24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸੜਕਾਂ ਦੇ ਅਧੂਰੇ ਕਾਰਜ ਜਲਦ ਪੂਰੇ ਕਰ ਦਿੱਤੇ ਜਾਣਗੇ-ਅਸ਼ੋਕ ਕਟਾਰੀਆ

ਟੱਪਰੀਆਂ ਖੁਰਦ, 22 ਸਤੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਸੀਨੀਅਰ ‘ਆਪ’ ਆਗੂ ਅਸ਼ੋਕ ਕਟਾਰੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਬਲਾਚੌਰ ਦੇ ਅੰਦਰ ਪਿਛਲੇ ਦਿਨਾਂ ਤੋਂ ਮੌਸਮ ਖਰਾਬ ਹੋਣ ਦੇ ਕਾਰਨ ਰਹਿੰਦੀਆਂ ਸੜਕਾਂ ਦੇ ਅਧੂਰੇ ਕਾਰਜਾਂ ਨੂੰ ਕੁੱਝ ਹੀ ਦਿਨਾਂ ਦੇ ਅੰਦਰ ਜਲਦ ਪੂਰਾ ਕਰ ਦਿੱਤਾ ਜਾਵੇਗਾ। ਕਟਾਰੀਆ ਵਲੋਂ ਬਲਾਕ ਸੜੋਆ ਦੇ ਪਿੰਡ ਮੱਖੂਪੁਰ ਤੋਂ ਮਾਲੇਵਾਲ-ਚੰਦਿਅਣੀ ਕਲਾਂ ਦੇ ਲਈ ਜਾਂਦੀ ਲਿੰਕ ਸੜਕ ਦਾ ਸ਼ੁੱਭ ਆਰੰਭ ਰਾਮ ਮੰਦਰ ਮੱਖੂਪੁਰ ਦੇ ਕੋਲ ਕੀਤਾ।

ਮੱਖੂਪੁਰ ਵਿਖੇ ਰਾਮ ਮੰਦਰ ਦੇ ਕੋਲ ਨਵੀ ਸੜਕ ਦੀ ਸ਼ੁਰੂਆਤ ਕਰਦੇ ਹੋਏ ਸੀਨੀਅਰ ‘ਆਪ’ ਆਗੂ ਅਸ਼ੋਕ ਕਟਾਰੀਆ ਨਾਲ ਪਿੰਡ ਵਾਸੀ ਪਤਵੰਤੇ। ਤਸਵੀਰ : ਬੂਥਗੜ੍ਹੀਆ 23-09-2026
ਟੱਪਰੀਆਂ ਖੁਰਦ, 22 ਸਤੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਸੀਨੀਅਰ ‘ਆਪ’ ਆਗੂ ਅਸ਼ੋਕ ਕਟਾਰੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਬਲਾਚੌਰ ਦੇ ਅੰਦਰ ਪਿਛਲੇ ਦਿਨਾਂ ਤੋਂ ਮੌਸਮ ਖਰਾਬ ਹੋਣ ਦੇ ਕਾਰਨ ਰਹਿੰਦੀਆਂ ਸੜਕਾਂ ਦੇ ਅਧੂਰੇ ਕਾਰਜਾਂ ਨੂੰ ਕੁੱਝ ਹੀ ਦਿਨਾਂ ਦੇ ਅੰਦਰ ਜਲਦ ਪੂਰਾ ਕਰ ਦਿੱਤਾ ਜਾਵੇਗਾ। ਕਟਾਰੀਆ ਵਲੋਂ ਬਲਾਕ ਸੜੋਆ ਦੇ ਪਿੰਡ ਮੱਖੂਪੁਰ ਤੋਂ ਮਾਲੇਵਾਲ-ਚੰਦਿਅਣੀ ਕਲਾਂ ਦੇ ਲਈ ਜਾਂਦੀ ਲਿੰਕ ਸੜਕ ਦਾ ਸ਼ੁੱਭ ਆਰੰਭ ਰਾਮ ਮੰਦਰ ਮੱਖੂਪੁਰ ਦੇ ਕੋਲ ਕੀਤਾ। ਉਨ੍ਹਾਂ ਨੇ ਕਿਹਾ ਕਿ ਹਲਕਾ ਬਲਾਚੌਰ ਦੇ ਵਿਧਾਇਕਾ ਸ਼ੰਤੋਸ ਕਟਾਰੀਆ ਵਲੋਂ ਪੰਜਾਬ ਸਰਕਾਰ ਦੀ ਮਦਦ ਦੇ ਸਦਕਾ ਹਲਕਾ ਬਲਾਚੌਰ ਦੀਆਂ 95 ਫ਼ੀਸਦੀ ਦੇ ਕਰੀਬ ਸੜਕਾਂ ਨੂੰ ਵਧੀਆ ਕੰਕਰੀਟ ਰਾਹੀਂ ਤਿਆਰ ਕਰਕੇ ਹਲਕੇ ਦੇ ਲੋਕਾਂ ਨੂੰ ਸਮਰਪਿਤ ਕਰ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕੁੱਝ ਪਿੰਡਾਂ ’ਚ ਰਹਿੰਦੀਆ ਸੜਕਾਂ ਵੀ ਜਲਦ ਤਿਆਰ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਠੇਕੇਦਾਰ ਚੇਚੀ ਕੰਸਟਰਕਸ਼ਨ ਕੰਪਨੀ ਦੇ ਸਰਪ੍ਰਸਤ ਸਾਬਕਾ ਸਰਪੰਚ ਸੁਰਿੰਦਰਪਾਲ ਚੇਚੀ, ਸਰਪੰਚ ਕੁਲਵਿੰਦਰ ਕੌਰ, ਸੋਨੂੰ ਚੌਧਰੀ, ਦੀਵਾਨ ਚੰਦ, ਗੁਰਚਰਨ ਦਾਸ, ਲੇਖ ਰਾਜ, ਗੁਰਦਾਸ ਰਾਮ, ਹਰਬੰਸ ਲਾਲ ਕਟਾਰੀਆ, ਦੇਸ ਰਾਜ ਆਦਿ ਪਿੰਡ ਮੱਖੂਪੁਰ ਦੇ ਪਤਵੰਤੇ ਤੇ ਪਿੰਡ ਵਾਸੀ ਮੌਕੇ ‘ਤੇ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਸਾਧਪੁਰ ਵਿਖੇ 33ਵਾਂ ਛਿੰਝ ਮੇਲਾ 30 ਨੂੰ ਅਗਲੀ ਖ਼ਬਰ ਕਾਮਰੇਡ ਚੰਦ ਫਤਿਹਪੁਰੀ ਦੀ ਮੌਤ ’ਤੇ ਪੱਤਰਕਾਰ ਭਾਈਚਾਰੇ ਵਲੋਂ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।