26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਹੈਲਪਲਾਈਨ ਤੋਂ ਨਹੀਂ ਮਿਲਿਆ ਤਸ਼ੱਲੀਬਖ਼ਸ਼ ਜਵਾਬ

ਭੂੰਦੜੀ, 26 ਨਵੰਬਰ (ਕੁਲਦੀਪ ਸਿੰਘ ਮਾਨ)- ਇਕ ਸਮਾਂ ਹੁੰਦਾ ਸੀ ਜਦੋਂ ਲੋਕ ਆਪਣੇ ਸਨੇਹੇ ਅਤੇ ਅਹਿਮ ਜਾਣਕਾਰੀਆਂ ਚਿੱਠੀਆਂ ਰਾਹੀਂ ਇਕ-ਦੂਜੇ ਤੱਕ ਪਹੁੰਚਾਉਂਦੇ ਸਨ ਅਤੇ ਡਾਕ ਵਿਭਾਗ ਲੋਕਾਂ ਦੇ ਆਪਸੀ ਸੰਪਰਕ ਦਾ ਅਹਿਮ ਸਾਧਨ ਮੰਨਿਆ ਜਾਂਦਾ ਸੀ, ਪਰ ਅਜੋਕੇ ਸਮੇਂ ਵਿਚ ਡਾਕ ਵਿਭਾਗ ਦੀ ਕਾਰਗੁਜ਼ਾਰੀ ਸਬੰਧੀ ਸਾਹਮਣੇ ਆ ਰਹੀਆਂ ਸ਼ਿਕਾਇਤਾਂ ਕਾਰਨ ਲੋਕਾਂ ਦਾ ਇਸ ਪ੍ਰਣਾਲੀ ਤੋਂ ਭਰੋਸਾ ਹੌਲੀ-ਹੌਲੀ ਘਟਦਾ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਸਿੱਧਵਾਂ ਬੇਟ ਡਾਕਘਰ ਰਾਹੀਂ ਕੈਨੇਡਾ ਭੇਜੇ ਗਏ ਜ਼ਰੂਰੀ ਦਸਤਾਵੇਜ਼ ਨਾ ਤਾਂ ਮੰਜ਼ਿਲ ’ਤੇ ਪਹੁੰਚੇ ਹਨ ਅਤੇ ਨਾ ਹੀ ਭੇਜਣ ਵਾਲੇ ਕੋਲ ਵਾਪਸ ਪਰਤੇ ਹਨ।

ਅਜੀਤ ਡੈਸਕ 27-11-2026
ਭੂੰਦੜੀ, 26 ਨਵੰਬਰ (ਕੁਲਦੀਪ ਸਿੰਘ ਮਾਨ)- ਇਕ ਸਮਾਂ ਹੁੰਦਾ ਸੀ ਜਦੋਂ ਲੋਕ ਆਪਣੇ ਸਨੇਹੇ ਅਤੇ ਅਹਿਮ ਜਾਣਕਾਰੀਆਂ ਚਿੱਠੀਆਂ ਰਾਹੀਂ ਇਕ-ਦੂਜੇ ਤੱਕ ਪਹੁੰਚਾਉਂਦੇ ਸਨ ਅਤੇ ਡਾਕ ਵਿਭਾਗ ਲੋਕਾਂ ਦੇ ਆਪਸੀ ਸੰਪਰਕ ਦਾ ਅਹਿਮ ਸਾਧਨ ਮੰਨਿਆ ਜਾਂਦਾ ਸੀ, ਪਰ ਅਜੋਕੇ ਸਮੇਂ ਵਿਚ ਡਾਕ ਵਿਭਾਗ ਦੀ ਕਾਰਗੁਜ਼ਾਰੀ ਸਬੰਧੀ ਸਾਹਮਣੇ ਆ ਰਹੀਆਂ ਸ਼ਿਕਾਇਤਾਂ ਕਾਰਨ ਲੋਕਾਂ ਦਾ ਇਸ ਪ੍ਰਣਾਲੀ ਤੋਂ ਭਰੋਸਾ ਹੌਲੀ-ਹੌਲੀ ਘਟਦਾ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਸਿੱਧਵਾਂ ਬੇਟ ਡਾਕਘਰ ਰਾਹੀਂ ਕੈਨੇਡਾ ਭੇਜੇ ਗਏ ਜ਼ਰੂਰੀ ਦਸਤਾਵੇਜ਼ ਨਾ ਤਾਂ ਮੰਜ਼ਿਲ ’ਤੇ ਪਹੁੰਚੇ ਹਨ ਅਤੇ ਨਾ ਹੀ ਭੇਜਣ ਵਾਲੇ ਕੋਲ ਵਾਪਸ ਪਰਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਨਜੀਤ ਕੌਰ ਮਾਨ ਵਾਸੀ ਭੂੰਦੜੀ ਵਲੋਂ 14 ਅਗਸਤ 2026 ਨੂੰ ਸਿੱਧਵਾਂ ਬੇਟ ਡਾਕਘਰ ਤੋਂ ਕੈਨੇਡਾ ਸਥਿਤ ਇਕ ਪਤੇ ’ਤੇ ਜ਼ਰੂਰੀ ਦਸਤਾਵੇਜ਼ ਡਾਕ ਰਾਹੀਂ ਭੇਜੇ ਗਏ ਸਨ, ਜਿਸ ਦੀ ਰਸੀਦ ਵੀ ਉਨ੍ਹਾਂ ਕੋਲ ਮੌਜੂਦ ਹੈ। ਉਨ੍ਹਾਂ ਅਨੁਸਾਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਕੈਨੇਡਾ ਵਿੱਚ ਸਬੰਧਤ ਪ੍ਰਾਪਤ ਕਰਤਾ ਨੂੰ ਇਹ ਦਸਤਾਵੇਜ਼ ਨਹੀਂ ਮਿਲੇ ਅਤੇ ਨਾ ਹੀ ਡਾਕ ਵਾਪਸ ਭੇਜਣ ਵਾਲੇ ਕੋਲ ਪਹੁੰਚੀ ਹੈ। ਇਸ ਕਾਰਨ ਪਰਿਵਾਰ ਨੂੰ ਦਸਤਾਵੇਜ਼ਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਮੌਜੂਦਾ ਸਥਿਤੀ ਬਾਰੇ ਚਿੰਤਾ ਸਤਾ ਰਹੀ ਹੈ। ਇਸ ਸਬੰਧੀ ਜਦੋਂ ਸਿੱਧਵਾਂ ਬੇਟ ਦੇ ਐੱਸ.ਪੀ.ਐੱਮ. ਦਫ਼ਤਰ ਦੇ ਕਲਰਕ ਦਿਲਵੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਸਕਦੇ ਅਤੇ ਪਰਿਵਾਰ ਨੂੰ ਡਾਕ ਵਿਭਾਗ ਦੀ ਵੈੱਬਸਾਈਟ ’ਤੇ ਖ਼ੁਦ ਸੰਪਰਕ ਕਰਨ ਦੀ ਸਲਾਹ ਦਿੱਤੀ।
ਪਿਛਲੀ ਖ਼ਬਰ ਲੋਕ ਮਿਲਣੀ ਪ੍ਰੋਗਰਾਮ ’ਚ 29 ਨੂੰ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਗੇ- ਚੇਅਰਮੈਨ ਸਿੱਧੂ, ਸ... ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਸੱਤਾ ਦੀ ਲਾਲਸਾ ’ਚ ਬਣਿਆ ਗੈਰ-ਸਿਧਾਂਤਕ ਅਤੇ ਮੁੱਦਾਹੀਣ ਗੱਠਜੋੜ-ਇੰਦਰਜੀਤ ਸਿੰਘ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।