13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬੀ. ਐਲ. ਐਮ. ਕਾਲਜ ਨਵਾਂਸ਼ਹਿਰ ਦਾ ਬੀ. ਏ. ਦਾ ਨਤੀਜਾ ਰਿਹਾ ਸ਼ਾਨਦਾਰ

ਨਵਾਂਸ਼ਹਿਰ, 12 ਸਤੰਬਰ (ਜਸਬੀਰ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਐਲਾਨੇ ਬੀ. ਏ.

ਅਜੀਤ ਡੈਸਕ 13-09-2026
ਨਵਾਂਸ਼ਹਿਰ, 12 ਸਤੰਬਰ (ਜਸਬੀਰ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਐਲਾਨੇ ਬੀ. ਏ. ਸਮੈਸਟਰ ਚੌਥੇ ਦੇ ਨਤੀਜੇ ’ਚੋਂ ਬੀ. ਐਲ. ਐਮ. ਗਰਲਜ਼ ਕਾਲਜ ਦੀਆਂ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜਾ ਦਿੱਤਾ। ਕਾਲਜ ਪ੍ਰਿੰਸੀਪਲ ਸ੍ਰੀਮਤੀ ਤਰਨਪ੍ਰੀਤ ਕੌਰ ਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀ . ਏ. ਸਮੈਸਟਰ ਚੌਥੇ ਦੀ ਸਲੋਨੀ ਮੂਮ ਨੇ 7.63 ਐਸ. ਜੀ. ਪੀ. ਏਯ ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਪਹਿਲਾ, ਰਜਨੀ ਨੇ 7.67 ਐਸ. ਜੀ. ਪੀ. ਏ. ਅੰਕ ਪ੍ਰਾਪਤ ਕਰਕੇ ਕਾਲਜ ’ਚੋਂ ਦੂਸਰਾ, ਨਿਸ਼ਿਤਾ ਭੱਟੀ ਨੇ 7.63 ਐਸ. ਜੀ. ਪੀ. ਏ. ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਦੇਸ਼ ਬੰਧੂ ਭੱਲਾ, ਸਕੱਤਰ ਵਿਨੋਦ ਭਾਰਦਵਾਜ ਅਤੇ ਸਮੂਹ ਕਾਲਜ ਸਟਾਫ ਮੈਂਬਰਾਂ ਨੇ ਵਿਦਿਆਰਥਣਾਂ ਦੇ ਚੰਗੇ ਨਤੀਜੇ ’ਤੇ ਵਧਾਈ ਦਿੱਤੀ।
ਪਿਛਲੀ ਖ਼ਬਰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੰਜੀਵ ਚੇਚੀ ਨੇ ਪਿੰਡ ਜੰਡੀ ’ਚ ਕੀਤੀ ਲੋਕ ਮਿਲਣੀ ਅਗਲੀ ਖ਼ਬਰ ਨਿਰਮਲ ਸਾਗਰ ਸਕੂਲ ਦੀ ਸੁਮਨਦੀਪ ਨੇ ਬਾਕਸਿੰਗ ’ਚ ਜਿੱੱਤਿਆ ਸੋਨ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।