13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬਾਦਲ ਦੀ ਫੇਰੀ ਤੋਂ ਦੋ ਦਿਨ ਪਹਿਲਾਂ ਅਕਾਲੀ ਲੀਡਰ ਦਾ ਭਾਜਪਾ ’ਚ ਜਾਣਾ ਬਣਿਆ ਰਾਜਨੀਤਿਕ ਚਰਚਾ

ਸੜੋਆ, 12 ਸਤੰਬਰ (ਹਰਮੇਲ ਸਹੂੰਗੜਾ)-ਕੁੱਝ ਮਹੀਨੇ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੌਰਾਨ ਪੋਜੇਵਾਲ ਜ਼ੋਨ ਤੋਂ ਅਕਾਲੀ ਦਲ ਬਾਦਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਵਜੋਂ ਚੋਣ ਲੜੇ ਅਸ਼ੋਕ ਨਾਨੋਵਾਲ ਵਲੋਂ ਸੁਖਬੀਰ ਦੀ ਬਲਾਚੌਰ ਦੀ ਫੇਰੀ ਤੋਂ ਦੋ ਦਿਨ ਪਹਿਲੇ ਹੀ ਭਾਜਪਾ ਦਾ ਪੱਲਾ ਫੜ ਲੈਣਾ ਰਾਜਨੀਤੀਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਸੋ਼ਕ ਨਾਨੋਵਾਲ ਨਾਲ ਫੋਨ ‘ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੈਂ ਪਾਰਟੀ ਦੇ ਕਹਿਣ ‘ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਿਆ ਸੀ, ਬਸ ਥੋੜੀਆਂ ਹੀ ਵੋਟਾਂ ‘ਤੇ ਹਾਰ ਦਾ ਸਾਹਮਣਾ ਕਰਨਾ ਪੈ ਗਿਆ।

ਅਜੀਤ ਡੈਸਕ 13-09-2026
ਸੜੋਆ, 12 ਸਤੰਬਰ (ਹਰਮੇਲ ਸਹੂੰਗੜਾ)-ਕੁੱਝ ਮਹੀਨੇ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੌਰਾਨ ਪੋਜੇਵਾਲ ਜ਼ੋਨ ਤੋਂ ਅਕਾਲੀ ਦਲ ਬਾਦਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਵਜੋਂ ਚੋਣ ਲੜੇ ਅਸ਼ੋਕ ਨਾਨੋਵਾਲ ਵਲੋਂ ਸੁਖਬੀਰ ਦੀ ਬਲਾਚੌਰ ਦੀ ਫੇਰੀ ਤੋਂ ਦੋ ਦਿਨ ਪਹਿਲੇ ਹੀ ਭਾਜਪਾ ਦਾ ਪੱਲਾ ਫੜ ਲੈਣਾ ਰਾਜਨੀਤੀਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਸੋ਼ਕ ਨਾਨੋਵਾਲ ਨਾਲ ਫੋਨ ‘ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੈਂ ਪਾਰਟੀ ਦੇ ਕਹਿਣ ‘ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਿਆ ਸੀ, ਬਸ ਥੋੜੀਆਂ ਹੀ ਵੋਟਾਂ ‘ਤੇ ਹਾਰ ਦਾ ਸਾਹਮਣਾ ਕਰਨਾ ਪੈ ਗਿਆ। ਉਸ ਤੋਂ ਬਾਅਦ ਸਰਗਰਮੀਆਂ ਜਾਰੀ ਰੱਖੀਆਂ ਸਮਾਂ ਬੀਤਣ ਤੋਂ ਬਾਅਦ ਪਾਰਟੀ ਅੰਦਰ ਪੁੱਛ ਪ੍ਰਤੀਤ ਘੱਟਣ ਲੱਗ ਪਈ, ਜਿਸ ਨਾਲ ਮੇਰੇ ਸਮਰਥਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਪਾਰਟੀ ਵਿਚ ਠਿੱਬੀ ਲਗਾਈ ਜਾਵੇ ਤਾਂ ਪਾਰਟੀ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ। ਜਿਸ ਕਰਕੇ ਉਨ੍ਹਾਂ ਨੇ ਭਾਜਪਾ ਵਿਚ ਜਾਣ ਦਾ ਮਨ ਬਣਾ ਲਿਆ ਤੇ ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ‘ਚ ਭਾਜਪਾ ਦਾ ਪੱਲਾ ਫੜ ਲਿਆ।
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਚੋਣ ਫ਼ਸਵੇਂ ਮੁਕਾਬਲੇ ਵਿਚ ਗੁਰਪਾਲ ਸਿੰਘ ਕਾਹਲੋਂ ਚੌਥੀ ਵਾਰ ਪ੍ਰਧਾਨ ਚੁਣੇ ਅਗਲੀ ਖ਼ਬਰ ਸ੍ਰੀ ਗਣੇਸ਼ ਉਤਸਵ ਦੀ ਆਰੰਭਤਾ ਕੱਲ੍ਹ-ਗੋਲਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।