01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਫਾਈ ਸੇਵਕਾਂ ਦਾ ਲਗਾਇਆ ਮੈਡੀਕਲ ਕੈਂਪ

ਬਲਾਚੌਰ, 30 ਸਤੰਬਰ (ਨਰੇਸ਼ ਧੌਲ) - ਪੀ. ਐਮ.

ਅਜੀਤ ਡੈਸਕ 01-10-2026
ਬਲਾਚੌਰ, 30 ਸਤੰਬਰ (ਨਰੇਸ਼ ਧੌਲ) - ਪੀ.ਐਮ.ਸੀ.ਡੀ.ਸੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਬਲਾਚੌਰ ਦੇ ਕਾਰਜ ਸਾਧਕ ਅਫਸਰ ਸਿਮਰਨ ਢੀਂਡਸਾ ਅਤੇ ਪ੍ਰਧਾਨ ਸੁਨੀਲ ਕੌਸ਼ਲ ਦੀ ਅਗਵਾਈ ਹੇਠ ਸਵੱਛਤਾ ਹੀ ਸੇਵਾ ਮੁਹਿੰਮ 2026 ਤਹਿਤ ਸਫਾਈ ਸੇਵਕਾਂ ਦਾ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਸਿਵਲ ਹਸਪਤਾਲ ਦੇ ਡਾਕਟਰ ਪ੍ਰਭਜੋਤ ਵਲੋਂ ਸਮੂਹ ਸਫਾਈ ਸੇਵਕਾਂ ਦੀ ਸਿਹਤ ਸੰਬੰਧੀ ਮੁਸ਼ਕਿਲਾ ਚੈੱਕ ਕਰਕੇ ਲੋੜੀਂਦੇ ਟੈਸਟ ਤੇ ਦਵਾਈਆਂ ਲਿਖੀਆਂ ਗਈਆਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਿਵਲ ਹਸਪਤਾਲ ਵਿਚ ਸਾਰੇ ਟੈਸਟ ਤੇ ਦਵਾਈਆਂ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਸੈਨੇਟਰੀ ਇੰਸਪੈਕਟਰ ਸੁਖਦੇਵ ਸਿੰਘ, ਸਵੱਛ ਭਾਰਤ ਟੀਮ ਵਲੋਂ ਸਮੂਹ ਸਫਾਈ ਸੇਵਕਾਂ ਨੂੰ ਆਪਣੀ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ।
ਪਿਛਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ, ਬੰਗਾ ਵਿਖੇ ਗਾਂਧੀ ਜੈਅੰਤੀ ਮਨਾਈ ਅਗਲੀ ਖ਼ਬਰ ਬਾਬਾ ਬਲਰਾਜ ਯੂਨੀਵਰਸਿਟੀ ਕਾਲਜ ਬਲਾਚੌਰ ਵਿਖੇ ਵਿਦਿਆਰਥਣ ਦੀ ਸਕੂਟਰੀ ’ਚ ਵੜਿਆ ਸੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।