13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਕਾਠਗੜ੍ਹ ਵਿਖੇ ਰਮੇਸ਼ ਕੁਮਾਰ ਮੇਸ਼ੀ ਭਾਜੀ ਨਮਿਤ ਸ਼ਰਧਾਂਜਲੀ ਸਮਾਗਮ

ਕਾਠਗੜ੍ਹ, 12 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਰਮੇਸ਼ ਕੁਮਾਰ (ਮੇਸ਼ੀ ਭਾਜੀ) ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸਥਾਨਕ ਕਮਿਊਨਿਟੀ ਸੈਂਟਰ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਇਲਾਕਾ ਨਿਵਾਸੀਆਂ ਦੀ ਹਜ਼ੂਰੀ ਵਿਚ ਕੀਤਾ ਗਿਆ। ਸ੍ਰੀ ਗਰੁੜ ਪੁਰਾਣ ਦੀ ਹਜ਼ੂਰੀ ਵਿਚ ਹੋਈ ਅੰਤਿਮ ਅਰਦਾਸ ਮੌਕੇ ਹਾਜ਼ਰ ਸੰਗਤਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।

ਅਜੀਤ ਡੈਸਕ 13-09-2026
ਕਾਠਗੜ੍ਹ, 12 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਰਮੇਸ਼ ਕੁਮਾਰ (ਮੇਸ਼ੀ ਭਾਜੀ) ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸਥਾਨਕ ਕਮਿਊਨਿਟੀ ਸੈਂਟਰ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਇਲਾਕਾ ਨਿਵਾਸੀਆਂ ਦੀ ਹਜ਼ੂਰੀ ਵਿਚ ਕੀਤਾ ਗਿਆ। ਸ੍ਰੀ ਗਰੁੜ ਪੁਰਾਣ ਦੀ ਹਜ਼ੂਰੀ ਵਿਚ ਹੋਈ ਅੰਤਿਮ ਅਰਦਾਸ ਮੌਕੇ ਹਾਜ਼ਰ ਸੰਗਤਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਬੁਲਾਰਿਆਂ ਨੇ ਉਨ੍ਹਾਂ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਰਮੇਸ਼ ਕੁਮਾਰ ਕਾਠਗੜ੍ਹ ਨਿਵਾਸੀ ਇਕ ਬੇਹੱਦ ਸ਼ਰੀਫ਼, ਮਿਹਨਤੀ ਤੇ ਨੇਕਦਿਲ ਇਨਸਾਨ ਸਨ। ਉਨ੍ਹਾਂ ਨੇ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਕਾਠਗੜ੍ਹ ਵਿਚ ਲਗਾਤਾਰ 51 ਸਾਲ ਤੱਕ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ। ਉਹ 42 ਸਾਲਾਂ ਦੀ ਨਿਯਮਤ ਸੇਵਾ ਤੋਂ ਬਾਅਦ 2017 ਵਿਚ ਰਿਟਾਇਰ ਹੋਏ ਸਨ, ਪਰ ਸਕੂਲ ਤੇ ਵਿਦਿਆਰਥੀਆਂ ਨਾਲ ਉਨ੍ਹਾਂ ਦਾ ਲਗਾਅ ਇੰਨਾ ਡੂੰਘਾ ਸੀ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਵੀ ਲਗਾਤਾਰ ਸੇਵਾ ਨਿਭਾਉਂਦੇ ਰਹੇ। ਸ਼ਰਧਾਂਜਲੀ ਸਮਾਗਮ ਦੌਰਾਨ ‘ਆਪ’ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ, ਡੀ. ਏ. ਵੀ. ਸਕੂਲ ਦੇ ਚੇਅਰਮੈਨ ਸੁਭਾਸ਼ ਅਨੰਦ, ਪ੍ਰਿੰਸੀਪਲ ਪ੍ਰੇਮ ਪ੍ਰਕਾਸ਼, ਪ੍ਰਿੰਸੀਪਲ ਚਮਨ ਲਾਲ ਅਨੰਦ, ਸੇਵਾਦਾਰ ਸਾਂਈ ਕਾਲੇਸ਼ਾਹ ਜੀ ਕਾਠਗੜ੍ਹ, ਸਾਬਕਾ ਸਰਪੰਚ ਜੋਗਿੰਦਰ ਪਾਲ ਤੇ ਵਿਜੇ ਭਾਰਦਵਾਜ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਪਿਛਲੀ ਖ਼ਬਰ ਥੋਪੀਆ ਵਿਖੇ ਨੌਜਵਾਨਾਂ ਨੇ ਦਿੱਤਾ ਸਵੱਛਤਾ ਦਾ ਸੁਨੇਹਾ ਅਗਲੀ ਖ਼ਬਰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੰਜੀਵ ਚੇਚੀ ਨੇ ਪਿੰਡ ਜੰਡੀ ’ਚ ਕੀਤੀ ਲੋਕ ਮਿਲਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।