ਹਾਈਟੈੱਕ ਖੇਡ ਗਰਾਊਂਡ ਦਾਖਾ ਵਿਖੇ ਅੰਤਰ-ਜ਼ਿਲ੍ਹਾ ਪ੍ਰਾਇਮਰੀ ਖੇਡ ਮੁਕਾਬਲੇ ਸ਼ੁਰੂ
ਮੁੱਲਾਂਪੁਰ-ਦਾਖਾ, 26 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪ੍ਰਾਇਮਰੀ ਸਕੂਲਾਂ ਦੇ ਅੰਤਰ-ਜ਼ਿਲ੍ਹਾ ਖੇਡ ਮੁਕਾਬਲੇ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਡਿੰਪਲ ਮਦਾਨ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਕੁਲਬੀਰ ਸਿੰਘ ਮਾਨ ਦੀ ਨਜ਼ਰਸਾਨੀ ਹੇਠ ਹਾਈਟੈੱਕ ਖੇਡ ਗਰਾਊਂਡ ਦਾਖਾ ਵਿਖੇ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਏ। ਰਾਜ ਭਰ ਦੇ ਵੱਖੋ-ਵੱਖ ਜਿਲਿ੍ਹਆਂ ’ਚੋਂ ਪਹੁੰਚੀਆਂ ਟੀਮਾਂ ਦੇ ਖੇਡ ਮੁਕਾਬਲਿਆਂ ਦਾ ਰਸਮੀ ਉਦਘਾਟਨ ਲਈ ਡਿਪਟੀ ਜਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਮਨੋਜ ਕੁਮਾਰ ਉਚੇਚਾ ਪਹੁੰਚੇ।
ਅਜੀਤ ਡੈਸਕ
27-11-2026