19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਕਾਰ-ਮੋਟਰਸਾਈਕਲ ਹਾਦਸੇ ’ਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਜ਼ਖ਼ਮੀ

ਹੰਬੜਾਂ, 18 ਨਵੰਬਰ (ਮੇਜਰ ਹੰਬੜਾਂ)- ਪੁਲਿਸ ਥਾਣਾ ਪੀ. ਏ.

ਹੰਬੜਾਂ-ਲੁਧਿਆਣਾ ਸੜਕ ’ਤੇ ਪਿੰਡ ਮਲਕਪੁਰ ਬੇਟ ਨੇੜੇ ਵਾਪਰੇ ਸੜਕ ਹਾਦਸੇ ’ਚ ਕਾਰ ਅੱਗੇ ਫਸਿਆ ਹਾਦਸਾਗ੍ਰਸਤ ਮੋਟਸਾਈਕਲ। ਤਸਵੀਰ: ਮੇਜਰ ਹੰਬੜਾਂ 19-11-2026
ਹੰਬੜਾਂ, 18 ਨਵੰਬਰ (ਮੇਜਰ ਹੰਬੜਾਂ)- ਪੁਲਿਸ ਥਾਣਾ ਪੀ. ਏ. ਯੂ. ਦੇ ਘੇਰੇ ’ਚ ਪੈਂਦੇ ਮਲਕਪੁਰ ਬੇਟ ਨੇੜੇ ਹੰਬੜਾਂ ਲੁਧਿਆਣਾ ਸੜਕ ’ਤੇ ਵਾਪਰੇ ਕਾਰ ਅਤੇ ਮੋਟਰਸਾਈਕਲ ਹਾਦਸੇ ’ਚ ਦੋ ਨੌਜਵਾਨਾਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੋ ਨੌਜਵਾਨ ਜੋ ਕਿ ਆਪਣੇ ਮੋਟਸਾਈਕਲ ਨੰਬਰ ਪੀ.ਬੀ 10 ਕੇ 9694 ’ਤੇ ਲੁਧਿਆਣਾ ਸਾਈਡ ਤੋਂ ਮਲਕਪੁਰ ਬੇਟ ਵੱਲ ਆ ਰਹੇ ਸਨ ਤੇ ਉਨ੍ਹਾਂ ਦੀ ਸਾਹਮਣੇ ਤੋਂ ਆ ਰਹੀ ਕਾਰ ਨੰਬਰ ਪੀ.ਬੀ 10 ਜੇ.ਵੀ 3205 ਨਾਲ ਜ਼ਬਰਦਸਤ ਟੱਕਰ ਹੋ ਗਈ ਤੇ ਕਾਰ ਉਨ੍ਹਾਂ ਨੂੰ ਖਿੱਚਕੇ ਸੜਕ ਦੇ ਦੂਸਰੀ ਸਾਈਡ ਲੈ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਗੰਭੀਰ ਸੱਟਾ ਲੱਗ ਗਈਆਂ। ਮੌਕੇ ’ਤੇ ਇਕੱਤਰ ਲੋਕਾਂ ਵਲੋਂ ਐਂਬੂਲੈਂਸ ਨੂੰ ਫ਼ੋਨ ਕੀਤਾ ਗਿਆ ਤੇ ਕੁਝ ਸਮੇਂ ’ਚ ਮੌਕੇ ’ਤੇ ਪੁੱਜੀ 108 ਐਂਬੂਲੈਂਸ ਰਾਹੀਂ ਗੰਭੀਰ ਰੂਪ ’ਚ ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਭੇਜਿਆ ਗਿਆ। ਕਾਰ ਚਾਲਕ ਜੋ ਕਿ ਇਯਾਲੀ ਪਿੰਡ ਦੇ ਵਸਨੀਕ ਹਨ ਅਤੇ ਮੋਟਸਾਈਕਲ ਸਵਾਰ ਦਸਮੇਸ਼ ਨਗਰ ਇਯਾਲੀ ਖੁਰਦ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਪਰ ਖ਼ਬਰ ਲਿਖੇ ਜਾਣ ਤੱਕ ਜ਼ਖ਼ਮੀਆਂ ਦੇ ਨਾਂਅ ਦੀ ਪਛਾਣ ਨਹੀਂ ਹੋ ਸਕੀ। ਹੰਬੜਾਂ ਮਲਕਪੁਰ ਬੇਟ ਮੁੱਖ ਸੜਕ ’ਤੇ ਵਾਪਰੇ ਸੜਕ ਹਾਦਸੇ ਕਾਰਨ ਸੜਕ ’ਤੇ ਜਾਮ ਲੱਗ ਗਿਆ ਕਿਉਂਕਿ ਸਵੇਰ ਦਾ ਸਮਾਂ ਹੋਣ ਕਾਰਨ ਨੌਕਰੀ ਪੇਸ਼ੇ ਵਾਲੇ ਲੋਕਾਂ ਦੇ ਡਿਉਟੀਆਂ ’ਤੇ ਜਾਣ ਕਰਕੇ ਵਹੀਕਲਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਸਨ, ਪਰ ਕਰੀਬ ਇੱਕ ਘੰਟਾ ਬੀਤ ਜਾਣ ’ਤੇ ਵੀ ਕੋਈ ਟ੍ਰੈਫਿਕ ਪੁਲਿਸ ਅਤੇ ਨਾ ਹੀ ਥਾਣਾ ਪੀ.ਏ.ਯੂ ਦੀ ਪੁਲਿਸ ਪਾਰਟੀ ਘਟਨਾ ਸਥਾਨ ’ਤੇ ਨਹੀਂ ਪੁੱਜੀ ਸੀ ਤੇ ਹਾਦਸੇ ’ਚ ਨੁਕਸਾਨੀ ਕਾਰ ਤੇ ਮੋਟਰਸਾਈਕਲ ਸੜਕ ਵਿਚਕਾਰ ਪਏ ਸਨ। 18Jag06
ਪਿਛਲੀ ਖ਼ਬਰ ਪਦਮ ਸ੍ਰੀ ਸ਼ੋਭਾ ਸਿੰਘ ਨੂੰ ਸਮਰਪਿਤ ਪ੍ਰਦਰਸ਼ਨੀ 21 ਨੂੰ-ਸੰਧੂ ਅਗਲੀ ਖ਼ਬਰ ਖਿਡੌਣਾ ਪਿਸਤੌਲ ਨਾਲ ਦਹਿਸ਼ਤ ਫੈਲਾ ਕੇ ਜਗਰਾਉਂ ’ਚ ਦੋ ਦੁਕਾਨਾਂ ’ਤੇ ਲੁੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।