04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਜੋੜ ਮੇਲੇ ’ਤੇ ਵਿਸ਼ੇਸ਼-ਮੰਦਰ ਬਾਬਾ ਨਿਰਮਲ ਸ਼ਾਹ ਨਵਾਂਗਰਾਂ

ਪੋਜੇਵਾਲ ਸਰਾਂ -ਪਿੰਡ ਨਵਾਂਗਰਾਂ ਵਿਖੇ ਮੰਦਰ ਬਾਬਾ ਨਿਰਮਲ ਸ਼ਾਹ ਸਥਿਤ ਹੈ। ਇਸ ਮੰਦਰ ਬਾਰੇ ਪੁਰਾਣੇ ਬਜੁਰਗਾਂ ਦੇ ਦੱਸਣ ਅਨੁਸਾਰ ਬਾਬਾ ਨਿਰਮਲ ਸ਼ਾਹ ਨੇ ਇਸ ਸਥਾਨ ’ਤੇ ਤਪੱਸਿਆ ਕੀਤੀ ਸੀ।

ਬਾਬਾ ਨਿਰਮਲ ਸ਼ਾਹ ਮੰਦਰ 04-09-2026
ਪੋਜੇਵਾਲ ਸਰਾਂ -ਪਿੰਡ ਨਵਾਂਗਰਾਂ ਵਿਖੇ ਮੰਦਰ ਬਾਬਾ ਨਿਰਮਲ ਸ਼ਾਹ ਸਥਿਤ ਹੈ। ਇਸ ਮੰਦਰ ਬਾਰੇ ਪੁਰਾਣੇ ਬਜੁਰਗਾਂ ਦੇ ਦੱਸਣ ਅਨੁਸਾਰ ਬਾਬਾ ਨਿਰਮਲ ਸ਼ਾਹ ਨੇ ਇਸ ਸਥਾਨ ’ਤੇ ਤਪੱਸਿਆ ਕੀਤੀ ਸੀ। ਜਿਸ ਦੇ ਤਪ ਅਸਥਾਨ ’ਤੇ ਇਹ ਮੰਦਰ ਉਸਾਰਿਆ ਗਿਆ ਹੈ। ਇਹ ਤਪ ਅਸਥਾਨ ਬਹੁਤ ਪੁਰਾਣਾ ਹੈ ਤੇ ਇਸ ਦੀ ਮਾਨਤਾ ਦੂਰ-ਦੂਰ ਤੱਕ ਹੈ। ਇਸ ਮੰਦਰ ਵਿਖੇ ਹਰ ਵੀਰਵਾਰ ਪਿੰਡ ਨਵਾਂਗਰਾਂ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਚਿਰਾਗ ਕਰਨ ਆਉਂਦੇ ਹਨ। ਇਸ ਮੰਦਰ ਵਿਖੇ 1980 ਤੋਂ ਲਗਾਤਾਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਹਰ ਸਾਲ ਭਾਰੀ ਜੋੜ ਮੇਲਾ ਲਗਦਾ ਹੈ। 1980 ਵਿਚ ਪਹਿਲੀ ਵਾਰ ਸਵ. ਚੌਧਰੀ ਮਿਲਖੀ ਰਾਮ ਗਿਰਦਾਵਰ ਨੂੰ ਕਮੇਟੀ ਦਾ ਪ੍ਰਧਾਨ ਬਣਾਇਆ ਤੇ ਉਸ ਵੇਲੇ ਚੌਧਰੀ ਮਿਲਖੀ ਰਾਮ ਭਾਟੀਆ ਪਿੰਡ ਦੇ ਸਰਪੰਚ ਸਨ ਉਦੋਂ ਪਹਿਲੀ ਵਾਰ ਇਨ੍ਹਾਂ ਦੋਨਾਂ ਦੀ ਅਗਵਾਈ ਵਿਚ ਇਸ ਅਸਥਾਨ ’ਤੇ ਜਨਮ ਅਸ਼ਟਮੀ ਦਾ ਜੋੜ ਮੇਲਾ ਲੱਗਿਆ। ਉਸ ਤੋਂ ਬਾਅਦ ਲਗਾਤਾਰ ਹਰ ਸਾਲ ਸਮੂਹ ਨਗਰ ਵਾਸੀਆ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਭਗਵਾਨ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਮੰਦਰ ਬਾਬਾ ਨਿਰਮਲ ਸ਼ਾਹ ਵਿਖੇ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਵਾਰ ਵੀ 47ਵਾਂ ਸਾਲਾਨਾ ਜੋੜ ਮੇਲਾ 4 ਸਤੰਬਰ ਨੂੰ ਲੱਗ ਰਿਹਾ ਹੈ, ਜਿਸ ਵਿਚ ਪੰਜਾਬ ਦੇ ਨਾਮਵਰ ਸੂਫੀ ਗਾਇਕ ਗਾਇਕ ਸਰਦਾਰ ਅਲੀ ਵਿਸ਼ੇਸ਼ ਤੌਰ ’ਤੇ ਆ ਰਹੇ ਹਨ। ਪਹਿਲਾਂ ਸਵੇਰੇ ਹਵਨ ਪੂਜਾ ਹੋਵੇਗੀ, ਫਿਰ ਝੰਡਾ ਚੜ੍ਹਾਉਣ ਦੀ ਰਸਮ ਹੋਵੇਗੀ। - ਨਵਾਂਗਰਾਂਈ
ਪਿਛਲੀ ਖ਼ਬਰ ਮੀਰਪੁਰ ਜੱਟਾਂ ’ਚ ਛਿੰਝ ਅਖਾੜਾ 9 ਨੂੰ-ਮਾਸਟਰ ਮੋਹਨ ਲਾਲ ਅਗਲੀ ਖ਼ਬਰ ਝਿੰਗੜਾਂ ਵਿਖੇ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਕਰਵਾਇਆ ਤਿੰਨ ਦਿਨਾਂ ਧਾਰਮਿਕ ਸਮਾਗਮ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।