26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਪੰਜਾਬ ਦੇ ਹਿੱਤਾਂ ਲਈ ਸ਼ੁੱਭ ਅਕਾਲੀ-ਭਾਜਪਾ ਗੱਠਜੋੜ- ਝੱਮਟ

ਮੁੱਲਾਂਪੁਰ-ਦਾਖਾ, 26 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਹੋਏ ਚੋਣ ਗਠਜੋੜ ਨਾਲ ਆਗਾਮੀ 2027 ਪੰਜਾਬ ਚੋਣਾਂ ’ਚ ਗਠਜੋੜ ਦੀ ਪੰਜਾਬ ’ਚ ਸਰਕਾਰ ਯਕੀਨੀ ਬਣ ਗਈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਮਨਜੀਤ ਸਿੰਘ ਝੱਮਟ ਵਲੋਂ ਹਲਕਾ ਦਾਖਾ ’ਚ ਭਾਜਪਾ ਆਗੂ ਮੇਜਰ ਸਿੰਘ ਦੇਤਵਾਲ ਦੇ ਮੰਡੀ ਮੁੱਲਾਂਪੁਰ ਦਫ਼ਤਰ ਵਿਖੇ ਕੀਤਾ।

ਨਵੀਂਆਂ ਵੋਟਾਂ ਬਣਾਉਣ ਸਬੰਧੀ ਜਾਗਰੂਕ ਕਰਨ ਲਈ ਕੱਢੀ ਜਾਗਰੂਕਤਾ ਰੈਲੀ ਦੌਰਾਨ ਵਿਦਿਆਰਥਣਾਂ ਤੇ ਸਕੂਲ ਸਟਾਫ਼। ਅਜੀਤ ਤਸਵੀਰ 27-11-2026
ਮੁੱਲਾਂਪੁਰ-ਦਾਖਾ, 26 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਹੋਏ ਚੋਣ ਗਠਜੋੜ ਨਾਲ ਆਗਾਮੀ 2027 ਪੰਜਾਬ ਚੋਣਾਂ ’ਚ ਗਠਜੋੜ ਦੀ ਪੰਜਾਬ ’ਚ ਸਰਕਾਰ ਯਕੀਨੀ ਬਣ ਗਈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਮਨਜੀਤ ਸਿੰਘ ਝੱਮਟ ਵਲੋਂ ਹਲਕਾ ਦਾਖਾ ’ਚ ਭਾਜਪਾ ਆਗੂ ਮੇਜਰ ਸਿੰਘ ਦੇਤਵਾਲ ਦੇ ਮੰਡੀ ਮੁੱਲਾਂਪੁਰ ਦਫ਼ਤਰ ਵਿਖੇ ਕੀਤਾ। ਉਨ੍ਹਾਂ ਕਿ ਕਾਂਗਰਸ, ‘ਆਪ’ ਹੋਵੇ ਜਾਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’, ਇਨ੍ਹਾਂ ਦੇ ਆਗੂ ਲੋਕ ਮੁੱਦਿਆਂ ਦੀ ਰਾਜਨੀਤੀ ਤੋਂ ਹਟ ਕੇ ਸੱਤ੍ਹਾ ਲਾਲਸਾ ਵਿਚ ਵੋਟ ਲੁਭਾਊ ਵਾਅ ਦਿਆਂ ’ਚ ਲੱਗੇ ਹੋਏ ਹਨ। ਝੱਮਟ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ, ਸਾਂਸਦ ਹਰਸਿਮਰਤ ਕੌਰ ਬਾਦਲ ਹੁਣ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਰਾਹੀਂ ਪੰਥਕ ਮਸਲਿਆਂ ਅਤੇ ਪੰਜਾਬ ਸਬੰਧੀ ਮੰਗਾਂ ਬਾਰੇ ਲਟਕਦੇ ਮਾਮਲੇ ਜਲਦੀ ਹੱਲ ਕਰਵਾਉਣਗੇਂ। ਅਕਾਲੀ-ਭਾਜਪਾ ਗਠਜੋੜ ਹੋਣ ’ਤੇ ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਝੱਮਟ ਵਲੋਂ ਭਾਜਪਾ ਦੇ ਹਲਕਾ ਦਾਖਾ ਇੰਚਾਰਜ ਮੇਜਰ ਸਿੰਘ ਦੇਤਵਾਲ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਆਗੂ ਸੰਜੀਵ ਢੰਡ, ਟਕਸਾਲੀ ਅਕਾਲੀ ਆਗੂ ਗੁਰਦੀਪ ਸਿੰਘ ਫੱਲੇਵਾਲ (ਅਕਾਲੀ), ਗੁਰਪਿੰਦਰ ਸਿੰਘ ਬਿੱਲਾ, ਭਾਜਪਾ ਟੀਮ ਅਰੁਣ ਮੋਰੀਆ, ਕੁਲਵੰਤ ਸਿੰਘ ਭੱਟੀ, ਅੰਬੂ ਰਾਮ ਮਸ਼ਾਲ, ਭੁਪਿੰਦਰ ਸਿੰਘ ਮੁੱਲਾਂਪੁਰ, ਮਦਨ ਸ਼ਰਮਾ, ਮੰਗਤ ਰਾਮ ਮੌਜੂਦ ਰਹੇ।
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਹੋਣ ’ਤੇ ਹੰਬੜਾਂ ’ਚ ਵਰਕਰਾਂ ਨੇ ਲੱਡੂ ਵੰਡੇ ਅਗਲੀ ਖ਼ਬਰ ਸਵੇਰ-ਸ਼ਾਮ ਦੇ ਬਿਜਲੀ ਪਾਵਰਕੱਟ, ਸੁਆਣੀਆਂ ਤੇ ਡੇਅਰੀ ਧੰਦੇ ਦੀਆਂ ਮੁਸ਼ਕਿਲਾਂ ਵਧਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।