ਖੰਡੂਪੁਰ ਵਿਖੇ ਸਾਲਾਨਾ ਨਾਮਵਾਰ ਛਿੰਝ ਮੇਲਾ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ
ਬਲਾਚੌਰ, 12 ਸਤੰਬਰ (ਨਰੇਸ਼ ਧੌਲ)-ਪਿੰਡ ਖੰਡੂਪੁਰ ਵਿਖੇ ਗੁੱਗਾ ਜਾਹਰ ਵੀਰ ਨੂੰ ਸਮਰਪਿਤ ਸਾਲਾਨਾ ਨਾਮਵਰ ਛਿੰਝ ਮੇਲਾ ਗ੍ਰਾਮ ਪੰਚਾਇਤ, ਐਨ. ਆਰ.
ਬਲਾਚੌਰ, 12 ਸਤੰਬਰ (ਨਰੇਸ਼ ਧੌਲ)-ਪਿੰਡ ਖੰਡੂਪੁਰ ਵਿਖੇ ਗੁੱਗਾ ਜਾਹਰ ਵੀਰ ਨੂੰ ਸਮਰਪਿਤ ਸਾਲਾਨਾ ਨਾਮਵਰ ਛਿੰਝ ਮੇਲਾ ਗ੍ਰਾਮ ਪੰਚਾਇਤ, ਐਨ. ਆਰ. ਆਈ. ਵੀਰਾਂ ਤੇ ਸਮੁੱਚੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਕਰਵਾਇਆ। ਪਟਕੇ ਦੀ ਕੁਸ਼ਤੀ ਪਹਿਲਵਾਨ ਉਮੇਸ਼ ਮਥੁਰਾ ਨੇ ਧਰਮਿੰਦਰ ਕੋਹਾਲੀ ਨੂੰ ਹਰਾ ਕੇ ਆਪਣੇ ਨਾਂਅ ਕੀਤੀ, ਜਿਨ੍ਹਾਂ ਨੂੰ ਰੁਪਿੰਦਰਜੀਤ ਸਿੰਘ ਰਾਣਾ ਕੈਨੇਡਾ ਤੇ ਸੁਰਜੀਤ ਸਿੰਘ ਯੂ. ਕੇ. ਵਲੋਂ ਬੁਲਟ ਮੋਟਰਸਾਈਕਲ ਤੇ ਨਕਦ 11000 ਰੁਪਏ ਦੇ ਕੇ ਸਨਮਾਨਿਤ ਕੀਤਾ। ਦੂਜੀ ਕੁਸ਼ਤੀ ਪਹਿਲਵਾਨ ਪ੍ਰਿਤਪਾਲ ਫਗਵਾੜਾ ਤੇ ਅਜੇ ਵਾਰਨ ਦੇ ਵਿਚਕਾਰ ਬਰਾਬਰ ਰਹੀ, ਜਿਨ੍ਹਾਂ ਨੂੰ ਸ਼ਮਸ਼ੇਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਬੈਂਸ ਵਲੋਂ ਸਪਲੈਂਡਰ ਮੋਟਰਸਾਈਕਲ ਅਤੇ ਤਲਵੀਰ ਸਿੰਘ ਆਸਟ੍ਰੇਲੀਆ ਤੇ ਜਗਪ੍ਰੀਤ ਸਿੰਘ ਆਸਟ੍ਰੇਲੀਆ ਪਿੰਡ ਬਛੌੜੀ ਵਾਲਿਆਂ ਵਲੋਂ ਡੀ ਲਕਸ ਮੋਟਰਸਾਈਕਲ ਭੇਟ ਕੀਤਾ। ਤੀਸਰੀ ਕੁਸ਼ਤੀ ਭੋਲਾ ਵਾਰਨ ਨੇ ਚਿਰਾਗ ਮਿਰਚਪੁਰ ਨੂੰ ਹਰਾ ਕੇ ਆਪਣੇ ਨਾਂਅ ਕੀਤੀ, ਜਿਨ੍ਹਾਂ ਨੂੰ ਸਪਲੈਂਡਰ ਮੋਟਰਸਾਈਕਲ ਦਿਲਬਾਗ ਰਾਏ ਫਿਰਨੀ ਮਜਾਰਾ ਵਲੋਂ ਆਪਣੇ ਪੋਤਰੇ ਰਜੇਸ਼ ਕੁਮਾਰ ਦੀ ਖੁਸ਼ੀ ਵਿਚ ਭੇਟ ਕੀਤਾ। ਚੌਥੀ ਕੁਸ਼ਤੀ ਸ਼ੁੱਭਮ ਰਈ ਵਾਲਾ ਨੇ ਬਾਜ ਰਾਉਣੀ ਨੂੰ ਹਰਾ ਕੇ ਆਪਣੇ ਨਾਂਅ ਕੀਤੀ, ਜਿਨ੍ਹਾਂ ਨੂੰ ਅਮਰੀਕ ਸਿੰਘ ਸਾਬਕਾ ਸਰਪੰਚ ਵਲੋਂ ਆਪਣੇ ਪੋਤਰੇ ਜਸਬਾਜ ਸਿੰਘ ਆਸਟ੍ਰੇਲੀਆ ਦੀ ਖੁਸ਼ੀ ਵਿਚ ਸਪਲੈਂਡਰ ਮੋਟਰਸਾਈਕਲ ਭੇਟ ਕੀਤਾ। ਪੰਜਵੀਂ ਕੁਸ਼ਤੀ ਅਰਸ਼ ਜੰਡੀ ਨੇ ਅਸਲਮ ਮਜਾਰਾ ਨੂੰ ਹਰਾ ਕੇ ਆਪਣੇ ਨਾਂਅ ਕੀਤੀ, ਜਿਨ੍ਹਾਂ ਨੂੰ ਸਤਵਿੰਦਰ ਸਿੰਘ ਸੋਨੂੰ ਆਸਟ੍ਰੇਲੀਆ ਦਿਆਲਾਂ ਵਲੋਂ ਆਪਣੇ ਪੁੱਤਰ ਗੁਰਮਤਿ ਸਿੰਘ ਆਸਟ੍ਰੇਲੀਆ ਦੀ ਖੁਸ਼ੀ ਵਿਚ ਸਪਲੈਂਡਰ ਮੋਟਰਸਾਈਕਲ ਭੇਟ ਕੀਤਾ। ਇਸ ਤੋਂ ਇਲਾਵਾ ਰਮਨਜੀਤ ਕੌਰ ਯੂ. ਕੇ. ਪੁੱਤਰੀ ਕਰਨੈਲ ਸਿੰਘ ਬੈਂਸ, ਅਜਮੇਰ ਸਿੰਘ ਬਿੱਲਾ ਡੁੱਬਈ , ਕਿਰਨਜੀਤ ਕੌਰ ਪੁੱਤਰੀ ਸੁਰਜੀਤ ਸਿੰਘ ਗਰੇਵਾਲ, ਗੁਰਦੀਪ ਕੌਰ ਇਟਲੀ ਬੂਲੇਵਾਲ ਵਲੋਂ ਵੀ ਜੇਤੂ ਪਹਿਲਵਾਨਾਂ ਨੂੰ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨਿਤ ਕੀਤਾ। ਪ੍ਰਬੰਧਕਾਂ ਵਲੋਂ ਸਹਿਯੋਗੀਆਂ ਤੇ ਪਤਵੰਤਿਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਪਹਿਲਾਂ ਵਾਂਗ ਇਸ ਵਾਰ ਵੀ ਖੇਡ ਪ੍ਰਮੋਟਰ ਸੁਰਜੀਤ ਸਿੰਘ ਯੂ. ਕੇ. ਵਾਲਿਆਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਕਰਨਵੀਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਸਵਿੰਦਰ ਸਿੰਘ ਸਿਆਣ ਐਮ. ਸੀ. ਬਲਾਚੌਰ, ਚਰਨਜੀਤ ਸਿੰਘ ਚੰਨੀ ਰੋਪੜ, ਗੁਰਨਾਮ ਸਿੰਘ ਸਰਪੰਚ, ਅਮਰੀਕ ਸਿੰਘ, ਲਖਵੀਰ ਸਿੰਘ, ਜਗਤਾਰ ਸਿੰਘ, ਸਰਵਣ ਸਿੰਘ, ਗੁਰਪ੍ਰੀਤ ਸਿੰਘ ਸਾਰੇ ਪੰਚ, ਰਕੇਸ਼ ਕੁਮਾਰ, ਸੁਰਜੀਤ ਸਿੰਘ ਗਰੇਵਾਲ, ਨਰਿੰਦਰ ਸਿੰਘ ਦਿਉਲ, ਦਲਾਵਰ ਸਿੰਘ, ਕੁਲਵੀਰ ਸਿੰਘ, ਸੋਹਣ ਸਿੰਘ ਥਾਂਦੀ, ਹਰਜਿੰਦਰ ਸਿੰਘ, ਸ਼ਿੰਗਾਰਾ ਸਿੰਘ ਬੈਂਸ, ਜੋਗਾ ਸਿੰਘ ਬੈਂਸ, ਸੁੱਚਾ ਸਿੰਘ ਬਿੰਦਰਾ, ਮਨਦੀਪ ਸਿੰਘ ਸਰਪੰਚ, ਬਗੀਚਾ ਸਿੰਘ ਸਰਪੰਚ ਫਿਰਨੀ ਮਜਾਰਾ, ਕੁਲਵਿੰਦਰ ਸਿੰਘ ਸਰਪੰਚ ਘਮੌਰ, ਰਾਮ ਸਿੰਘ ਬੈਂਸ, ਜਸਵਿੰਦਰ ਸਿੰਘ ਕਾਲਾ, ਹਰਨੇਕ ਸਿੰਘ ਗਰੇਵਾਲ, ਬਲਿਹਾਰ ਸਿੰਘ ਬੈਂਸ, ਪੁਰਸ਼ੋਤਮ ਸਿੰਘ ਲਾਟੀ ਤੇ ਸਮੁੱਚੇ ਪਿੰਡ ਵਾਸੀ ਹਾਜ਼ਰ ਸਨ।