01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਬਾਬਾ ਬਲਰਾਜ ਯੂਨੀਵਰਸਿਟੀ ਕਾਲਜ ਬਲਾਚੌਰ ਵਿਖੇ ਵਿਦਿਆਰਥਣ ਦੀ ਸਕੂਟਰੀ ’ਚ ਵੜਿਆ ਸੱਪ

ਬਲਾਚੌਰ, 30 ਸਤੰਬਰ (ਨਰੇਸ਼ ਧੌਲ) - ਬਾਬਾ ਬਲਰਾਜ ਯੂਨੀਵਰਸਿਟੀ ਕਾਲਜ ਬਲਾਚੌਰ ਵਿਖੇ ਇੱਕ ਵਿਦਿਆਰਥਣ ਦੀ ਸਕੂਟਰੀ ਵਿੱਚ ਸੱਪ ਵੜਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬੀ.

ਬਾਬਾ ਬਲਰਾਜ ਯੂਨੀਵਰਸਿਟੀ ਕਾਲਜ ਬਲਾਚੌਰ ਵਿਖੇ ਸਕੂਟਰੀ ਵਿੱਚ ਵੜੇ ਹੋਏ ਸੱਪ ਨੂੰ ਪਾਣੀ ਦੀਆਂ ਬੁਛਾੜਾਂ ਨਾਲ ਬਾਹਰ ਕੱਢਣ ਮੌਕੇ ਹਾਜ਼ਰ ਵਿਦਿਆਰਥੀ। ਤਸਵੀਰ : ਨਰੇਸ਼ ਧੌਲ 01-10-2026
ਬਲਾਚੌਰ, 30 ਸਤੰਬਰ (ਨਰੇਸ਼ ਧੌਲ) - ਬਾਬਾ ਬਲਰਾਜ ਯੂਨੀਵਰਸਿਟੀ ਕਾਲਜ ਬਲਾਚੌਰ ਵਿਖੇ ਇੱਕ ਵਿਦਿਆਰਥਣ ਦੀ ਸਕੂਟਰੀ ਵਿੱਚ ਸੱਪ ਵੜਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬੀ. ਏ ਸੈਕਿੰਡ ਯੀਅਰ ਥਰਡ ਸਮੈਸਟਰ ਦੀ ਵਿਦਿਆਰਥਣ ਨਿਹਾਰਿਕਾ ਚੌਧਰੀ ਵਾਸੀ ਪਿੰਡ ਥੋਪੀਆ ਜਦੋਂ ਆਪਣੇ ਕਾਲਜ ਵਿਖੇ ਰੋਜਾਨਾ ਦੀ ਤਰ੍ਹਾਂ ਪੜ੍ਹਾਈ ਕਰਨ ਗਈ ਤਾਂ ਉਸਨੇ ਆਪਣੀ ਐਕਟਿਵਾ ਸਕੂਟਰੀ ਪਾਰਕਿੰਗ ਵਿੱਚ ਲਗਾ ਦਿੱਤੀ। ਕੰਟੀਨ ਚਾਲਕ ਸ਼ਾਮ ਨਾਥ ਨੇ ਦੱਸਿਆ ਕਿ ਸਫਾਈ ਸੇਵਾਦਾਰਾਂ ਵੱਲੋਂ ਸਕੂਟਰੀ ਵਿੱਚ ਸੱਪ ਵੜਦਾ ਵੇਖਿਆ ਗਿਆ ਜਿਸ ਤੇ ਉਨ੍ਹਾਂ ਸਾਰਿਆਂ ਨੂੰ ਸੂਚਿਤ ਕੀਤਾ। ਉਪਰੰਤ ਦਵਾਈਆਂ ਦੀ ਵਰਤੋਂ ਅਤੇ ਪਾਣੀ ਦੀ ਜੀਆਂ ਵਿਛਾੜਾਂ ਨਾਲ ਵੱਡੀ ਜੱਦੋ ਜਹਿਦ ਉਪਰੰਤ ਸੱਪ ਨੂੰ ਸਕੂਟਰੀ ਵਿੱਚੋਂ ਬਾਹਰ ਕੱਢਿਆ ਗਿਆ। ਪ੍ਰਿੰਸੀਪਲ ਸਤੀਸ਼ ਕੁਮਾਰ ਧੀਮਾਨ ਨੇ ਸਮੁੱਚੇ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਾਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਹੀ ਉਨ੍ਹਾਂ ਨੂੰ ਚਲਾਉਣ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਪਿਛਲੀ ਖ਼ਬਰ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਫਾਈ ਸੇਵਕਾਂ ਦਾ ਲਗਾਇਆ ਮੈਡੀਕਲ ਕੈਂਪ ਅਗਲੀ ਖ਼ਬਰ ਉੱਘੇ ਸਮਾਜ ਸੇਵੀ ਤੇ ਸਾਬਕਾ ਫ਼ੌਜੀ ਜਥੇਦਾਰ ਹਰੀ ਸਿੰਘ ਦਾ ਦਿਹਾਂਤ, ਸਸਕਾਰ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।