01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਨਗਰ ਪਾਲਿਕਾ ਦੇ ਪ੍ਰਧਾਨ ਵਾਲੀਆ ਵਲੋਂ ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੀ ਸ਼ਲਾਘਾ

ਬੰਗਾ, 30 ਸਤੰਬਰ (ਧਰਮਵੀਰ ਪਾਲ) - ਨਗਰ ਕੌਂਸਲ ਬੰਗਾ ਦੇ ਪ੍ਰਧਾਨ ਸ਼੍ਰੀਮਤੀ ਮੋਨਿਕਾ ਵਾਲੀਆ ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੇ ਸਾਂਝੇ ਵਿਹੜੇ ਪੁੱਜੇ। ਉਹਨਾਂ ਉੱਥੇ ਸਥਾਪਿਤ ਸਿੱਖਿਆ ਅਤੇ ਸਿਹਤ ਅਦਾਰਿਆਂ ’ਚ ਉਪਲੱਬਧ ਸੇਵਾਵਾਂ ਬਾਰੇ ਜਾਣਿਆਂ ਅਤੇ ਇਹਨਾਂ ਦੇ ਪ੍ਰਬੰਧਕੀ ਟਰੱਸਟ ਦੇ ਨੁਮਾਇੰਦਿਆਂ ਦੀ ਭਰਪੂਰ ਸ਼ਲਾਘਾ ਕੀਤੀ।

ਅਜੀਤ ਡੈਸਕ 01-10-2026
ਬੰਗਾ, 30 ਸਤੰਬਰ (ਧਰਮਵੀਰ ਪਾਲ) - ਨਗਰ ਕੌਂਸਲ ਬੰਗਾ ਦੇ ਪ੍ਰਧਾਨ ਸ਼੍ਰੀਮਤੀ ਮੋਨਿਕਾ ਵਾਲੀਆ ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੇ ਸਾਂਝੇ ਵਿਹੜੇ ਪੁੱਜੇ। ਉਹਨਾਂ ਉੱਥੇ ਸਥਾਪਿਤ ਸਿੱਖਿਆ ਅਤੇ ਸਿਹਤ ਅਦਾਰਿਆਂ ’ਚ ਉਪਲੱਬਧ ਸੇਵਾਵਾਂ ਬਾਰੇ ਜਾਣਿਆਂ ਅਤੇ ਇਹਨਾਂ ਦੇ ਪ੍ਰਬੰਧਕੀ ਟਰੱਸਟ ਦੇ ਨੁਮਾਇੰਦਿਆਂ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਲੋਕ ਹਿੱਤ ਨੂੰ ਸਮਰਪਿਤ ਹੋ ਕੇ ਨਿਭਣ ਵਾਲੇ ਉਸਾਰੂ ਮਿਸ਼ਨ ਹਮੇਸ਼ਾ ਸਤਿਕਾਰੇ ਜਾਂਦੇ ਹਨ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕਰਦਿਆਂ ਉਹਨਾਂ ਨੂੰ ਮਹਿਲਾ ਵਰਗ ਦਾ ਮਾਣ ਦੱਸਿਆ। ਉਹਨਾਂ ਨੇ ਟਰੱਸਟ ਵਲੋਂ ਉਹਨਾਂ ਨੂੰ ਦੁਸ਼ਾਲਾ ਅਤੇ ਯਾਦਗਾਰੀ ਚਿੰਨ੍ਹ ਵੀ ਪ੍ਰਦਾਨ ਕੀਤਾ। ਮੈਡਮ ਮੋਨਿਕਾ ਵਾਲੀਆ ਨੇ ਟਰੱਸਟ ਦੀਆਂ ਇਹਨਾਂ ਸੇਵਾਵਾਂ ਦੇ ਚਤਾਲੀ ਸਾਲ ਤੋਂ ਨਿਰੰਤਰ ਨਿਭ ਰਹੇ ਕਾਰਜਾਂ ਨੂੰ ਸਲਾਇਆ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਆਸ ਵੀ ਕੀਤੀ। ਵਾਲੀਆਂ ਨੇ ਕਿਹਾ ਕਿ ਉਹ ਇਸ ਅਦਾਰੇ ਲਈ ਹਰ ਸੰਭਵ ਸਹਿਯੋਗ ਲਈ ਉਹਨਾਂ ਦੇ ਹਮੇਸ਼ਾਂ ਨਾਲ ਹਨ ਅਤੇ ਇਸ ਅਦਾਰੇ ਵਿਖੇ ਹਾਜ਼ਰ ਟਰੱਸਟੀਆਂ, ਮੈਡੀਕਲ ਟੀਮ, ਅਧਿਆਪਕਾਂ ਅਤੇ ਹੋਰ ਵਰਗਾਂ ਲਈ ਸ਼ੁੱਭ ਕਾਮਨਾਵਾਂ ਦਿੰਦੇ ਹਨ। ਇਸ ਮੌਕੇ ਟਰੱਸਟ ਦੇ ਮੀਤ ਸਕੱਤਰ ਸ. ਜਗਜੀਤ ਸਿੰਘ ਸੋਢੀ, ਮੈਂਬਰ ਸ. ਦਵਿੰਦਰ ਸਿੰਘ ਢਿੱਲੋਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਦੇ ਪ੍ਰਿੰਸੀਪਲ ਡਾ. ਰਮਨਦੀਪ ਕੌਰ, ਗੁਰੂ ਨਾਨਕ ਪੈਰਾਮੈਡੀਕਲ ਕਾਲਜ ਦੇ ਪ੍ਰਿੰਸੀਪਲ ਰਾਜਦੀਪ ਥਿਦਵਾਰ, ਟਰੱਸਟ ਦੇ ਦਫ਼ਤਰ ਸੁਪਰਡੈਂਟ ਸ. ਮਹਿੰਦਰਪਾਲ ਸਿੰਘ, ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਓ. ਪੀ. ਡੀ ਇੰਚਾਰਜ ਮੈਡਮ ਜੋਤੀ ਭਾਟੀਆ, ਸਮਾਜਿਕ ਸਾਂਝ ਸੰਸਥਾ ਬੰਗਾ ਦੇ ਸੰਸਥਾਪਕ ਸੁਰਜੀਤ ਮਜਾਰੀ, ਬ੍ਰਿਜ ਭੂਸ਼ਣ ਵਾਲੀਆ ਆਦਿ ਸ਼ਾਮਲ ਸਨ।
ਪਿਛਲੀ ਖ਼ਬਰ ਸਿੱਧ ਬਾਬਾ ਕੈਂਥਲ ਦੇ ਅਸਥਾਨ ਭੱਦੀ ਵਿਖੇ ਸਾਲਾਨਾ ਮੇਲਾ 4 ਨੂੰ, ਤਿਆਰੀਆਂ ਮੁਕੰਮਲ ਅਗਲੀ ਖ਼ਬਰ ਪਿੰਡ ਹੇੜੀਆਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।