04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

‘ਪੰਜਾਬ ਬਚਾਓ’ ਰੈਲੀ ਸੰਬੰਧੀ ਪਿੰਡ ਰਾਜੂ ਮਾਜਰਾ ਵਿਖੇ ਹਲਕਾ ਇੰਚਾਰਜ ਹਨੀ ਟੌਂਸਾ ਦੀ ਅਗਵਾਈ ਹੇਠ ਭਾਰੀ ਇਕੱਠ

ਬਲਾਚੌਰ, 3 ਸਤੰਬਰ (ਨਰੇਸ਼ ਧੌਲ)-ਬਲਾਚੌਰ ਵਿਖੇ 12 ਸਤੰਬਰ ਨੂੰ ‘ਪੰਜਾਬ ਬਚਾਓ’ ਰੈਲੀ ਸੰਬੰਧੀ ਚੌਧਰੀ ਹਨੀ ਟੌਂਸਾ ਇੰਚਾਰਜ ਵਿਧਾਨ ਸਭਾ ਹਲਕਾ ਬਲਾਚੌਰ ਦੀ ਅਗਵਾਈ ਹੇਠ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਪਿੰਡ ਰਾਜੂ ਮਾਜਰਾ ਵਿਖੇ ਵੀ ਭਾਰੀ ਇਕੱਠ ਕੀਤਾ।

ਅਜੀਤ ਡੈਸਕ 04-09-2026
ਬਲਾਚੌਰ, 3 ਸਤੰਬਰ (ਨਰੇਸ਼ ਧੌਲ)-ਬਲਾਚੌਰ ਵਿਖੇ 12 ਸਤੰਬਰ ਨੂੰ ‘ਪੰਜਾਬ ਬਚਾਓ’ ਰੈਲੀ ਸੰਬੰਧੀ ਚੌਧਰੀ ਹਨੀ ਟੌਂਸਾ ਇੰਚਾਰਜ ਵਿਧਾਨ ਸਭਾ ਹਲਕਾ ਬਲਾਚੌਰ ਦੀ ਅਗਵਾਈ ਹੇਠ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਪਿੰਡ ਰਾਜੂ ਮਾਜਰਾ ਵਿਖੇ ਵੀ ਭਾਰੀ ਇਕੱਠ ਕੀਤਾ। ਸੰਬੋਧਨ ਕਰਦਿਆਂ ਹੋਇਆਂ ਚੌਧਰੀ ਹਨੀ ਟੌਂਸਾ, ਸਾਬਕਾ ਚੇਅਰਮੈਨ ਚੌਧਰੀ ਬਿਮਲ ਕੁਮਾਰ ਸਿਆਣਾ ਤੇ ਸਰਦਾਰ ਤਰਲੋਚਨ ਸਿੰਘ ਰੱਕੜ, ਅਕਾਲੀ ਆਗੂ ਚਰਨਜੀਤ ਸਿੰਘ ਬਿੱਟੂ ਆਦੋਆਣਾ ਆਦਿ ਨੇ ਕਿਹਾ ਕਿ ਮੌਜੂਦਾ ‘ਆਪ’ ਸਰਕਾਰ ਨੇ ਸਮੁੱਚੇ ਪੰਜਾਬ ਨੂੰ ਪੂਰੀ ਤਰ੍ਹਾਂ ਕੰਗਾਲ ਕਰਕੇ ਰੱਖ ਦਿੱਤਾ ਹੈ। ਪੰਜਾਬ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਅਤੇ ਲੀਹਾਂ ’ਤੇ ਲਿਆਉਣ ਲਈ ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਬਣਾਉਣਾ ਅਤਿ ਜ਼ਰੂਰੀ ਹੈ। ਉਨ੍ਹਾਂ ਸਮੁੱਚੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 12 ਸਤੰਬਰ ਨੂੰ ਬਲਾਚੌਰ ਵਿਖੇ ‘ਪੰਜਾਬ ਬਚਾਓ’ ਰੈਲੀ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਦੇ ਵਿਚਾਰ ਸੁਣਨ ਲਈ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਸੇਵਾ ਮੁਕਤ ਡੀ. ਐਸ. ਪੀ ਸਤਨਾਮ ਸਿੰਘ ਭਾਟੀਆ ਤੇ ਸੀਨੀਅਰ ਅਕਾਲੀ ਆਗੂ ਠੇਕੇਦਾਰ ਮਦਨ ਲਾਲ ਖੰਨਾ ਵਲੋਂ ਸਮੁੱਚੀ ਲੀਡਰਸ਼ਿਪ ਦਾ ਪਿੰਡ ਆਉਣ ’ਤੇ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਗਿਆ ਕਿ ਉਹ ਰੈਲੀ ਨੂੰ ਕਾਮਯਾਬ ਕਰਨ ਲਈ ਦਿਨ ਰਾਤ ਇਕ ਕਰਨਗੇ। ਇਸ ਮੌਕੇ ਸਤਨਾਮ ਸਿੰਘ ਸਹੂੰਗੜਾ, ਚੌਧਰੀ ਗੌਰਵ ਚੌਹਾਨ ਨਾਨੋਵਾਲ, ਗੁਰਦੀਪ ਸਿੰਘ ਬਾਕਾਪੁਰ, ਤਰਸੇਮ ਲਾਲ ਚੌਹਾਨ, ਹੁਸਨ ਲਾਲ ਚੌਹਾਨ, ਚੌਧਰੀ ਯਸ਼ਪਾਲ ਭਾਟੀਆ, ਚੌਧਰੀ ਰਾਮ ਸ਼ਾਹ ਭਾਟੀਆ, ਚੌਧਰੀ ਅਸ਼ੋਕ ਬਜਾੜ, ਰਾਮ ਪਾਲ ਕਾਲਸ, ਚਰਨਜੀਤ ਚੌਹਾਨ, ਹਰਮੇਸ਼ ਲਾਲ ਸਰਪੰਚ, ਸੋਹਣ ਲਾਲ, ਰਜਿੰਦਰ ਕੁਮਾਰ ਭਾਟੀਆ, ਰਵਿੰਦਰ ਕੁਮਾਰ ਸੁਰਜੀਤ ਚੌਹਾਨ, ਬਹੁ ਗਿਣਤੀ ਪਿੰਡ ਵਾਸੀ ਤੇ ਇਲਾਕਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ’ਚ ਹੋਇਆ ਸ਼ਾਨਦਾਰ ਸਾਹਿਤਕ ਸਮਾਗਮ ਅਗਲੀ ਖ਼ਬਰ ਖ਼ਾਨਪੁਰ ਕੁੱਲੇਵਾਲ ਵਿਖੇ ਵਿਸ਼ੇਸ਼ ਸਮਾਗਮ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।