13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਆਰ. ਐੱਮ. ਬੀ. ਡੀ. ਏ. ਵੀ. ਸੈਂਟੇਨਰੀ ਪਬਲਿਕ ਸਕੂਲ ਨਵਾਂਸ਼ਹਿਰ ਵਿਖੇ ਕਰਵਾਏ ਸਮਾਗਮ ਦਾ ਦ੍ਰਿਸ਼। ਸ੍ਰਾਵਣੀ ਉਪਾਕਰਮ ਤੇ ਵੇਦ ਪ੍ਰਚਾਰਕ ਦਿਵਸ ਮਨਾਇਆ

ਨਵਾਂਸ਼ਹਿਰ, 12 ਸਤੰਬਰ (ਜਸਬੀਰ ਸਿੰਘ ਨੂਰਪੁਰ)-ਆਰ. ਐੱਮ.

ਅਜੀਤ ਡੈਸਕ 13-09-2026
ਨਵਾਂਸ਼ਹਿਰ, 12 ਸਤੰਬਰ (ਜਸਬੀਰ ਸਿੰਘ ਨੂਰਪੁਰ)-ਆਰ. ਐੱਮ. ਬੀ. ਡੀ. ਏ. ਵੀ. ਸੈਂਟੇਨਰੀ ਪਬਲਿਕ ਸਕੂਲ ਨਵਾਂਸ਼ਹਿਰ ਵਿਖੇ ਸ੍ਰਾਵਣੀ ਉਪਾਕਰਮ ਤੇ ਵੇਦ ਪ੍ਰਚਾਰਕ ਦਿਵਸ ਸ਼ਰਧਾ ਤੇ ਵੇਦਿਕ ਭਾਵਨਾ ਨਾਲ ਮਨਾਇਆ। ਇਹ ਸਮਾਗਮ ਸਕੂਲ ਦੇ ਕਾਰਜਕਾਰੀ ਅਧਿਆਪਕ ਇੰਚਾਰਜ ਸ਼ਿਵਿ ਕੁਮਾਰ ਦੀ ਸੁਚੱਜੀ ਅਗਵਾਈ ਹੇਠ ਕਰਵਾਇਆ। ਡੀ. ਏ . ਵੀ. ਸੰਸਥਾਵਾਂ ਦੇ ਮਾਰਗਦਰਸ਼ਕ ਪਦਮਸ੍ਰੀ ਪੂਨਮ ਸੂਰੀ ਦੇ ਦਿਸ਼ਾ-ਨਿਰਦੇਸ਼ਾਂ ਤੇ ਉਨ੍ਹਾਂ ਵਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਡੀ. ਏ. ਵੀ. ਸੰਸਥਾਵਾਂ ਵਿਚ ਵੇਦ ਪ੍ਰਚਾਰ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸੇ ਵੇਦਿਕ ਪਰੰਪਰਾ ਤੇ ਸੰਸਕਾਰਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਆਰ. ਐੱਮ. ਬੀ. ਡੀ. ਏ. ਵੀ. ਸੈਂਟੇਨਰੀ ਪਬਲਿਕ ਸਕੂਲ ਵਿਚ ਵੀ ਸ੍ਰਾਵਣੀ ਉਪਾਕਰਮ ਅਤੇ ਵੇਦ ਪ੍ਰਚਾਰਕ ਦਿਵਸ ਮਨਾਇਆ। ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵੇਦਾਂ ਦੀ ਮਹਾਨ ਪਰੰਪਰਾ, ਭਾਰਤੀ ਸੰਸਕ੍ਰਿਤੀ ਤੇ ਜੀਵਨ ਵਿਚ ਨੈਤਿਕ ਤੇ ਮਾਨਵੀ ਕਦਰਾਂ-ਕੀਮਤਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਸੀ। ਇਸ ਮੌਕੇ ਸਕੂਲ ਦੇ ਵਿਹੜੇ ਵਿਚ ਵੇਦਿਕ ਰੀਤੀ-ਰਿਵਾਜਾਂ ਅਨੁਸਾਰ ਸਾਂਝੇ ਹਵਨ-ਯੱਗ ਦਾ ਆਯੋਜਨ ਕੀਤਾ। ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸ਼ਰਧਾਪੂਰਵਕ ਯੱਗ ਵਿਚ ਆਹੂਤੀਆਂ ਅਰਪਿਤ ਕੀਤੀਆਂ। ਸਾਂਝੇ ਯੱਗ ਨੇ ਵਿਦਿਆਰਥੀਆਂ ਵਿਚ ਏਕਤਾ, ਅਨੁਸ਼ਾਸਨ, ਸ਼ਰਧਾ ਤੇ ਸੰਸਕਾਰਾਂ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਵਿਦਿਆਰਥੀਆਂ ਨੇ ਇਸ ਸਮਾਗਮ ਰਾਹੀਂ ਭਾਰਤੀ ਸੰਸਕ੍ਰਿਤੀ ਤੇ ਵੇਦਿਕ ਪਰੰਪਰਾਵਾਂ ਪ੍ਰਤੀ ਆਪਣੇ ਸਤਿਕਾਰ ਅਤੇ ਮਾਣ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ। ਸਕੂਲ ਦੇ ਕਾਰਜਕਾਰੀ ਅਧਿਆਪਕ ਇੰਚਾਰਜ ਸ਼ਿਵ ਕੁਮਾਰ ਨੇ ਵਿਦਿਆਰਥੀਆਂ ਨੂੰ ਸ੍ਰਾਵਣੀ ਉਪਾਕਰਮ ਤੇ ਵੇਦਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੇਦਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਂਦਿਆਂ ਸੰਸਕਾਰੀ, ਜ਼ਿੰਮੇਵਾਰ ਤੇ ਉੱਤਮ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਤੇ ਸਕੱਤਰ, ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ, ਅਰਵਿੰਦ ਘਈ, ਖੇਤਰੀ ਸਹਾਇਕ ਯੋਗੇਸ਼ ਗੰਭੀਰ ਤੇ ਸਕੂਲ ਦੇ ਪ੍ਰਬੰਧਕ ਵਿਨੋਦ ਕੁਮਾਰ ਚੁੱਘ ਨੇ ਸਕੂਲ ਪਰਿਵਾਰ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸ੍ਰਾਵਣੀ ਉਪਾਕਰਮ ਅਤੇ ਵੇਦ ਪ੍ਰਚਾਰਕ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਭਰੋਲੀ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਪਹਿਲਵਾਨ ਆਰੀਅਨ ਦਿੱਲੀ ਨੇ ਜਿੱਤੀ ਅਗਲੀ ਖ਼ਬਰ ਦੋਆਬਾ ਗਰੁੱਪ ਆਫ਼ ਕਾਲਜ਼ ਵਿਖੇ ਸਾਈਬਰ ਫਰਾਡ ਜਾਗਰੂਕਤਾ ਸੈਮੀਨਾਰ ‘ਚ ਭਾਗ ਲੈਂਦੇ ਹੋਏ ਵਿਦਿਆਰਥੀ। ਦੋਆਬਾ ਗਰੁੱਪ ਆਫ਼ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।