18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪ੍ਰਤਾਪ ਨਗਰ ’ਚ ਪ੍ਰਭਾਤ ਫੇਰੀ ਦਾ ਸੰਗਤਾਂ ਵਲੋਂ ਨਿੱਘਾ ਸਵਾਗਤ

ਗੁਰੂਸਰ ਸੁਧਾਰ, 18 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਸੁਧਾਰ ਬਾਜ਼ਾਰ ਤੋਂ ਕਸਬੇ ਦੇ ਵੱਖ-ਵੱਖ ਵਾਰਡਾਂ, ਮੁਹੱਲਿਆਂ ਵਿਚ ਬੀਤੇ ਦਿਨਾਂ ਤੋਂ ਆਰੰਭ ਪ੍ਰਭਾਤ ਫੇਰੀਆਂ ਦੇ ਤਹਿਤ ਅੱਜ ਪ੍ਰਤਾਪ ਨਗਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਗੁਣਗਾਨ ਕਰਦੀ ਪਹੁੰਚੀ ਪ੍ਰਭਾਤ ਫੇਰੀ ਦਾ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਨਗਰ ਅਤੇ ਵਾਰਡਾਂ ਵਿਚ ਵੱਖ ਵੱਖ ਥਾਈਂ ਗੁਰੂ ਰੂਪੀ ਸਾਧ ਸੰਗਤ ਲਈ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ।

ਅਜੀਤ ਡੈਸਕ 19-11-2026
ਗੁਰੂਸਰ ਸੁਧਾਰ, 18 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਸੁਧਾਰ ਬਾਜ਼ਾਰ ਤੋਂ ਕਸਬੇ ਦੇ ਵੱਖ-ਵੱਖ ਵਾਰਡਾਂ, ਮੁਹੱਲਿਆਂ ਵਿਚ ਬੀਤੇ ਦਿਨਾਂ ਤੋਂ ਆਰੰਭ ਪ੍ਰਭਾਤ ਫੇਰੀਆਂ ਦੇ ਤਹਿਤ ਅੱਜ ਪ੍ਰਤਾਪ ਨਗਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਗੁਣਗਾਨ ਕਰਦੀ ਪਹੁੰਚੀ ਪ੍ਰਭਾਤ ਫੇਰੀ ਦਾ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਨਗਰ ਅਤੇ ਵਾਰਡਾਂ ਵਿਚ ਵੱਖ ਵੱਖ ਥਾਈਂ ਗੁਰੂ ਰੂਪੀ ਸਾਧ ਸੰਗਤ ਲਈ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ। ਸਮਾਜ ਸੇਵੀ ਡਾ: ਰਾਕੇਸ਼ ਧੀਰ, ਡਾ: ਰਾਜਨ ਚੋਪੜਾ, ਵਿਕਾਸ ਸ਼ਰਮਾ ਨੀਨੂ, ਹਰਦੀਪ ਸਿੰਘ ਹਨੀ ਟੌਰ ਸੰਜ, ਜਸਵਿੰਦਰਪਾਲ ਸਿੰਘ ਮੱਲ, ਬੀਬੀ ਸ਼ਰਨਜੀਤ ਕੌਰ ਧਾਲੀਵਾਲ, ਅਮਨਦੀਪ ਸਿੰਘ ਧਾਲੀਵਾਲ, ਕਿਰਨਦੀਪ ਕੌਰ ਧਾਲੀਵਾਲ, ਐਸ਼ਲੀਨ ਕੌਰ ਧਾਲੀਵਾਲ, ਅਭੀਜੋਤ ਸਿੰਘ ਧਾਲੀਵਾਲ, ਮਨਜੋਤ ਸਿੰਘ ਧਾਲੀਵਾਲ, ਹੈਵਨਜੋਤ ਧਾਲੀਵਾਲ, ਦਵਿੰਦਰ ਸਿੰਘ ਵਿੱਕੀ, ਬੀਬੀ ਬਲਜੀਤ ਕੌਰ, ਪੰਚ ਸਵਿਤਾ ਮਲਹੋਤਰਾ, ਪੰਚ ਮੋਨਿਕਾ ਜੈਨ ਤੇ ਹੋਰਨਾਂ ਸੰਗਤਾਂ ਵਲੋਂ ਇਸ ਮੌਕੇ ਪ੍ਰਭਾਤ ਫੇਰੀ ਵਿਚ ਸ਼ਾਮਿਲ ਡਾ: ਕਿਰਪਾਲ ਸਿੰਘ, ਪ੍ਰਧਾਨ ਮਲਕੀਤ ਸਿੰਘ ਸਿੱਧੂ, ਪੰਚ ਰਜਿੰਦਰ ਸਿੰਘ, ਗੁਰੂ ਘਰ ਦੇ ਵਜ਼ੀਰ, ਬਚਨ ਦਾਸ, ਰਣਵੀਰ ਸਿੰਘ, ਬੀਬੀ ਜਗਦੀਸ਼ ਕੌਰ ਤੇ ਸਾਰੀਆਂ ਸੰਗਤਾਂ ਦਾ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ।
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਤੇ ਸ਼ਤਾਬਦੀ ਨੂੰ ਸਮਰਪਿਤ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀਆਂ ਤਿਆਰੀਆਂ ਜ਼ੋਰਾ ’ ਤੇ - ਸੰਤ ਅਮੀਰ ਸਿੰਘ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।