ਕਟਾਰੀਆਂ ਅੱਡੇ ’ਚ ਟਾਇਰਾਂ ਦੀ ਦੁਕਾਨ ’ਤੇ ਚੋਰੀ
ਕਟਾਰੀਆਂ, 6 ਨਵੰਬਰ (ਪ੍ਰੇਮੀ ਸੰਧਵਾਂ)-ਬੱਸ ਅੱਡਾ ਕਟਾਰੀਆਂ ਵਿਖੇ ਜਸਕਰਨ ਜੱਖੂ ਟਾਇਰ ਵਰਕਰਸ ਦੀ ਦੁਕਾਨ ’ਤੇ ਬੀਤੀ ਰਾਤ ਚੋਰਾਂ ਵਲੋਂ ਦੁਕਾਨ ਦੇ ਜਿੰਦਰੇ ਤੋੜ ਕੇ ਹਜ਼ਾਰਾਂ ਦਾ ਸਾਮਾਨ ਚੋਰੀ ਕਰ ਲਿਆ ਗਿਆ। ਦੁਕਾਨ ਦੇ ਮਾਲਕ ਰਸ਼ਪਾਲ ਚੰਦ ਨੇ ਦੱਸਿਆ ਕਿ ਟਰਾਲੀਆਂ ਅਤੇ ਕਾਰਾਂ ਦੇ ਟਾਇਰਾਂ ਦੀਆਂ ਵੱਡੀਆਂ ਟਿਊਬਾਂ ਇੱਕ ਵੱਡਾ ਪ੍ਰੈਸ਼ਰ ਵਾਲਾ ਜੈੱਕ, 2 ਪਾਨੇ ਅਤੇ ਇੱਕ ਟਾਇਰ ਲੀਵਰ ਤੇ ਵੱਡੀ ਰਾੜ, ਟਰਾਲੀਆਂ ਦੇ ਬੈਰਿੰਗ ਅਤੇ ਗੈਸ ਸਿਲੰਡਰ ਚੋਰ ਚੋਰੀ ਕਰਕੇ ਲੈ ਗਏ, ਜਿਸ ਨਾਲ ਉਨ੍ਹਾਂ ਦਾ ਹਜ਼ਾਰਾਂ ਦਾ ਨੁਕਸਾਨ ਹੋ ਗਿਆ।
ਅਜੀਤ ਡੈਸਕ
07-11-2026