14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਆਸਰੋਂ ਹਾਈਟੈੱਕ ਨਾਕੇ ’ਤੇ ਪੁਲਿਸ ਦੀ ਵੱਡੀ ਕਾਰਵਾਈ

ਕਾਠਗੜ੍ਹ, 14 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਆਸਰੋਂ ਹਾਈਟੈੱਕ ਨਾਕੇ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਸਖ਼ਤਾਈ ਦਿਖਾਉਂਦਿਆਂ ਯੂ. ਪੀ ਤੋਂ ਆ ਰਹੇ ਇੱਕ ਓਵਰਲੋਡ ਛੋਟੇ ਹਾਥੀ ਨੂੰ ਰੋਕ ਕੇ ਉਸਦਾ ਚਲਾਨ ਕਰਕੇ ਭੇਜਿਆ, ਜਿਸ ਵਿੱਚ 30 ਤੋਂ 40 ਦੇ ਕਰੀਬ ਸਵਾਰੀਆਂ ਬੈਠੀਆਂ ਹੋਈਆਂ ਸਨ।

ਅਜੀਤ ਡੈਸਕ 15-11-2026
ਕਾਠਗੜ੍ਹ, 14 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਆਸਰੋਂ ਹਾਈਟੈੱਕ ਨਾਕੇ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਸਖ਼ਤਾਈ ਦਿਖਾਉਂਦਿਆਂ ਯੂ.ਪੀ ਤੋਂ ਆ ਰਹੇ ਇੱਕ ਓਵਰਲੋਡ ਛੋਟੇ ਹਾਥੀ ਨੂੰ ਰੋਕ ਕੇ ਉਸਦਾ ਚਲਾਨ ਕਰਕੇ ਭੇਜਿਆ, ਜਿਸ ਵਿੱਚ 30 ਤੋਂ 40 ਦੇ ਕਰੀਬ ਸਵਾਰੀਆਂ ਬੈਠੀਆਂ ਹੋਈਆਂ ਸਨ। ਨਾਕੇ ‘ਤੇ ਚੈਕਿੰਗ ਦੌਰਾਨ ਜਦੋਂ ਪੁਲਿਸ ਮੁਲਾਜ਼ਮਾਂ ਨੇ ਇਸ ਵਾਹਨ ਨੂੰ ਰੋਕਿਆ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ, ਕਿਉਂਕਿ ਛੋਟੇ ਜਿਹੇ ਵਾਹਨ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਠੂਸ-ਠੂਸ ਕੇ ਬਿਠਾਇਆ ਹੋਇਆ ਸੀ। ਥੋੜ੍ਹੇ ਜਿਹੇ ਕਿਰਾਏ ਦੇ ਲਾਲਚ ਵਿੱਚ ਚਾਲਕ ਲੋਕਾਂ ਦੀ ਜਾਨ ਨੂੰ ਦਾਅ ‘ਤੇ ਲਗਾ ਦਿੰਦੇ ਹਨ। ਜੇਕਰ ਰਸਤੇ ਵਿੱਚ ਕੋਈ ਛੋਟੀ ਜਿਹੀ ਵੀ ਅਣਹੋਣੀ ਹੋ ਜਾਵੇ ਤਾਂ ਦਰਜਨਾਂ ਜਾਨਾਂ ਇੱਕੋ ਸਮੇਂ ਖ਼ਤਰੇ ਵਿੱਚ ਪੈ ਸਕਦੀਆਂ ਹਨ। ਇਸੇ ਕਰਕੇ ਹਾਈਟੈੱਕ ਨਾਕੇ ‘ਤੇ ਪੂਰੀ ਸਖ਼ਤਾਈ ਵਰਤੀ ਜਾ ਰਹੀ ਹੈ। ਹਾਈਟੈੱਕ ਨਾਕੇ ‘ਤੇ ਤਾਇਨਾਤ ਮੁਲਾਜ਼ਮਾਂ ਨੇ ਦੱਸਿਆ ਕਿ ਉਹਨਾਂ ਨੇ ਪੂਰੀ ਸਖ਼ਤਾਈ ਨਾਲ ਚੈਕਿੰਗ ਕਰਦੇ ਹੋਏ ਉਸ ਵਾਹਨ ਨੂੰ ਰੋਕਿਆ ਅਤੇ ਨਿਯਮਾਂ ਅਨੁਸਾਰ ਉਸਦਾ ਚਲਾਨ ਕਰਕੇ ਭੇਜਿਆ। ਪੁਲਿਸ ਵਾਲਿਆਂ ਨੇ ਸਪੱਸ਼ਟ ਕਿਹਾ ਕਿ ਇਸ ਤਰ੍ਹਾਂ ਦੇ ਹੋਰ ਵੀ ਵਾਹਨ ਇੱਥੋਂ ਲੰਘਦੇ ਹਨ, ਅਸੀਂ ਉਹਨਾਂ ਨੂੰ ਵੀ ਨਹੀਂ ਬਖ਼ਸ਼ਦੇ, ਉਹਨਾਂ ਦੇ ਵੀ ਚਲਾਨ ਕਰਕੇ ਭੇਜਦੇ ਹਾਂ। ਨਾਕੇ ‘ਤੇ ਕਿਸੇ ਵੀ ਓਵਰਲੋਡ ਵਾਹਨ ਨੂੰ ਅੱਗੇ ਨਹੀਂ ਲੰਘਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਾਹਨ ਚਾਲਕ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਤਾਂ ਜੋ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ।
ਪਿਛਲੀ ਖ਼ਬਰ ਰੈਲ ਮਾਜਰਾ ਦੀ ਧੀ ਦਿਲਜੋਤ ਕੌਰ ਦਾ ਫਲੈਕਸ ਤੋੜਨ ਦੀ ਤੇਜੀ ਮਾਂਗਟ ਨੇ ਕੀਤੀ ਸਖ਼ਤ ਨਿਖੇਧੀ ਅਗਲੀ ਖ਼ਬਰ ਸੇਂਟ ਸੋਲਜਰ ਸਕੂਲ ਵਿਖੇ ਉਤਸ਼ਾਹ ਨਾਲ ਬਾਲ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।