ਝਿੰਗੜਾਂ ਵਿਖੇ ਰਾਜਾ ਸਾਹਿਬ ਦੇ ਸਾਲਾਨਾ ਜੋੜ ਮੇਲੇ ’ਤੇ ਤਿੰਨ ਦਿਨਾਂ ਮੈਡੀਕਲ ਕੈਂਪ ਲਗਾਇਆ
ਔੜ/ਝਿੰਗੜਾਂ, 3 ਸਤੰਬਰ (ਕੁਲਦੀਪ ਸਿੰਘ ਝਿੰਗੜ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਇਕਾਈ ਮਕੰਦਪੁਰ ਵਲੋਂ ਮਨੁੱਖਤਾ ਦੇ ਭਲੇ ਲਈ ਕੀਤੇ ਜਾਂਦੇ ਕਾਰਜਾਂ ਨੂੰ ਜਾਰੀ ਰੱਖਦੇ ਹੋਏ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਪਿੰਡ ਝਿੰਗੜਾਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਸਾਲਾਨਾ ਜੋੜ ਮੇਲੇ ‘ਤੇ ਤਿੰਨ ਦਿਨਾਂ ਮੁਫਤ ਮੈਡੀਕਲ ਕੈਂਪ ਲਗਾਇਆ, ਜਿਸ ਦਾ ਉਦਘਾਟਨ ਜ਼ਿਲ੍ਹਾ ਚੇਅਰਮੈਨ ਟੇਕ ਚੰਦ, ਜ਼ਿਲ੍ਹਾ ਕੈਸੀ਼ਅਰ ਰਾਮਜੀ ਦਾਸ ਗੁਣਾਚੌਰ, ਵਾਈਸ ਕੈਸੀ਼ਅਰ ਵਿਮਲ ਕੁਮਾਰ, ਪ੍ਰਸ਼ੋਤਮ ਲਾਲ ਗੁਣਾਚੌਰ ਬਲਾਕ ਪ੍ਰਧਾਨ ਮੁਕੰਦਪੁਰ , ਜਨਰਲ ਸਕੱਤਰ ਦੇਸ ਰਾਜ ਰਸੂਲਪੁਰ, ਵਿਜੈ ਕੁਮਾਰ ਗੁਰੂ ਮੂਸਾਪੁਰ ਸਾਬਕਾ ਵਾਈਸ ਪ੍ਰਧਾਨ, ਵਾਈਸ ਪ੍ਰਧਾਨ ਗੁਰਪ੍ਰੀਤ ਸਾਧਪੁਰ ਵਲੋਂ ਸਾਂਝੇ ਤੌਰ ‘ਤੇ ਕੀਤਾ। ਇਸ ਮੌਕੇ ਸੰਤੋਖ ਸਿੰਘ ਝਿੰਗੜਾਂ, ਇੰਦਰਜੀਤ ਸਿੰਘ, ਕੁਲਵੀਰ ਬੰਗੜ, ਅਮ੍ਰਿਤ ਲਾਲ ਗੁਣਾਚੌਰ ਆਦਿ ਸਾਥੀਆਂ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਕੈਂਪ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਨੇ ਲਾਭ ਲਿਆ ਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।
ਔੜ/ਝਿੰਗੜਾਂ, 3 ਸਤੰਬਰ (ਕੁਲਦੀਪ ਸਿੰਘ ਝਿੰਗੜ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਇਕਾਈ ਮਕੰਦਪੁਰ ਵਲੋਂ ਮਨੁੱਖਤਾ ਦੇ ਭਲੇ ਲਈ ਕੀਤੇ ਜਾਂਦੇ ਕਾਰਜਾਂ ਨੂੰ ਜਾਰੀ ਰੱਖਦੇ ਹੋਏ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਪਿੰਡ ਝਿੰਗੜਾਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਸਾਲਾਨਾ ਜੋੜ ਮੇਲੇ ‘ਤੇ ਤਿੰਨ ਦਿਨਾਂ ਮੁਫਤ ਮੈਡੀਕਲ ਕੈਂਪ ਲਗਾਇਆ, ਜਿਸ ਦਾ ਉਦਘਾਟਨ ਜ਼ਿਲ੍ਹਾ ਚੇਅਰਮੈਨ ਟੇਕ ਚੰਦ, ਜ਼ਿਲ੍ਹਾ ਕੈਸੀ਼ਅਰ ਰਾਮਜੀ ਦਾਸ ਗੁਣਾਚੌਰ, ਵਾਈਸ ਕੈਸੀ਼ਅਰ ਵਿਮਲ ਕੁਮਾਰ, ਪ੍ਰਸ਼ੋਤਮ ਲਾਲ ਗੁਣਾਚੌਰ ਬਲਾਕ ਪ੍ਰਧਾਨ ਮੁਕੰਦਪੁਰ , ਜਨਰਲ ਸਕੱਤਰ ਦੇਸ ਰਾਜ ਰਸੂਲਪੁਰ, ਵਿਜੈ ਕੁਮਾਰ ਗੁਰੂ ਮੂਸਾਪੁਰ ਸਾਬਕਾ ਵਾਈਸ ਪ੍ਰਧਾਨ, ਵਾਈਸ ਪ੍ਰਧਾਨ ਗੁਰਪ੍ਰੀਤ ਸਾਧਪੁਰ ਵਲੋਂ ਸਾਂਝੇ ਤੌਰ ‘ਤੇ ਕੀਤਾ। ਇਸ ਮੌਕੇ ਸੰਤੋਖ ਸਿੰਘ ਝਿੰਗੜਾਂ, ਇੰਦਰਜੀਤ ਸਿੰਘ, ਕੁਲਵੀਰ ਬੰਗੜ, ਅਮ੍ਰਿਤ ਲਾਲ ਗੁਣਾਚੌਰ ਆਦਿ ਸਾਥੀਆਂ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਕੈਂਪ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਨੇ ਲਾਭ ਲਿਆ ਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਕੈਂਪ ਵਿਚ ਸਹਿਯੋਗ ਦੇਣ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਸਹਿਯੋਗ ਦੀ ਆਸ ਪ੍ਰਗਟਾਈ। ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਪ੍ਰਧਾਨ ਭੁਪਿੰਦਰ ਸਿੰਘ ਤੇਜਾ ਤੇ ਜਨਰਲ ਸਕੱਤਰ ਜਥੇ. ਰਣਜੀਤ ਸਿੰਘ ਝਿੰਗੜ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਹਰ ਸਾਲ ਸਲਾਨਾ ਜੋੜ ਮੇਲੇ ’ਤੇ ਮਨੁੱਖਤਾ ਦੀ ਸੇਵਾ ਲਈ ਲਗਾਏ ਜਾਂਦੇ ਮੁਫ਼ਤ ਮੈਡੀਕਲ ਕੈਂਪ ਦੀ ਸਲਾਘਾ ਕੀਤੀ। ਪ੍ਰਬੰਧਕ ਕਮੇਟੀ ਵਲੋਂ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਗੁਰੂ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਦੇਸ਼ ਰਾਜ ਭਰੋ ਮਜਾਰਾ, ਵਿਜੈ ਕੁਮਾਰ ਗੁਰੂ ਮੂਸਾਪੁਰ, ਅਮਨਦੀਪ ਕੁਮਾਰ, ਜਗਤਾਰ ਰਾਮ, ਰਾਜ ਕਪੂਰ, ਕੁਲਦੀਪ ਸਿੰਘ, ਬਿੰਦਰ ਗੁਜਰਾਤ, ਗਗਨਦੀਪ, ਹਰਿੰਦਰ ਕੌਰ, ਕੁਲਦੀਪ ਸਿੰਘ, ਨਰਿੰਦਰ ਕੁਮਾਰ, ਨਰਿੰਦਰ ਸਿੰਘ ਮਹਿਰਮਪੁਰ, ਪੰਡਿਤ ਵੀ.ਕੇ ਜੌਹਲ , ਰਜਨੀਸ਼ ਕੁਮਾਰ, ਨੇਕਾ ਗੁਣਾਚੌਰ ਆਦਿ ਹਾਜ਼ਰ ਸਨ।