06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

12 ਦੀ ‘ਪੰਜਾਬ ਬਚਾਓ ਰੈਲੀ’ ਲਈ ਅਕਾਲੀ ਦਲ ਦੇ ਵਰਕਰਾਂ ’ਚ ਪੂਰਾ ਜੋਸ਼

ਰੱਤੇਵਾਲ, 5 ਸਤੰਬਰ (ਅਸ਼ੋਕ ਕੁਮਾਰ ਲੀਲ)-ਸ਼੍ਰੋਮਣੀ ਅਕਾਲੀ ਦਲ ਵਲੋਂ 12 ਸਤੰਬਰ ਨੂੰ ਹਲਕਾ ਬਲਾਚੌਰ ਵਿਖੇ ਕਰਵਾਈ ਜਾ ਰਹੀ ਪੰਜਾਬ ਬਚਾਓ ਰੈਲੀ ਦੀਆਂ ਤਿਆਰੀਆਂ ਹਲਕੇ ਅੰਦਰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਵਿਸ਼ਾਲ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ।

ਹਨੀ ਟੌਂਸਾ ਵਲੋਂ ਪਿੰਡਾਂ ’ਚ ਤੂਫ਼ਾਨੀ ਮੀਟਿੰਗਾਂ 06-09-2026
ਰੱਤੇਵਾਲ, 5 ਸਤੰਬਰ (ਅਸ਼ੋਕ ਕੁਮਾਰ ਲੀਲ)-ਸ਼੍ਰੋਮਣੀ ਅਕਾਲੀ ਦਲ ਵਲੋਂ 12 ਸਤੰਬਰ ਨੂੰ ਹਲਕਾ ਬਲਾਚੌਰ ਵਿਖੇ ਕਰਵਾਈ ਜਾ ਰਹੀ ਪੰਜਾਬ ਬਚਾਓ ਰੈਲੀ ਦੀਆਂ ਤਿਆਰੀਆਂ ਹਲਕੇ ਅੰਦਰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਵਿਸ਼ਾਲ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਰੈਲੀ ਨੂੰ ਇਤਿਹਾਸਕ ਤੇ ਸਫ਼ਲ ਬਣਾਉਣ ਦੇ ਮਕਸਦ ਨਾਲ ਸੀਨੀਅਰ ਅਕਾਲੀ ਆਗੂ ਸੰਦੀਪ ਕੁਮਾਰ ਹਨੀ ਟੌਂਸਾ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਿੰਡ ਮਾਲੇਵਾਲ ਕੋਹਲੀ, ਸੂਰਾਪੁਰ, ਗੋਲੂਮਾਜਰਾ, ਟੁੰਡੇਵਾਲ, ਚਾਹਲਾ ਜੱਟਾਂ, ਜਗਤੇਵਾਲ, ਕੁਹਾਰ ਮੰਡ, ਜੰਡੀ, ਸੋਭੂਵਾਲ, ਜਮੀਤਗੜ੍ਹ ਤੇ ਬੱਛੂਆਂ ਵਿਖੇ ਪਾਰਟੀ ਵਰਕਰਾਂ ਅਤੇ ਸਥਾਨਕ ਨਿਵਾਸੀਆਂ ਨਾਲ ਅਹਿਮ ਮੀਟਿੰਗਾਂ ਕੀਤੀਆਂ। ਮੀਟਿੰਗਾਂ ਦੌਰਾਨ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੰਦੀਪ ਕੁਮਾਰ ਹਨੀ ਟੌਂਸਾ ਨੇ ਕਿਹਾ ਕਿ ਇਹ ਪੰਜਾਬ ਬਚਾਓ ਰੈਲੀ ਸੂਬੇ ਦੀ ਮੌਜੂਦਾ ਰਾਜਨੀਤੀ ਵਿਚ ਇਕ ਨਵਾਂ ਮੋੜ ਸਾਬਤ ਹੋਵੇਗੀ। ਉਨ੍ਹਾਂ ਹਲਕਾ ਨਿਵਾਸੀਆਂ ਤੇ ਸਮੂਹ ਅਕਾਲੀ ਵਰਕਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ 12 ਸਤੰਬਰ ਨੂੰ ਵੱਡੀ ਤੋਂ ਵੱਡੀ ਗਿਣਤੀ ਵਿਚ ਬਲਾਚੌਰ ਪਹੁੰਚ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਚਾਰ ਸੁਣਨ ਅਤੇ ਰੈਲੀ ਨੂੰ ਇਤਿਹਾਸਕ ਕਾਮਯਾਬੀ ਦਿਵਾਉਣ। ਇਸ ਮੌਕੇ ਡਾ. ਪਰਮਜੀਤ ਕੋਹਲੀ, ਅਮਰਜੀਤ ਚੇਚੀ, ਸੁਰਜੀਤ ਕੋਹਲੀ, ਧਰਮ ਚੰਦ ਕੋਹਲੀ ਪ੍ਰਧਾਨ, ਬਿੰਦੂ ਕੋਹਲੀ, ਦਰਸ਼ਨ ਚੇਚੀ, ਗੁਲਸ਼ਨ ਚੇਚੀ, ਮਹਾਵੀਰ ਚੇਚੀ, ਵਿਜੇ ਚੇਚੀ, ਅਸ਼ਵਨੀ ਭੁੰਬਲਾ, ਗੁਲਸ਼ਨ ਭੁੰਬਲਾ, ਨੰਦ ਭੁੰਬਲਾ, ਅਸ਼ੋਕ ਭੁੰਬਲਾ, ਹਰਸ਼ ਭੁੰਬਲਾ, ਸਨੀ ਭੂੰਬਲਾ, ਰਾਜੀਵ ਭੂੰਬਲਾ, ਕੇਵਲ ਕਸਾਣਾ, ਨੇਤਾ ਕਸਾਣਾ, ਧੀਰਜ ਕਸਾਣਾ ਅਤੇ ਸੋਨੂ ਕੋਹਲੀ ਸਮੇਤ ਹੋਰ ਸਥਾਨਕ ਪਾਰਟੀ ਅਹੁਦੇਦਾਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ।
ਪਿਛਲੀ ਖ਼ਬਰ ਕੇਂਦਰ ਤੇ ਪੰਜਾਬ ਸਰਕਾਰ ਸਮੇਂ ਵੱਧ ਰਹੀ ਮਹਿੰਗਾਈ ਨੇ ਲੋਕਾਂ ਨੂੰ ਫਿਕਰਾਂ ’ਚ ਪਾਇਆ-ਬੰਗਾ ਅਗਲੀ ਖ਼ਬਰ ਉੱਘੇ ਕਿਸਾਨ ਮਹਿੰਦਰ ਸਿੰਘ ਦੋਸਾਂਝ ਦੇ ਦਿਹਾਂਤ ’ਤੇ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।