01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸੰਜੀਵ ਚੇਚੀ ਨੇ ਰੱਤੇਵਾਲ ਵਿਖੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਰੱਤੇਵਾਲ, 31 ਅਕਤੂਬਰ (ਅਸ਼ੋਕ ਕੁਮਾਰ ਲੀਲ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਐਡਵੋਕੇਟ ਸੰਜੀਵ ਚੇਚੀ ਵਲੋਂ ਪਿੰਡ ਰੱਤੇਵਾਲ ਵਿਖੇ ਲੋਕ ਮਿਲਣੀ ਕੀਤੀ ਗਈ। ਇਸ ਮੌਕੇ ਸੇਠੀ ਉਧਨਵਾਲ, ਸੁਖਪ੍ਰੀਤ ਮੱਲੀ, ਮਿੱਠੂ ਚੌਧਰੀ ਤੇ ਦਵਿੰਦਰ ਪਾਲ ਚੇਚੀ ‘ ਆਪ’ ਆਗੂ ਵਿਸ਼ੇਸ਼ ਤੌਰ ’ਤੇ ਉਨ੍ਹਾਂ ਨਾਲ ਪਿੰਡ ਰੱਤੇਵਾਲ ਵਿਖੇ ਪਹੁੰਚੇ।

ਅਜੀਤ ਡੈਸਕ 01-11-2026
ਰੱਤੇਵਾਲ, 31 ਅਕਤੂਬਰ (ਅਸ਼ੋਕ ਕੁਮਾਰ ਲੀਲ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਐਡਵੋਕੇਟ ਸੰਜੀਵ ਚੇਚੀ ਵਲੋਂ ਪਿੰਡ ਰੱਤੇਵਾਲ ਵਿਖੇ ਲੋਕ ਮਿਲਣੀ ਕੀਤੀ ਗਈ। ਇਸ ਮੌਕੇ ਸੇਠੀ ਉਧਨਵਾਲ, ਸੁਖਪ੍ਰੀਤ ਮੱਲੀ, ਮਿੱਠੂ ਚੌਧਰੀ ਤੇ ਦਵਿੰਦਰ ਪਾਲ ਚੇਚੀ ‘ ਆਪ’ ਆਗੂ ਵਿਸ਼ੇਸ਼ ਤੌਰ ’ਤੇ ਉਨ੍ਹਾਂ ਨਾਲ ਪਿੰਡ ਰੱਤੇਵਾਲ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ, ਜ਼ਰੂਰਤਾਂ ਅਤੇ ਸੁਝਾਅ ਸੁਣੇ। ਇਸ ਦੌਰਾਨ ਲੋਕਾਂ ਨਾਲ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਐਡਵੋਕੇਟ ਸੰਜੀਵ ਚੇਚੀ ਨੇ ਵਿਸ਼ਵਾਸ ਪ੍ਰਗਟਾਇਆ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਮੁੜ ਸ਼ਾਨਦਾਰ ਜਿੱਤ ਹਾਸਿਲ ਕਰਕੇ ਪੰਜਾਬ ਵਿਚ ਆਪਣੀ ਸਰਕਾਰ ਬਣਾਏਗੀ। ਡਾ. ਪ੍ਰੇਮ ਖਟਾਣਾ ਨੇ ਸਮੂਹ ਗ੍ਰਾਮ ਪੰਚਾਇਤਾਂ ਵਲੋਂ ਸੰਜੀਵ ਚੇਚੀ ਦਾ ਸਾਥੀਆਂ ਸਮੇਤ ਪਿੰਡ ਰੱਤੇਵਾਲ ਪਹੁੰਚਣ ’ਤੇ ਧੰਨਵਾਦ ਕੀਤਾ। ਇਸ ਮੌਕੇ ਤੇਜਵਿੰਦਰ ਜੈਲਦਾਰ, ਮਦਨ ਲਾਲ ਭੂੰਬਲਾ ਐਲ. ਆਈ. ਸੀ, ਸਰਪੰਚ ਠੇਕੇਦਾਰ ਰਕੇਸ਼ ਕੁਮਾਰ ਬੰਟੀ, ਬਲਦੇਵ ਕ੍ਰਿਸ਼ਨ ਰਿਟਾਇਰਡ ਪੰਜਾਬ ਪੁਲਿਸ, ਸਰਪੰਚ ਦੇਵ ਰਾਜ ਬੱਗਾ, ਜਸਵਿੰਦਰ ਕਿਸਾਣਾ ਬਸਤੀ, ਦਲਜੀਤ ਲੱਡੂ, ਸ਼ਿਵ ਬਜਾੜ ਗੈਹਲੋਂ, ਬਿੰਦਰ ਬਜਾੜ ਗੈਹਲੋਂ, ਤੀਰਥ ਖਟਾਣਾ, ਕੁੰਦਨ ਲਾਲ, ਰਾਮ ਬਜਾੜ ਗੈਹਲੋਂ, ਠੇਕੇਦਾਰ ਪਵਨ ਕਿਸਾਣਾ ਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਅੰਮ੍ਰਿਤ ਸੰਚਾਰ ਦੌਰਾਨ 23 ਪ੍ਰਾਣੀਆਂ ਨੇ ਕੀਤਾ ਅੰਮ੍ਰਿਤ ਪਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।