11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਦੇਨੋਵਾਲ ਦੀ ਛਿੰਝ 15 ਨੂੰ-ਬਿੱਟੂ ਬਾਬਾ

ਬੰਗਾ, 10 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਰੌਜ਼ਾ ਪੰਜ ਪੀਰ ਦੇਨੋਵਾਲ ਕਲਾਂ ਵਲੋਂ ਡੇਰਾ ਮੁਖੀ ਬਾਬਾ ਰਘੂਭਿੰਦਰ ਸਿੰਘ ਬਿੱਟੂ ਬਾਬਾ ਦੀ ਅਗਵਾਈ ਵਿਚ ਪਿੰਡ ਤੇ ਇਲਾਕਾ ਨਿਵਾਸੀਆਂ, ਪਿੰਡ ਦੀ ਪੰਚਾਇਤ ਤੇ ਛਿੰਝ ਕਮੇਟੀ ਦੇ ਸਾਂਝੇ ਯਤਨਾਂ ਨਾਲ 15 ਅਕਤੂਬਰ ਨੂੰ 23ਵਾਂ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ ਬੰਗਾ-ਗੜ੍ਹਸ਼ੰਕਰ ਰੋਡ ’ਤੇ ਪੈਂਦੇ ਮਿੱਟੀ ਦੇ ਅਖਾੜੇ ਵਿਚ ਕਰਵਾਇਆ ਜਾ ਰਿਹਾ ਹੈ। ਬਾਬਾ ਰਘੂਭਿੰਦਰ ਸਿੰਘ ਬਿੱਟੂ ਬਾਬਾ ਨੇ ਇਸ ਸੰਬੰਧੀ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਵਾਰ ਪਟਕੇ ਦੀ ਕੁਸ਼ਤੀ ਉੱਘੇ ਪਹਿਲਵਾਨ ਅੰਕਿਤ ਮਥਰਾ ਅਖਾੜਾ ਰੌਣੀ ਤੇ ਪਹਿਲਵਾਨ ਮੇਜਰ ਡੇਰਾ ਬਾਬਾ ਨਾਨਕ ਦਰਮਿਆਨ ਹੋਵੇਗੀ।

ਅਜੀਤ ਡੈਸਕ 11-10-2026
ਬੰਗਾ, 10 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਰੌਜ਼ਾ ਪੰਜ ਪੀਰ ਦੇਨੋਵਾਲ ਕਲਾਂ ਵਲੋਂ ਡੇਰਾ ਮੁਖੀ ਬਾਬਾ ਰਘੂਭਿੰਦਰ ਸਿੰਘ ਬਿੱਟੂ ਬਾਬਾ ਦੀ ਅਗਵਾਈ ਵਿਚ ਪਿੰਡ ਤੇ ਇਲਾਕਾ ਨਿਵਾਸੀਆਂ, ਪਿੰਡ ਦੀ ਪੰਚਾਇਤ ਤੇ ਛਿੰਝ ਕਮੇਟੀ ਦੇ ਸਾਂਝੇ ਯਤਨਾਂ ਨਾਲ 15 ਅਕਤੂਬਰ ਨੂੰ 23ਵਾਂ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ ਬੰਗਾ-ਗੜ੍ਹਸ਼ੰਕਰ ਰੋਡ ’ਤੇ ਪੈਂਦੇ ਮਿੱਟੀ ਦੇ ਅਖਾੜੇ ਵਿਚ ਕਰਵਾਇਆ ਜਾ ਰਿਹਾ ਹੈ। ਬਾਬਾ ਰਘੂਭਿੰਦਰ ਸਿੰਘ ਬਿੱਟੂ ਬਾਬਾ ਨੇ ਇਸ ਸੰਬੰਧੀ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਵਾਰ ਪਟਕੇ ਦੀ ਕੁਸ਼ਤੀ ਉੱਘੇ ਪਹਿਲਵਾਨ ਅੰਕਿਤ ਮਥਰਾ ਅਖਾੜਾ ਰੌਣੀ ਤੇ ਪਹਿਲਵਾਨ ਮੇਜਰ ਡੇਰਾ ਬਾਬਾ ਨਾਨਕ ਦਰਮਿਆਨ ਹੋਵੇਗੀ। ਇਸੇ ਤਰ੍ਹਾਂ ਦੂਜੇ ਨੰਬਰ ਦੀ ਕੁਸ਼ਮੀ ਪਹਿਲਵਾਨ ਬਾਜ ਰੌਣੀ ਤੇ ਪਹਿਲਵਾਨ ਲਾਲੀ ਦਰਮਿਆਨ ਹੋਵੇਗੀ। ਉਨ੍ਹਾਂ ਪੰਜਾਬ ਭਰ ਦੇ ਕੁਸ਼ਤੀ ਅਤੇ ਕਬੱਡੀ ਪ੍ਰੇਮੀਆਂ ਨੂੰ ਨਿੱਘਾ ਸੱਦਾ ਦਿੰਦਿਆਂ ਕਿਹਾ ਕਿ ਹਰ ਸਾਲ ਵਾਂਗ ਦਰਸ਼ਕਾਂ ਦੇ ਬੈਠਣ ਲਈ ਵਧੀਆ ਪ੍ਰਬੰਧ ਤੇ ਖਾਣ ਪੀਣ ਵਾਸਤੇ ਦੁੱਧ ਦਾ ਪ੍ਰਬੰਧ ਹੋਵੇਗਾ। ਇਸੇ ਤਰ੍ਹਾਂ ਪੰਜਾਬ ਦੇ ਪ੍ਰਸਿੱਧ ਕਬੱਡੀ ਕਲੱਬਾਂ ਤੇ ਕਬੱਡੀ ਅਕੈਡਮੀਆਂ ਦੀਆਂ ਨਾਮੀ ਕਬੱਡੀ ਟੀਮਾਂ ਦੇ ਮਾਣ ਮੱਤੇ ਕਬੱਡੀ ਖਿਡਾਰੀਆਂ ਦੇ ਜੱਫੇ ਤੇ ਰੇਡਾਂ ਦਰਸ਼ਕਾਂ ਨੂੰ ਸਾਹ ਰੋਕ-ਰੋਕ ਕੇ ਕਬੱਡੀ ਮੈਚ ਦੇਖਣ ਨੂੰ ਮਜ਼ਬੂਰ ਕਰਨਗੀਆਂ। ਜਿਕਰਯੋਗ ਹੈ ਕਿ ਇਹ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ ਪੰਜਾਬ ਦੇ ਨਾਮੀ ਖੇਡ ਮੇਲਿਆਂ ਵਿਚ ਸ਼ੁਮਾਰ ਹੁੰਦਾ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਦੇਨੋਵਾਲ ਕਲਾਂ ਜੋ ਕਿ ਗੜ੍ਹਸ਼ੰਕਰ ਨੇੜੇ-ਬੰਗਾ ਗੜ੍ਹਸ਼ੰਕਰ ਸੜਕ ’ਤੇ ਵਸਿਆ ਹੋਇਆ ਹੈ। ਛਿੰਝ ਮੇਲੇ ਲਈ ਦੂਰ-ਦੂਰ ਤੱਕ ਜਾਣਿਆ ਜਾਂਦਾ ਹੈ। 10 ਨਵਾਂਸ਼ਹਿਰ 15
ਪਿਛਲੀ ਖ਼ਬਰ ਗਰਚਾ ਮਿਊਜ਼ਿਕ ਇੰਸਟੀਚਿਊਟ ਵਲੋਂ ਬੰਗਾ ਵਿਖੇ ਸੰਗੀਤਕ ਸਮਾਗਮ 24 ਨੂੰ ਅਗਲੀ ਖ਼ਬਰ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਵਿਖੇ ਮੈਗਾ ਪੀ. ਟੀ. ਐੱਮ. ਤੇ ਐੱਸ. ਐੱਮ. ਸੀ. ਮੀਟਿੰਗ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।