05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਬਹਿਰਾਮ ਦੇ ਮੈਂਬਰ ਮੀਟਿੰਗ ਉਪਰੰਤ ਗੱਲਬਾਤ ਸਮੇਂ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ

ਕਟਾਰੀਆ, 4 ਨਵੰਬਰ (ਪ੍ਰੇਮੀ ਸੰਧਵਾ) - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ. 295) ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਸਖੀ ਸਰਵਰ ਸੁਲਤਾਨ ਜੀਵੇ ਸ਼ਾਹ (ਕੇਰ ਵਾਲਾ) ਦੇ ਤਪ ਅਸਥਾਨ ਪਿੰਡ ਸੰਧਵਾਂ ਵਿਖੇ ਬਲਾਕ ਪ੍ਰਧਾਨ ਰਾਜੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ।

ਅਜੀਤ ਡੈਸਕ 05-11-2026
ਕਟਾਰੀਆ, 4 ਨਵੰਬਰ (ਪ੍ਰੇਮੀ ਸੰਧਵਾ) - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ. 295) ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਸਖੀ ਸਰਵਰ ਸੁਲਤਾਨ ਜੀਵੇ ਸ਼ਾਹ (ਕੇਰ ਵਾਲਾ) ਦੇ ਤਪ ਅਸਥਾਨ ਪਿੰਡ ਸੰਧਵਾਂ ਵਿਖੇ ਬਲਾਕ ਪ੍ਰਧਾਨ ਰਾਜੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ। ਹਸਪਤਾਲ ਤੋਂ ਪਬਲਿਕ ਰਿਲੇਸ਼ਨ ਅਫਸਰ ਰਾਜੇਸ਼ ਕੁਮਾਰ ਨੂੰ ਬਲਾਕ ਦੇ ਸਾਰੇ ਸਾਥੀਆਂ ਵਲੋਂ ਜੀ ਆਇਆਂ ਆਖਿਆ ਗਿਆ। ਉਨ੍ਹਾਂ ਵਲੋਂ ਹਸਪਤਾਲ ਵਿੱਚ ਸਾਥੀਆਂ ਨੂੰ ਵੱਖ -ਵੱਖ ਵਿਭਾਗਾਂ ’ਚ ਮਾਹਿਰ ਡਾਕਟਰਾਂ ਬਾਰੇ ਜਾਣਕਾਰੀ ਦੇ ਨਾਲ -ਨਾਲ ਇਹ ਵੀ ਦੱਸਿਆ ਗਿਆ ਕਿ ਹਸਪਤਾਲ ਵਿੱਚ ਪੰਜ ਲੱਖ ਅਤੇ ਦਸ ਲੱਖ ਵਾਲੇ ਆਯੂਸ਼ਮਾਨ ਕਾਰਡ ਉੱਤੇ ਵੀ ਹਰੇਕ ਤਰ੍ਹਾਂ ਦੇ ਆਪ੍ਰੇਸ਼ਨਾਂ ਦੀ ਸੁਵਿਧਾ ਚੱਲ ਰਹੀ ਹੈ। ਇਸ ਉਪਰੰਤ ਬਲਾਕ ਪ੍ਰਧਾਨ ਵਲੋਂ ਆਪਣੇ ਬਲਾਕ ਦੀ ਕਾਰਗੁਜਾਰੀ ਬਾਰੇ ਗੱਲ ਕਰਦਿਆਂ ਸਾਥੀਆਂ ਨੂੰ ਬਲਾਕ ਦੀ ਹਰੇਕ ਕਾਰਗੁਜ਼ਾਰੀ ਵਿੱਚ ਹਿੱਸਾ ਲੈਣ ਲਈ ਅਤੇ ਮੀਟਿੰਗ ਵਿੱਚ ਸਮੇਂ ਸਿਰ ਪਹੁੰਚਣ ਲਈ ਕਿਹਾ ਗਿਆ। ਮੀਟਿੰਗ ਵਿੱਚ ਬਲਾਕ ਦੀ ਮੈਂਬਰਸ਼ਿਪ ਲਈ ਆਏ ਨਵੇਂ ਮੈਂਬਰ ਸਤਨਾਮ ਸਿੰਘ (ਖਾਨਖਾਨਾ) ਦਾ ਬਲਾਕ ਪ੍ਰਧਾਨ ਅਤੇ ਬਲਾਕ ਦੇ ਸਾਰੇ ਹੀ ਸਾਥੀਆਂ ਵੱਲੋਂ ਸਵਾਗਤ ਅਤੇ ਜੀ ਆਇਆ ਆਖਿਆ ਗਿਆ। ਇਸ ਤੋਂ ਉਪਰੰਤ ਪ੍ਰਧਾਨ ਵਲੋਂ ਕੁੱਝ ਗੰਭੀਰ ਮਸਲਿਆਂ ਬਾਰੇ ਸਾਰੇ ਹੀ ਸਾਥੀਆਂ ਕੋਲੋਂ ਆਪਣੀ- ਆਪਣੀ ਸਲਾਹ ਲਈ ਗਈ। ਇਸ ਦੇ ਨਾਲ ਹੀ ਸਾਥੀਆਂ ਕੋਲੋਂ ਉਹਨਾਂ ਵੱਲੋਂ ਪ੍ਰੈਕਟਿਸ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਚੇਅਰਮੈਨ ਹਰਭਜਨ ਸਿੰਘ ਸੰਧੂ, ਜ਼ਿਲ੍ਹਾ ਵਾਇਸ ਸਕੱਤਰ ਸੰਦੀਪ ਜੋਸ਼ੀ, ਬਲਾਕ ਵਾਇਸ ਪ੍ਰਧਾਨ ਜਸਵਿੰਦਰ ਸਿੰਘ, ਬਲਾਕ ਸਕੱਤਰ ਕਰਨੈਲ ਸਿੰਘ, ਬਲਾਕ ਕੈਸ਼ੀਅਰ ਮੰਗਲ, ਬਲਾਕ ਸਲਾਹਕਾਰ ਅਵਤਾਰ ਰਾਮ, ਪਵਿੱਤਰ ਰਾਮ, ਅਵਨਾਸ਼ ਕੁਮਾਰ, ਅਵਤਾਰ ਚੰਦ, ਸਤਨਾਮ ਪੱਬੀ, ਭਾਗ ਸਿੰਘ, ਜਸਵਿੰਦਰ ਰਾਮ, ਮੁਖਤਿਆਰ, ਹਣਸ ਰਾਜ , ਮਨਦੀਪ ਸਿੰਘ, ਸੁਖਜਿੰਦਰ ਸਿੰਘ, ਰਵਿੰਦਰ ਸਿੰਘ, ਪਵਨ ਕੁਮਾਰ ਰਾਏਪੁਰ ਡੱਬਾ, ਹਰਪਾਲ ਸਿੰਘ ਅਤੇ ਮੈਡਮ ਰੋਜ਼ੀ ਧੁੰਨਾ ਸ਼ਾਮਲ ਸਨ।
ਪਿਛਲੀ ਖ਼ਬਰ ਫੋਰਡ ਪੰਜਾਬ ਦੇ ਸਬ ਜ਼ੋਨ ਨਵਾਂਸ਼ਹਿਰ ਦੇ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਦੇ ਅਹੁਦੇਦਾਰਾਂ ਨੂੰ ਇੰਜ. ਜਸਵੀਰ ਮੋਰੋਂ ਕਿਤਾਬ... ਅਗਲੀ ਖ਼ਬਰ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ (ਡੀ.ਜੇ.ਜੇ.ਐਸ) ਦੇ ਸਥਾਨਕ ਆਸ਼ਰਮ ਚੰਡੀਗੜ੍ਹ ਰੋਡ ਵਿਖੇ ਹਫਤਾਵਾਰੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।