26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਪੀ. ਐੱਮ. ਸ੍ਰੀ ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਰੈਲੀ ਕੱਢੀ

ਜਗਰਾਉਂ, 26 ਨਵੰਬਰ (ਵਿਨੋਦ ਕੁਮਾਰ)- ਪੀ. ਐੱਮ.

ਅਜੀਤ ਡੈਸਕ 27-11-2026
ਜਗਰਾਉਂ, 26 ਨਵੰਬਰ (ਵਿਨੋਦ ਕੁਮਾਰ)- ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਦੀਆਂ ਵਿਦਿਆਰਥਣਾਂ ਵਲੋਂ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਮਕਸਦ ਨਵੇਂ ਵੋਟਰਾਂ ਨੂੰ ਨਵੀਂਆਂ ਵੋਟਾਂ ਬਣਾਉਣ ਸਬੰਧੀ, ਵੋਟ ਦੀ ਤਾਕਤ ਅਤੇ ਉਨ੍ਹਾਂ ਦੀ ਆਵਾਜ਼ ਅਤੇ ਹੋਰ ਜ਼ਰੂਰੀ ਗੱਲਾਂ ਜਿਵੇਂ ਆਨਲਾਈਨ ਵੋਟਾਂ ਕਿਵੇਂ ਬਣਾਉਣਾ ਜਾਂ ਬੀ.ਐੱਲ.ਓ ਵਿਸ਼ੇਸ਼ ਕੈਂਪ ਵਿੱਚ ਜਾ ਕੇ ਮੈਨੂਅਲ ਤੌਰ ’ਤੇ ਕਿਵੇਂ ਆਪਣੇ ਫਾਰਮ ਭਰਨੇ ਆਦਿ ਬਾਰੇ ਜਾਗਰੂਕ ਕੀਤਾ ਗਿਆ। ਪੋਸਟਰ, ਨਾਅਰੇ ਬੈਨਰਾਂ ਰਾਹੀਂ ਰੈਲੀ ਕੱਢੀ ਗਈ ਇਸ ਰੈਲੀ ਦੌਰਾਨ ਜਗਰਾਉਂ ਇਲਾਕੇ ਦੇ ਵਾਸੀਆਂ ਨੂੰ ਜਾਗਰੂਕ ਕਰਨ ਦੇ ਨਾਲ ਹੀ ਇੱਕ ਵਿਸ਼ੇਸ਼ ਕੈਂਪ ਪੀ.ਐੱਮ. ਸ੍ਰੀ ਜਗਰਾਉਂ ਵਿਖੇ ਬੀ.ਐੱਲ.ਓ. ਸਾਹਿਬਾਨ ਦੁਆਰਾ ਲਗਾਇਆ ਗਿਆ। ਇਸ ਮੌਕੇ ਰੁਪਿੰਦਰ ਕੌਰ ਹਾਂਸ, ਨਰਿੰਦਰ ਕੁਮਾਰ, ਗਗਨਦੀਪ ਕੌਰ, ਨਵਤੇਜ ਸਿੰਘ, ਰਾਜਵਿੰਦਰ ਕੌਰ ਆਦਿ ਹਾਜ਼ਿਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਸੁੰਦਰ ਲਿਖਾਈ ਮੁਕਾਬਲਿਆਂ ਅਧਿਆਪਕਾ ਭੁਪਿੰਦਰ ਕੌਰ ਨੇ ਦੂਜਾ ਸਥਾਨ ਕੀਤਾ ਹਾਸਲ ਅਗਲੀ ਖ਼ਬਰ ਦੰਦਾਂ ਦਾ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।