06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਕੇਂਦਰ ਤੇ ਪੰਜਾਬ ਸਰਕਾਰ ਸਮੇਂ ਵੱਧ ਰਹੀ ਮਹਿੰਗਾਈ ਨੇ ਲੋਕਾਂ ਨੂੰ ਫਿਕਰਾਂ ’ਚ ਪਾਇਆ-ਬੰਗਾ

ਕਟਾਰੀਆਂ, 5 ਸਤੰਬਰ (ਪ੍ਰੇਮੀ ਸੰਧਵਾਂ)-ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸੀਨੀਅਰ ਕਿਸਾਨ ਆਗੂ ਕਮਲਜੀਤ ਬੰਗਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੋਂ ਕੇਂਦਰ ਵਿਚ ਭਾਜਪਾ ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਲੋਕ ਮਹਿੰਗਾਈ ਵਿਚ ਦਰੜੇ ਹੋਏ ਜਾਪ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਜਦੋਂ ਵੀ ਕੇਂਦਰ ਤੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਤਾਂ ਇਸ ਸਰਕਾਰ ਸਮੇਂ ਮਹਿੰਗਾਈ ਨੂੰ ਪੂਰੀ ਤਰ੍ਹਾਂ ਨਾਲ ਲਗਾਮ ਲੱਗੀ ਸੀ ਪਰ ਹੁਣ ਵੱਧ ਰਹੀ ਮਹਿੰਗਾਈ ਨੇ ਜਿਵੇਂ ਲੋਕਾਂ ਨੂੰ ਫਿਕਰਾਂ ਦੀ ਸੂਲੀ ’ਤੇ ਟੰਗ ਦਿੱਤਾ ਹੋਵੇ।

ਅਜੀਤ ਡੈਸਕ 06-09-2026
ਕਟਾਰੀਆਂ, 5 ਸਤੰਬਰ (ਪ੍ਰੇਮੀ ਸੰਧਵਾਂ)-ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸੀਨੀਅਰ ਕਿਸਾਨ ਆਗੂ ਕਮਲਜੀਤ ਬੰਗਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੋਂ ਕੇਂਦਰ ਵਿਚ ਭਾਜਪਾ ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਲੋਕ ਮਹਿੰਗਾਈ ਵਿਚ ਦਰੜੇ ਹੋਏ ਜਾਪ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਜਦੋਂ ਵੀ ਕੇਂਦਰ ਤੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਤਾਂ ਇਸ ਸਰਕਾਰ ਸਮੇਂ ਮਹਿੰਗਾਈ ਨੂੰ ਪੂਰੀ ਤਰ੍ਹਾਂ ਨਾਲ ਲਗਾਮ ਲੱਗੀ ਸੀ ਪਰ ਹੁਣ ਵੱਧ ਰਹੀ ਮਹਿੰਗਾਈ ਨੇ ਜਿਵੇਂ ਲੋਕਾਂ ਨੂੰ ਫਿਕਰਾਂ ਦੀ ਸੂਲੀ ’ਤੇ ਟੰਗ ਦਿੱਤਾ ਹੋਵੇ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਸਮੇਂ ਆਏ ਦਿਨ ਵੱਧ ਰਹੀ ਮਹਿੰਗਾਈ ਕਾਰਨ ਲੋਕਾਂ ਵਿਚ ਗੁੱਸੇ ਦੀ ਲਹਿਰ ਫੈਲਦੀ ਨਜ਼ਰ ਆ ਰਹੀ ਹੈ। ਕਮਲਜੀਤ ਬੰਗਾ ਨੇ ਕਿਹਾ ਕਿ ਰਸੋਈ ਵਿਚ ਵਰਤਣ ਵਾਲੀਆਂ ਚੀਜ਼ਾਂ ਹੀ ਆਮ ਇਨਸਾਨ ਦੇ ਵਸ ’ਚੋਂ ਦੂਰ ਹੋ ਜਾਣ ਤਾਂ ਮੱਧਵਰਗੀ ਕਿਸਾਨ ਤੇ ਗਰੀਬ ਲੋਕ ਆਪਣੇ ਘਰਾਂ ਦਾ ਗੁਜਾਰਾ ਕਿਸ ਤਰ੍ਹਾਂ ਨਾਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਰੋਜਮਰਾ ਦੀ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਦੇ ਭਾਅ ਘਟਾਏ ਜਾਣ। ਇਸ ਮੌਕੇ ਭਲਵਾਨ ਰਾਜ ਕੁਮਾਰ ਢੰਢੂਹਾ, ਆਸ਼ੀਸ਼ ਬੰਗਾ, ਚੈਨ ਰਾਮ, ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਾਠਗੜ੍ਹ ਦਾ ਇਤਿਹਾਸਕ ਕੁਸ਼ਤੀ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ ਅਗਲੀ ਖ਼ਬਰ 12 ਦੀ ‘ਪੰਜਾਬ ਬਚਾਓ ਰੈਲੀ’ ਲਈ ਅਕਾਲੀ ਦਲ ਦੇ ਵਰਕਰਾਂ ’ਚ ਪੂਰਾ ਜੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।