12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਅਜੀਤ, ਜਲੰਧਰ ਗੁਰੂ ਰਾਮਦਾਸ ਗੁਰਮਤਿ ਸੇਵਾ ਸੁਸਾਇਟੀ ਤੇ ਬਾਬਾ ਜਸਦੀਪ ਸਿੰਘ ਵਲੋਂ ਕਿਸ਼ਨਪੁਰ ਵਿਖੇ ਪਹਿਲੀ ਮੈਰਾਥਨ ਦੌੜ ਕੱਲ੍ਹ

ਕਾਠਗੜ੍ਹ, 11 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਗੁਰੂ ਰਾਮਦਾਸ ਗੁਰਮਤਿ ਸੇਵਾ ਸੁਸਾਇਟੀ ਕਿਸ਼ਨਪੁਰ (ਭਰਥਲਾ) ਵਿਖੇ ਬਾਬਾ ਜਸਦੀਪ ਸਿੰਘ ਝੰਡਾ ਵਲੋਂ ਇਲਾਕੇ ਦੇ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਦੇ ਉਦੇਸ਼ ਨਾਲ ਪਹਿਲਾ ਵਿਸ਼ਾਲ ਮੈਰਾਥਨ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ ਮਿਤੀ 13 ਸਤੰਬਰ ਨੂੰ ਸਵੇਰੇ 6 ਵਜੇ ਸਰਕਾਰੀ ਸਕੂਲ ਕਿਸ਼ਨਪੁਰ (ਭਰਥਲਾ) ਤਹਿਸੀਲ ਬਲਾਚੌਰ (ਜ਼ਿਲ੍ਹਾ ਐਸ.

ਮੈਰਾਥਨ ਦੌੜ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਜਸਦੀਪ ਸਿੰਘ ਝੰਡਾ ਨਾਲ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਨਾਲ ਹੋਰ। ਤਸਵੀਰ : ਕਲੇਰ 12-09-2026
ਕਾਠਗੜ੍ਹ, 11 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਗੁਰੂ ਰਾਮਦਾਸ ਗੁਰਮਤਿ ਸੇਵਾ ਸੁਸਾਇਟੀ ਕਿਸ਼ਨਪੁਰ (ਭਰਥਲਾ) ਵਿਖੇ ਬਾਬਾ ਜਸਦੀਪ ਸਿੰਘ ਝੰਡਾ ਵਲੋਂ ਇਲਾਕੇ ਦੇ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਦੇ ਉਦੇਸ਼ ਨਾਲ ਪਹਿਲਾ ਵਿਸ਼ਾਲ ਮੈਰਾਥਨ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ ਮਿਤੀ 13 ਸਤੰਬਰ ਨੂੰ ਸਵੇਰੇ 6 ਵਜੇ ਸਰਕਾਰੀ ਸਕੂਲ ਕਿਸ਼ਨਪੁਰ (ਭਰਥਲਾ) ਤਹਿਸੀਲ ਬਲਾਚੌਰ (ਜ਼ਿਲ੍ਹਾ ਐਸ. ਬੀ. ਐਸ. ਨਗਰ) ਦੇ ਗਰਾਊਂਡ ਵਿਖੇ ਕਰਵਾਇਆ ਜਾਵੇਗਾ। ਇਸ ਮੈਰਾਥਨ ਦੌੜ ਮੁਕਾਬਲੇ ਵਿਚ ਸਿਰਫ਼ ਤਹਿਸੀਲ ਬਲਾਚੌਰ ਦੇ ਬੱਚੇ ਹੀ ਭਾਗ ਲੈ ਸਕਦੇ ਹਨ। ਪ੍ਰਤੀਯੋਗਤਾ ਤਹਿਤ ਲੜਕੀਆਂ ਦੀ ਦੌੜ 4 ਕਿਲੋਮੀਟਰ ਤੇ ਲੜਕਿਆਂ ਦੀ ਦੌੜ 8 ਕਿਲੋਮੀਟਰ ਰੱਖੀ ਗਈ ਹੈ। ਪ੍ਰਬੰਧਕਾਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੌੜ ਵਿਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ ਅਤੇ ਭਾਗ ਲੈਣ ਵਾਲੇ ਬੱਚਿਆਂ ਲਈ ਆਪਣਾ ਆਧਾਰ ਕਾਰਡ ਨਾਲ ਲਿਆਉਣਾ ਲਾਜ਼ਮੀ ਹੈ। ਜੇਤੂ ਬੱਚਿਆਂ ਲਈ ਨਕਦ ਇਨਾਮ ਤੇ ਟਰਾਫ਼ੀਆਂ ਪਹਿਲਾ ਇਨਾਮ 3100 ਰੁਪਏ ਅਤੇ ਤਗਮਾ ਅਤੇ ਟਰਾਫ਼ੀ ਦੂਜਾ ਇਨਾਮ 2100 ਰੁਪਏ, ਚੌਥਾ ਇਨਾਮ 500 ਰੁਪਏ ਅਤੇ ਤਗਮਾ ਅਤੇ ਟਰਾਫ਼ੀ, ਪੰਜਵਾਂ, ਛੇਵਾਂ ਅਤੇ ਸੱਤਵਾਂ ਇਨਾਮ ਤਗਮਾ ਤੇ ਟਰਾਫ਼ੀਆਂ। ਸ਼ਾਨਦਾਰ ਸਮਾਗਮ ਵਿਚ ਪ੍ਰਸਿੱਧ ਇੰਟਰਨੈਸ਼ਨਲ ਢਾਡੀ ਜਥਾ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕਰਨਗੇ। ਇਸ ਸਮੁੱਚੇ ਮੁਕਾਬਲੇ ਦੀ ਲਾਈਵ ਕਵਰੇਜ਼ ਕੀਤੀ ਜਾਵੇਗੀ। ਇਸ ਮੌਕੇ ਬਾਬਾ ਜਸਦੀਪ ਸਿੰਘ ਝੰਡਾ ਜੀ, ਗਿਆਨੀ ਤਰਸੇਮ ਸਿੰਘ ਮੋਰਾਂਵਾਲੀ, ਸੇਵਾਦਾਰ ਸਾਂਈ ਕਾਲੇ ਸ਼ਾਹ ਡੇਰਾ ਟਿੱਬੀ ਸਾਹਿਬ ਕਾਠਗੜ੍ਹ, ਹਰਨੇਕ ਸਿੰਘ ਫੌਜੀ, ਯੁਵਰਾਜ ਸਿੰਘ, ਵਿਸ਼ਾਲ ਸ਼ਰਮਾ, ਸਾਹਿਬ ਸਿੰਘ, ਲਵਪ੍ਰੀਤ ਸਿੰਘ ਕਿਸ਼ਨਪੁਰ ਤੇ ਕੋਚ ਰਮਨ ਹਾਜ਼ਰ ਰਹਿਣਗੇ। ਮੈਰਾਥਨ ਨੂੰ ਸਫਲ ਬਣਾਉਣ ਵਿਚ ਬਾਜ ਖਾਲਸਾ ਗਤਕਾ ਕਲੱਬ ਰੋਪੜ, ਸਿੱਖ ਸਟੂਡੈਂਟ ਫੈਡਰੇਸ਼ਨ ਬਜਰੂੜ, ਏਰੀਆ ਯੂਥ ਅਲਾਇੰਸ, ਰਮਨ ਫਿਜ਼ੀਕਲ ਅਕੈਡਮੀ ਭਰਥਲਾ, ਤੱਤ ਖਾਲਸਾ ਫਾਊਂਡੇਸ਼ਨ ਤੇ ਸਮੂਹ ਸਿੱਖ ਜਥੇਬੰਦੀਆਂ ਤੇ ਨਗਰ ਨਿਵਾਸੀਆਂ ਦਾ ਵਿਸ਼ੇਸ਼ ਸਹਿਯੋਗ ਹੈ।
ਪਿਛਲੀ ਖ਼ਬਰ ਨਵਾਂਸ਼ਹਿਰ ਵਿਖੇ ਚੇਤ ਰਾਮ ਰਤਨ ਤੇ ਹੋਰ ਰੋਸ ਪ੍ਰਦਰਸ਼ਨ ਕਰਨ ਸਮੇਂ। ਡਾ. ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਬਰਦਾਸ਼ਤ ਨਹੀਂ ਹ... ਅਗਲੀ ਖ਼ਬਰ ਵਾਤਾਵਰਨ ਪ੍ਰੇਮੀ ਇੰਜੀ: ਗੋਪਾਲ ਕ੍ਰਿਸ਼ਨ ਬੀਸਲਾ ਬਹਿਰਾਮ ਵਿਖੇ ਬੂਟੇ ਵੰਡਦੇ ਹੋਏ। ਵਾਤਾਵਰਨ ਦੀ ਸ਼ੁੱਧਤਾ ਲਈ ਫਲਦਾਰ, ਫੁੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।