04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਮੀਰਪੁਰ ਜੱਟਾਂ ’ਚ ਛਿੰਝ ਅਖਾੜਾ 9 ਨੂੰ-ਮਾਸਟਰ ਮੋਹਨ ਲਾਲ

ਜਾਡਲਾ , 3 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਪਿੰਡ ਮੀਰਪੁਰ ਜੱਟਾਂ ਵਿਖੇ 9 ਸਤੰਬਰ ਨੂੰ ਵਿਸ਼ਾਲ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ। ਮੇਲੇ ਦੌਰਾਨ ਪੰਜਾਬ ਦੀ ਰਵਾਇਤੀ ਕੁਸ਼ਤੀ ਕਲਾ ਦੇ ਜੌਹਰ ਵੇਖਣ ਨੂੰ ਮਿਲਣਗੇ ਤੇ ਨਾਮੀ ਪਹਿਲਵਾਨਾਂ ਦੇ ਦਿਲਚਸਪ ਮੁਕਾਬਲੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਨਗੇ।

ਅਜੀਤ ਡੈਸਕ 04-09-2026
ਜਾਡਲਾ , 3 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਪਿੰਡ ਮੀਰਪੁਰ ਜੱਟਾਂ ਵਿਖੇ 9 ਸਤੰਬਰ ਨੂੰ ਵਿਸ਼ਾਲ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ। ਮੇਲੇ ਦੌਰਾਨ ਪੰਜਾਬ ਦੀ ਰਵਾਇਤੀ ਕੁਸ਼ਤੀ ਕਲਾ ਦੇ ਜੌਹਰ ਵੇਖਣ ਨੂੰ ਮਿਲਣਗੇ ਤੇ ਨਾਮੀ ਪਹਿਲਵਾਨਾਂ ਦੇ ਦਿਲਚਸਪ ਮੁਕਾਬਲੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਨਗੇ। ਛਿੰਝ ਸੰਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਾਸਟਰ ਮੋਹਨ ਲਾਲ ਚੁੰਬਰ ਨੇ ਦੱਸਿਆ ਕਿ ਛਿੰਝ ਦੇ ਪਹਿਲੇ ਤੇ ਦੂਜੇ ਇਨਾਮ ਸਵਰਗੀ ਗੁਰਦੇਵ ਸਿੰਘ ਉਰਫ਼ ਬਿੱਲੂ ਵਪਾਰੀ ਦੀ ਯਾਦ ਨੂੰ ਸਮਰਪਿਤ ਹੋਣਗੇ, ਜੋ ਉਨ੍ਹਾਂ ਦੇ ਪਰਿਵਾਰ ਵਲੋਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜੇਤੂ ਪਹਿਲਵਾਨਾਂ ਨੂੰ ਸੱਜਰ ਸੂਈ ਝੋਟੀ, ਮੋਟਰਸਾਈਕਲ, ਸੋਨੇ ਦੀ ਮੁੰਦਰੀ ਤੋਂ ਇਲਾਵਾ ਹੋਰ ਨਕਦ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਛਿੰਝ ਵਿਚ ਸੱਦੇ ਹੋਏ ਨਾਮੀ ਪਹਿਲਵਾਨਾਂ ਦੀਆਂ ਹੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਇਲਾਕੇ ਦੇ ਲੋਕਾਂ ਤੇ ਕੁਸ਼ਤੀ ਪ੍ਰੇਮੀਆਂ ਨੂੰ ਵੱਡੀ ਗਿਣਤੀ ਵਿਚ ਪਹੁੰਚ ਕੇ ਪੰਜਾਬ ਦੀ ਵਿਰਾਸਤੀ ਖੇਡ ਕੁਸ਼ਤੀ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਛਿੰਝ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਸ਼ੇਰਾ, ਨਿਰਮਲ ਦੀਪ ਸਿੰਘ ਮੀਤ ਪ੍ਰਧਾਨ, ਮਾਸਟਰ ਤਿਲਕ ਰਾਜ, ਖਜਾਨਚੀ ਮੱਖਣ ਰਾਮ, ਕਲਦੀਪ ਕੁਮਾਰ, ਮਿੰਟੂ ਸਕੱਤਰ, ਲਖਵੀਰ ਕੁਮਾਰ, ਜਸਵੀਰ ਕੁਮਾਰ ਜੱਸੀ, ਸ਼ਨੀ ਕੁਮਾਰ ਚੁੰਬਰ, ਖੁਸ਼ੀ ਰਾਮ ਵਾਲੀਆ, ਮਲਕੀਤ ਰਾਮ, ਅਜੇ ਵਾਲੀਆ, ਸੋਨੂ ਵਾਲੀਆ, ਬਲਵੀਰ ਵੀਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਝਿੰਗੜਾਂ ਵਿਖੇ ਰਾਜਾ ਸਾਹਿਬ ਦੇ ਸਾਲਾਨਾ ਜੋੜ ਮੇਲੇ ’ਤੇ ਤਿੰਨ ਦਿਨਾਂ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਜੋੜ ਮੇਲੇ ’ਤੇ ਵਿਸ਼ੇਸ਼-ਮੰਦਰ ਬਾਬਾ ਨਿਰਮਲ ਸ਼ਾਹ ਨਵਾਂਗਰਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।