20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਕ੍ਰਿਸ਼ਨ ਚੰਦ ਨੱਥਾ ਨੰਗਲ ਨਮਿਤ ਸ਼ਰਧਾਂਜਲੀ ਸਮਾਗਮ

ਰੱਤੇਵਾਲ, 19 ਅਕਤੂਬਰ (ਅਸ਼ੋਕ ਕੁਮਾਰ ਲੀਲ)-ਕ੍ਰਿਸ਼ਨ ਚੰਦ ਸੀ. ਪੀ.

ਅਜੀਤ ਡੈਸਕ 20-10-2026
ਰੱਤੇਵਾਲ, 19 ਅਕਤੂਬਰ (ਅਸ਼ੋਕ ਕੁਮਾਰ ਲੀਲ)-ਕ੍ਰਿਸ਼ਨ ਚੰਦ ਸੀ. ਪੀ. ਆਈ. ਮਾਰਕਸਵਾਦੀ ਲੈਨਿਨਵਾਦੀ (ਨਿਊ ਡੈਮੋਕ੍ਰੇਸੀ) ਪਾਰਟੀ ਦੇ ਮੈਂਬਰ ਸਨ, ਜਿਨ੍ਹਾਂ ਨੇ ਲਗਾਤਾਰ ਸਨ 2000 ਤੋਂ ਕਿਸਾਨਾਂ, ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਦੇ ਹੋਏ ਸੰਘਰਸ਼ਾਂ ਵਿਚ ਯੋਗਦਾਨ ਪਾਇਆ। ਜਿਨ੍ਹਾਂ ਦਾ 10 ਅਕਤੂਬਰ ਨੂੰ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਪਰਿਵਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਉਨ੍ਹਾਂ ਦੀ ਅੰਤਿਮ ਅਰਦਾਸ ਸਮੇਂ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਵੱਖ-ਵੱਖ ਪਾਰਟੀਆਂ ਦੇ ਬੁਲਾਰੇ ਅਜੇ ਮੰਗੂਪੁਰ, ਸਾਈ ਕਾਲੇ ਸ਼ਾਹ, ਹਲਕਾ ਵਿਧਾਇਕ ਅਸ਼ੋਕ ਕਟਾਰੀਆ, ਮਾਸਟਰ ਸ਼ੁਭਾਸ ਚੰਦਰ, ਨਾਨਕ ਜੰਡੀ, ਸੁਭਾਸ਼ ਆਨੰਦ ਮਾਰਕੀਟ ਕਮੇਟੀ ਕਾਠਗੜ੍ਹ, ਕਾ. ਅਵਤਾਰ ਸਿੰਘ ਤਾਰੀ ਕਾਠਗੜ੍ਹ, ਸਤੀਸ਼ ਸ਼ਰਮਾ, ਸੀ.ਐਚ.ਟੀ ਜੋਗਿੰਦਰ ਪਾਲ ਮੁਜਾਰਾ, ਉਨ੍ਹਾਂ ਦੇ ਸਪੁੱਤਰ ਨਰੇਸ਼ ਕੁਮਾਰ, ਨਾਮ ਦੇਵ, ਭਤੀਜੇ ਸੋਨੂੰ, ਸੰਦੀਪ ਕੁਮਾਰ, ਹੇਮਰਾਜ, ਭਰਾ ਕਮਲਜੀਤ ਸਿੰਘ ਫੌਜੀ, ਪੇਂਡੂ ਮਜ਼ਦੂਰ ਯੂਨੀਅਨ ਦੇ ਅਸ਼ੋਕ ਕਲਾਰ, ਬੂਟਾ ਬਲਾਚੌਰ , ਪ੍ਰਸ਼ੋਤਮ ਮਹਿੰਦੀਪੁਰ, ਇਫਟੂ ਦੇ ਜਸਪਾਲ ਬਾਗੋਵਾਲ਼, ਨਿਰਮਲ ਜੰਡੀ, ਸੁਰਜੀਤ ਭਾਣੇਵਾਲ, ਕਮਲ ਬਾਲੇਵਾਲ, ਭਾਰੀ ਗਿਣਤੀ ’ਚ ਇਕੱਠ ਸੀ।
ਪਿਛਲੀ ਖ਼ਬਰ ਪਿੰਡ ਗੋਲੂਮਾਜਰਾ ਵਿਖੇ ਬਾਬਾ ਸਰਵਣ ਦਾਸ ਮਹਾਰਾਜ ਸਪੋਰਟਸ ਕਲੱਬ ਨੇ ਕਰਵਾਇਆ ਕ੍ਰਿਕਟ ਟੂਰਨਾਮੈਂਟ ਅਗਲੀ ਖ਼ਬਰ ਨਗਰ ਕੌਂਸਲ ਤੇ ਪ੍ਰੈੱਸ ਕਲੱਬ ਰਾਹੋਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।