂਘਾ ਨਿਯਮਬੱਧ ਤੇ ਸੁਰੱਖਿਅਤ ਕੀਤਾ ਜਾਵੇ- ਰੋਡ ਸੇਫਟੀ ਅਵੇਰਨੈੱਸ ਸੁਸਾਇਟੀ

ਨਵਾਂਸ਼ਹਿਰ, 18 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਤਿਉਹਾਰਾਂ ਦੇ ਦਿਨਾਂ ਵਿੱਚ ਪਰਾਲੀ ਦੀਆਂ ਭਰੀਆਂ ਟਰਾਲੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਪਾਬੰਦ ਕਰਨ ਅਤੇ ਸੁਰੱਖਿਆ ਪ੍ਰਤੀ ਗੰਭੀਰਤਾ ਅਪਨਾਉਣ ਲਈ ਉਚਿਤ ਕਾਰਵਾਈ ਕਰਨ ਦੀ ਲੋੜ ਹੈ। ਪਰਾਲੀ ਨਾਲ ਭਰੀਆਂ ਟਰਾਲੀਆਂ ਨੂੰ ਸ਼ਹਿਰ ’ਚੋਂ ਲੰਘਾਉਣ ਦੀ ਬਿਜਾਏ ਬਾਹਰੋਂ ਬਾਹਰ ਲੰਘਾਉਣ ਲਈ ਕਾਰਵਾਈ ਕੀਤੀ ਜਾਵੇ।

ਅਜੀਤ ਡੈਸਕ 19-11-2026
ਨਵਾਂਸ਼ਹਿਰ, 18 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਤਿਉਹਾਰਾਂ ਦੇ ਦਿਨਾਂ ਵਿੱਚ ਪਰਾਲੀ ਦੀਆਂ ਭਰੀਆਂ ਟਰਾਲੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਪਾਬੰਦ ਕਰਨ ਅਤੇ ਸੁਰੱਖਿਆ ਪ੍ਰਤੀ ਗੰਭੀਰਤਾ ਅਪਨਾਉਣ ਲਈ ਉਚਿਤ ਕਾਰਵਾਈ ਕਰਨ ਦੀ ਲੋੜ ਹੈ। ਪਰਾਲੀ ਨਾਲ ਭਰੀਆਂ ਟਰਾਲੀਆਂ ਨੂੰ ਸ਼ਹਿਰ ’ਚੋਂ ਲੰਘਾਉਣ ਦੀ ਬਿਜਾਏ ਬਾਹਰੋਂ ਬਾਹਰ ਲੰਘਾਉਣ ਲਈ ਕਾਰਵਾਈ ਕੀਤੀ ਜਾਵੇ। ਪਰਾਲੀ ਦੀਆਂ ਟਰਾਲੀਆਂ ਦੇ ਸਾਈਜ਼ ਤੇ ਭਾਰ ਨੂੰ ਵੀ ਨਿਯਮਬੱਧ ਕਰਨ ਦੀ ਲੋੜ ਹੈ। ਉੱਕਤ ਸੰਬੰਧੀ ਰੋਡ ਸੇਫਟੀ ਅਵੇਰਨੈੱਸ ਸੁਸਾਇਟੀ ਵਲੋਂ ਜ਼ਿਲ੍ਹੇ ਦੇ ਐਸ.ਐਸ.ਪੀ ਨੂੰ ਪੱਤਰ ਲਿਖ ਕੇ ਚਿੰਤਾ ਪ੍ਰਗਟ ਕੀਤੀ ਗਈ ਹੈ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਪਟਾਕਿਆਂ ਤੇ ਆਤਸ਼ਬਾਜ਼ੀ ਆਦਿ ਕਰਕੇ ਪਰਾਲੀ ਭਰੀਆਂ ਟਰਾਲੀਆਂ ਖ਼ਤਰਨਾਕ ਹੋ ਸਕਦੀਆਂ ਹਨ। ਸੁਸਾਇਟੀ ਦੇ ਪ੍ਰਧਾਨ ਜੀ.ਐਸ.ਤੂਰ, ਮੀਤ ਪ੍ਰਧਾਨ ਹਰਪ੍ਰਭਮਹਿਲ ਸਿੰਘ, ਸਕੱਤਰ ਦੇ.ਐਸ.ਗਿੱਦਾ, ਵਿੱਤ ਸਕੱਤਰ ਨਰਿੰਦਰਪਾਲ ਤੂਰ, ਸਲਾਹਕਾਰ ਮੈਂਬਰਾਂ ਡਾ.ਅਜੇ ਬੱਗਾ, ਦਿਲਬਾਗ ਸਿੰਘ ਰਿਟਾ.ਡੀ.ਈ.ਓ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਮਹਿੰਦਰ ਸਿੰਘ ਦੁਆਬਾ, ਮੈਨੇਜਰ ਮਨਮੀਤ ਸਿੰਘ ਵਲੋਂ ਮੰਗ ਕੀਤੀ ਗਈ ਹੈ ਕਿ ਪਰਾਲੀ ਭਰੀਆਂ ਟਰਾਲੀਆਂ ਨੂੰ ਨਿਯਮਾਂ ਅਧੀਨ ਸੁਰੱਖਿਅਤ ਲਾਂਘਾ ਦਿੱਤਾ ਜਾਵੇ।
ਪਿਛਲੀ ਖ਼ਬਰ ਬਹਿਰਾਮ ਵਿਖੇ 20ਵਾਂ ਸੰਤ ਸੰਮੇਲਨ 27 ਨੂੰ, ਸੰਤਾਂ ਵਲੋਂ ਪੋਸਟਰ ਜਾਰੀ ਅਗਲੀ ਖ਼ਬਰ ਵਿਰਸਾ ਸੰਭਾਲ ਗੁਰਮਤਿ ਮੁਕਾਬਲੇ ’ਚ ਪਹੁੰਚੇ ਸੰਦੀਪ ਭਾਟੀਆ ਸੋਨੂੰ ਆਦੋਆਣਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।