04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਿੱਖ ਨੈਸ਼ਨਲ ਕਾਲਜ ਬੰਗਾ ’ਚ ਹੋਇਆ ਸ਼ਾਨਦਾਰ ਸਾਹਿਤਕ ਸਮਾਗਮ

ਬੰਗਾ, 3 ਸਤੰਬਰ ( ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਨਵਜੋਤ ਸਾਹਿਤ ਸੰਸਥਾ ਔੜ ਵਲੋਂ ਵਿਦਿਆਰਥੀਆਂ ਦੀਆਂ ਸਾਹਿਤਕ ਪੇਸ਼ਕਾਰੀਆਂ ਦੇ ਮੁਕਾਬਲੇ ਕਰਵਾਏ ਗਏ। ਮੰਚ ਤੋਂ ਵੱਖ-ਵੱਖ ਵੰਨਗੀਆਂ ਨਾਲ ਪੇਸ਼ ਹੋਏ ਵਿਦਿਆਰਥੀਆਂ ਨੂੰ ਭਰਵੀਂ ਦਾਦ ਮਿਲੀ।

ਅਜੀਤ ਡੈਸਕ 04-09-2026
ਬੰਗਾ, 3 ਸਤੰਬਰ ( ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਨਵਜੋਤ ਸਾਹਿਤ ਸੰਸਥਾ ਔੜ ਵਲੋਂ ਵਿਦਿਆਰਥੀਆਂ ਦੀਆਂ ਸਾਹਿਤਕ ਪੇਸ਼ਕਾਰੀਆਂ ਦੇ ਮੁਕਾਬਲੇ ਕਰਵਾਏ ਗਏ। ਮੰਚ ਤੋਂ ਵੱਖ-ਵੱਖ ਵੰਨਗੀਆਂ ਨਾਲ ਪੇਸ਼ ਹੋਏ ਵਿਦਿਆਰਥੀਆਂ ਨੂੰ ਭਰਵੀਂ ਦਾਦ ਮਿਲੀ। ਸਮਾਗਮ ਦੀ ਆਰੰਭਤਾ ’ਤੇ ਕਾਲਜ ਦੇ ਪ੍ਰਿੰਸੀਪਲ ਡਾ. ਇੰਦੂ ਰੱਤੀ ਤੇ ਕਾਲਜ ਦੀ ਸਥਾਨਕ ਕਮੇਟੀ ਦੇ ਸਕੱਤਰ ਜਰਨੈਲ ਸਿੰਘ ਪੱਲੀ ਝਿੱਕੀ ਨੇ ਸਾਂਝੇ ਰੂਪ ਵਿਚ ਹਾਜ਼ਰੀਨ ਨੂੰ ਜੀ ਆਇਆਂ ਕਿਹਾ। ਉਨ੍ਹਾਂ ਨਵਜੋਤ ਸਾਹਿਤ ਸੰਸਥਾ ਔੜ ਦੀਆਂ ਸਾਹਿਤਕ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਸਭ ਤੋਂ ਪਹਿਲਾਂ ਕਵਿਤਾ ਉਚਾਰਨ ਪ੍ਰਤੀਯੋਗਤਾ ਹੋਈ, ਜਿਸ ਵਿਚ ਬੀ. ਏ. ਦੇ ਸੁਖਮਨਵੀਰ ਸਿੰਘ ਨੇ ਪਹਿਲਾ ਸਥਾਨ ਕੀਤਾ। ਇਵੇਂ ਦੂਜੇ ਦੌਰ ਵਿਚ ਪ੍ਰਤੀਯੋਗੀਆਂ ਨੂੰ ਮੌਕੇ ’ਤੇ ਵਿਸ਼ੇ ਦੱਸ ਕੇ ਉਨ੍ਹਾਂ ਦੇ ਵਿਚਾਰ ਸੁਣੇ ਗਏ। ਇਸ ਵਿਚ ਬੀ. ਐਸ. ਸੀ. ਦਾ ਬਲਜੀਤ ਸਿੰਘ ਅੱਵਲ ਰਿਹਾ। ਇਸ ਦੇ ਨਾਲ ਹੀ ਸਾਹਿਤ ਨਾਲ ਜੁੜੇ ਸਵਾਲਾਂ ਦੇ ਅਧਾਰਿਤ ਲਿਖਤੀ ਪ੍ਰਤੀਯੋਗਤਾ ਵਿਚ ਬੀ. ਕਾਮ ਦੀ ਇੰਦਰਪ੍ਰੀਤ ਕੌਰ ਨੇ ਸਭ ਤੋਂ ਵੱਧ ਅੰਕ ਹਾਸਿਲ ਕੀਤੇ। ਸੁੰਦਰ ਲਿਖਾਈ ਦੇੇ ਮੁਕਾਬਲੇ ਵਿਚ ਬੀ. ਏ. ਦੀ ਇਸ਼ਮੀਤ ਕੌਰ ਨੇ ਸਭ ਤੋਂ ਸੁੰਦਰ ਲਿਖਾਈ ਨਾਲ ਸਭ ਨੂੰ ਖੇੜਾ ਬਖਸ਼ਿਆ। ਜੇਤੂਆਂ ਨੂੰ ਸਨਮਾਨਿਤ ਕਰਨ ਦੀ ਰਸਮ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਨਿਭਾਈ। ਉਨ੍ਹਾਂ ਕਿਹਾ ਕਿ ਅਕਾਦਮਿਕ ਅਧਿਐਨ ਦੇ ਨਾਲ-ਨਾਲ ਸਾਹਿਤ, ਕਲਾ ਤੇ ਖੇਡਾਂ ਨਾਲ ਜੁੜੀਆਂ ਸਰਗਰਮੀਆਂ ਵਿਦਿਆਰਥੀਆਂ ਦੀ ਸ਼ਖ਼ਸੀਅਤ-ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ਪ੍ਰਤੀਯੋਗਤਾਵਾਂ ਵਿਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ, ਕਿਤਾਬਾਂ ਤੇ ਪ੍ਰਮਾਣ ਪੱਤਰ ਪ੍ਰਦਾਨ ਕਰਕੇ ਸਨਮਾਨਿਤ ਕੀਤਾ। ਜੱਜਮੈਂਟ ਦੀ ਭੂਮਿਕਾ ਨਿਭਾਉਣ ਵਾਲਿਆਂ ਵਿਚ ਸਤਪਾਲ ਸਾਹਲੋਂ, ਡਾ. ਗੁਰਤੇਜ ਸਿੰਘ, ਰਾਜਿੰਦਰ ਜੱਸਲ, ਸੁਰਜੀਤ ਮਜਾਰੀ ਸ਼ਾਮਿਲ ਸਨ। ਉਕਤ ਤੋਂ ਇਲਾਵਾ ਸਾਰੇ ਪ੍ਰਤੀਯੋਗੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸੰਸਥਾ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ ਨੇ ਸੰਸਥਾ ਦੀਆਂ ਸਾਹਿਤਕ ਉਪਲੱਬਧੀਆਂ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਪੰਜਵੇ ਦਹਾਕੇ ’ਚ ਪ੍ਰਵੇਸ਼ ਕਰ ਚੁੱਕੀ ਇਹ ਸੰਸਥਾ ਸਾਹਿਤ ਦੇ ਜਮੀਨੀ ਪੱਧਰ ’ਤੇ ਪ੍ਰਚਾਰ ਪਸਾਰ ਲਈ ਸੂਬਾ ਪੱਧਰ ’ਤੇ ਪਛਾਣ ਬਣਾ ਚੁੱਕੀ ਹੈ। ਮੰਚ ਦਾ ਸੰਚਾਲਨ ਸੰਸਥਾ ਦੇ ਸਕੱਤਰ ਡਾ. ਕੇਵਲ ਰਾਮ ਨੇ ਬਹੁਤ ਹੀ ਨਿ ਵੇਕਲੇ ਅੰਦਾਜ ’ਚ ਨਿਭਾਇਆ। ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਨਿਰਮਲਜੀਤ ਕੌਰ ਅਤੇ ਲੇਖਕ ਸੁਰਜੀਤ ਮਜਾਰੀ, ਹਰੀ ਕਿਸ਼ਨ ਪਟਵਾਰੀ ਨੇ ਵੀ ਵਿਚਾਰਾਂ ਦੀ ਸਾਂਝ ਪਾਈ।
ਪਿਛਲੀ ਖ਼ਬਰ ਝਿੰਗੜਾਂ ਵਿਖੇ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਕਰਵਾਇਆ ਤਿੰਨ ਦਿਨਾਂ ਧਾਰਮਿਕ ਸਮਾਗਮ ਸਮਾਪਤ ਅਗਲੀ ਖ਼ਬਰ ‘ਪੰਜਾਬ ਬਚਾਓ’ ਰੈਲੀ ਸੰਬੰਧੀ ਪਿੰਡ ਰਾਜੂ ਮਾਜਰਾ ਵਿਖੇ ਹਲਕਾ ਇੰਚਾਰਜ ਹਨੀ ਟੌਂਸਾ ਦੀ ਅਗਵਾਈ ਹੇਠ ਭਾਰੀ ਇਕੱਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।