ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਨੇ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
ਬੰਗਾ, 12 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਲਾਇਨਜ਼ ਕਲੱਬ ਬੰਗਾ ਸਿਟੀ ਸਮਾਇਲ ਵਲੋਂ ਅੰਤਰ ਰਾਸ਼ਟਰੀ ਅਧਿਆਪਕ ਦਿਵਸ ਨੂੰ ਸਮਰਪਿਤ ਯਾਦਗਾਰੀ ਸਮਾਗਮ ਕਰਵਾਇਆ, ਜਿਸ ਦੇ ਮੁੱਖ ਮਹਿਮਾਨ ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਪਰਮਜੀਤ ਸਿੰਘ ਚਾਵਲਾ ਸਨ। ਉਨ੍ਹਾਂ ਦੇ ਨਾਲ ਲਾਇਨ ਸਵਰਨ ਸਿੰਘ ਖ਼ਾਲਸਾ ਪੀ.
ਬੰਗਾ, 12 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਲਾਇਨਜ਼ ਕਲੱਬ ਬੰਗਾ ਸਿਟੀ ਸਮਾਇਲ ਵਲੋਂ ਅੰਤਰ ਰਾਸ਼ਟਰੀ ਅਧਿਆਪਕ ਦਿਵਸ ਨੂੰ ਸਮਰਪਿਤ ਯਾਦਗਾਰੀ ਸਮਾਗਮ ਕਰਵਾਇਆ, ਜਿਸ ਦੇ ਮੁੱਖ ਮਹਿਮਾਨ ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਪਰਮਜੀਤ ਸਿੰਘ ਚਾਵਲਾ ਸਨ। ਉਨ੍ਹਾਂ ਦੇ ਨਾਲ ਲਾਇਨ ਸਵਰਨ ਸਿੰਘ ਖ਼ਾਲਸਾ ਪੀ. ਡੀ. ਜੀ., ਲਾਇਨ ਐਡਵੋਕੇਟ ਸ਼ਿਵ ਸੇਖੜੀ ਪੀ. ਡੀ. ਜੀ. ਤੇ ਲਾਇਨ ਹਰੀਸ਼ ਬੰਗਾ ਗੈਸਟ ਆਫ਼ ਆਨਰ ਦੇ ਰੂਪ ਵਿਚ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਲਾਇਨ ਲੇਡੀ ਰਾਜਵਿੰਦਰ ਕੌਰ ਵਲੋਂ ਲਾਇਨ ਅਰਦਾਸ ਪੜਨ ਨਾਲ ਹੋਈ। ਸਮਾਗਮ ’ਚ ਪਹੁੰਚੀਆਂ ਸਮੂਹ ਸ਼ਖ਼ਸੀਅਤਾਂ ਦਾ ਸਵਾਗਤ ਸਤਨਾਮ ਸਿੰਘ ਸਾਗਰ ਅਰੋੜਾ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਰਕੇ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ। ਇਸ ਮੌਕੇ ਅਸ਼ੋਕ ਕੁਮਾਰ, ਵਰਿੰਦਰ ਸਿੰਘ ਬੰਗਾ ਜ਼ਿਲਾ ਰਿਸੋਰਸ ਕੁਆਡੀਨੇਟਰ ਸ਼ਹੀਦ ਭਗਤ ਸਿੰਘ ਨਗਰ, ਹਰਦੇਵ ਸਿੰਘ ਬੇਦੀ ਡਿਸਟ੍ਰਿਕਟ ਆਈ. ਟੀ. ਚੇਅਰਪਰਸਨ, ਸੰਜੀਵ ਕੁਮਾਰ ਸੂਰੀ ਰੀਜਨ ਚੇਅਰਪਰਸਨ, ਜਸਪਾਲ ਸਿੰਘ ਗਿੱਧਾ ਜ਼ੋਨ ਚੇਅਰਪਰਸਨ ਨੇ ਇੰਟਰਨੈਸ਼ਨਲ ਟੀਚਰਜ਼ ਦਿਵਸ ਦੀ ਵਧਾਈ ਦਿੰਦਿਆਂ ਸਨਮਾਨਿਤ ਅਧਿਆਪਕਾਂ ਨੂੰ ਭਵਿੱਖ ’ਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਨੂੰ ਯਾਦਗਾਰੀ ਬਣਾਉਂਦਿਆਂ ਪਰਮਜੀਤ ਸਿੰਘ ਚਾਵਲਾ, ਸਵਰਨ ਸਿੰਘ ਖਾਲਸਾ ਤੇ ਹਰੀਸ਼ ਕੁਮਾਰ ਬੰਗਾ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਅਧਿਆਪਕਾਂ ਨੂੰ ਸਿੱਖਿਆ ਵਿਚ ਮੱਲਾਂ ਮਾਰਨ ਲਈ ਵਧਾਈ ਦਿੱਤੀ। ਇਸ ਮੌਕੇ ਅਸ਼ੋਕ ਕੁਮਾਰ, ਵਰਿੰਦਰ ਸਿੰਘ ਬੰਗਾ ਡੀ. ਆਰ. ਸੀ., ਜਤਿੰਦਰ ਸਿੰਘ ਪਾਬਲਾ ਸਟੇਟ ਐਵਾਰਡੀ ਅਧਿਆਪਕ, ਲੈਕਚਰਾਰ ਅੰਮ੍ਰਿਤਪਾਲ ਸਿੰਘ ਸਟੇਟ ਐਵਾਰਡੀ ਅਧਿਆਪਕ, ਸਟੇਟ ਰਿਸੋਰਸ ਪਰਸਨ ਰਾਜਵਿੰਦਰ ਸਿੰਘ ਬਾਹੜਾ, ਪ੍ਰੋਫੈਸਰ ਇੰਦਰਜੀਤ ਕੌਰ, ਲੈਕਚਰਾਰ ਪ੍ਰੇਮ ਪਾਲ ਸਿੰਘ ਬਣਵੈਤ, ਹੈੱਡਮਾਸਟਰ ਰਣਜੀਤ ਬੱਬਰ, ਲੈਕ: ਭੁਪਿੰਦਰ ਸਿੰਘ, ਮਾ: ਨਰੇਸ਼ ਕੁਮਾਰ ਭ੍ਰਿਗੂ, ਮਾ: ਸੁਰੇਸ਼ ਕੁਮਾਰ, ਮਾ: ਸੰਦੀਪ ਸਿੰਘ, ਮਾ: ਹਰਦੀਪ ਰਾਏ, ਮਾ: ਸੁਖਬੀਰ ਸਿੰਘ, ਮੈਡਮ ਨਰਿੰਦਰ ਕੌਰ, ਮੈਡਮ ਜਤਿੰਦਰ ਕੌਰ, ਮੈਡਮ ਮਨਪ੍ਰੀਤ ਬਣਵੈਤ, ਮੈਡਮ ਮੀਨੂੰ ਐਮ. ਸੀ., ਮੈਡਮ ਮਨੀਸ਼ਾ ਪਰਾਸ਼ਰ, ਮੈਡਮ ਆਸ਼ਾ ਰਾਣੀ, ਮੈਡਮ ਰੀਨਾ ਰਾਏ ਅਤੇ ਮੈਡਮ ਸੰਦੀਪ ਕੁਮਾਰੀ ਨੂੰ ਸਨਮਾਨਿਤ ਕੀਤਾ। ਰਾਮ ਜੀਤ ਸਿੰਘ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਸ਼ਾਇਰਾਨਾ ਅੰਦਾਜ਼ ਵਿਚ ਨਿਭਾ ਕੇ ਸਮਾਗਮ ਨੂੰ ਰੰਗੀਨ ਬਣਾ ਦਿੱਤਾ। ਸਮਾਗਮ ਦੇ ਆਖ਼ਰ ਵਿਚ ਜਤਿੰਦਰ ਸਿੰਘ ਪਾਬਲਾ ਵਲੋਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰ ਪਤਵੰਤਿਆਂ ਵਿਚ ਸੁਰਿੰਦਰ ਪ੍ਰਕਾਸ਼ ਨਈਅਰ ਚਾਰਟਰ ਪ੍ਰਧਾਨ, ਨਿਰੰਜਣ ਸਿੰਘ ਡਾਇਰੈਕਟਰ, ਪਲਵਿੰਦਰ ਸਿੰਘ ਪੂੰਨੀ ਵਾਈਸ ਪ੍ਰਧਾਨ, ਲੇਡੀ ਕਿਰਨਜੀਤ ਕੌਰ ਪੀ. ਆਰ. ਓ, ਦਲਵੀਰ ਚੰਦ ਕਾਨੂੰਗੋ ਡਾਇਰੈਕਟਰ, ਸੁੱਚਾ ਰਾਮ ਡਾਇਰੈਕਟਰ, ਡਾਕਟਰ ਮੁਕੇਸ਼ ਕੁਮਾਰ ਉਪਾਧਿਆਏ ਡਾਇਰੈਕਟਰ, ਕਰਮਵੀਰ ਸਿੰਘ, ਰਜਿੰਦਰ ਸਿੰਘ ਨਵਾਂਸ਼ਹਿਰ, ਰਿਸ਼ੂ, ਮਨਿੰਦਰ ਕੌਰ, ਜਸਪ੍ਰੀਤ ਸਿੰਘ, ਗੁਲਸ਼ਨ ਕੁਮਾਰ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।