18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਭਾਈ ਅੰਮ੍ਰਿਤਪਾਲ ਸਿੰਘ ਨੂੰ ਸਖ਼ਤ ਸ਼ਰਤਾਂ ਹੇਠ ਪੈਰੋਲ ਸਰਕਾਰ ਦੀ ਜ਼ਿਆਦਤੀ- ਵਿਧਾਇਕ ਇਯਾਲੀ

ਮੁੱਲਾਂਪੁਰ-ਦਾਖਾ, 18 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਦਾਦੀ ਮਾਂ ਦੇ ਸੰਸਕਾਰ ਲਈ 21 ਨਵੰਬਰ ਨੂੰ ਡਿਬਰੂਗੜ੍ਹ ਜ਼ੇਲ੍ਹ ਤੋਂ ਹਿਰਾਸਤੀ ਪੈਰੋਲ ’ਤੇ ਪੰਜਾਬ ਸਰਕਾਰ ਵਲੋਂ ਸ਼ਰਤਾਂ ਅਤੇ ਕੁਝ ਘੰਟਿਆਂ ਦਾ ਸਮਾਂ ਬੇਹੱਦ ਜ਼ਿਆਦਤੀ ਵਾਲਾ, ਪੈਰੋਲ ਦੌਰਾਨ ਆਪਣੀ ਦਾਦੀ ਮਾਂ ਦੀ ਚਿਖਾ ਨੂੰ ਅਗਨੀ ਤੋਂ ਬਿਨਾਂ ਪਰਿਵਾਰ ਦੇ ਕਿਸੇ ਹੋਰ ਜੀਅ ਨੂੰ ਮਿਲਣ ਤੋਂ ਵਾਂਝਾ ਰੱਖਣਾ ਹੋਰ ਵੀ ਨਿੰਦਣਯੋਗ ਹੈ। ਇਹ ਪ੍ਰਗਟਾਵਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਸਮੇਂ ਵਰਤੀ ਜਾਣ ਵਾਲੀ ਸਖਤੀ ’ਤੇ ਸਰਕਾਰ ਨੂੰ ਤਾੜਨਾ ਕਰਦਿਆਂ ਕੀਤਾ।

ਵਿਧਾਇਕ ਮਨਪ੍ਰੀਤ ਸਿੰਘ ਇਯਾਲੀ 19-11-2026
ਮੁੱਲਾਂਪੁਰ-ਦਾਖਾ, 18 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਦਾਦੀ ਮਾਂ ਦੇ ਸੰਸਕਾਰ ਲਈ 21 ਨਵੰਬਰ ਨੂੰ ਡਿਬਰੂਗੜ੍ਹ ਜ਼ੇਲ੍ਹ ਤੋਂ ਹਿਰਾਸਤੀ ਪੈਰੋਲ ’ਤੇ ਪੰਜਾਬ ਸਰਕਾਰ ਵਲੋਂ ਸ਼ਰਤਾਂ ਅਤੇ ਕੁਝ ਘੰਟਿਆਂ ਦਾ ਸਮਾਂ ਬੇਹੱਦ ਜ਼ਿਆਦਤੀ ਵਾਲਾ, ਪੈਰੋਲ ਦੌਰਾਨ ਆਪਣੀ ਦਾਦੀ ਮਾਂ ਦੀ ਚਿਖਾ ਨੂੰ ਅਗਨੀ ਤੋਂ ਬਿਨਾਂ ਪਰਿਵਾਰ ਦੇ ਕਿਸੇ ਹੋਰ ਜੀਅ ਨੂੰ ਮਿਲਣ ਤੋਂ ਵਾਂਝਾ ਰੱਖਣਾ ਹੋਰ ਵੀ ਨਿੰਦਣਯੋਗ ਹੈ। ਇਹ ਪ੍ਰਗਟਾਵਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਸਮੇਂ ਵਰਤੀ ਜਾਣ ਵਾਲੀ ਸਖਤੀ ’ਤੇ ਸਰਕਾਰ ਨੂੰ ਤਾੜਨਾ ਕਰਦਿਆਂ ਕੀਤਾ। ਮਨਪ੍ਰੀਤ ਸਿੰਘ ਇਯਾਲੀ ਕਿਹਾ ਕਿ ਧਾਰਮਿਕ, ਸਮਾਜਿਕ, ਰਾਜਨੀਤਿਕ ਜੇਲ੍ਹਾਂ ’ਚ ਬੰਦ ਆਗੂ ਅਕਸਰ ਪੈਰੋਲ ’ਤੇ ਰਿਹਾਅ ਹੋ ਕੇ ਆਪਣੇ ਪਰਿਵਾਰ ’ਚ ਰਹਿੰਦੇ ਹਨ, ਪ੍ਰੰਤੂ 4 ਲੱਖ ਲੋਕਾਂ ਵਲੋਂ ਚੁਣੇ ਗਏ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਨਾਲ ਪਹਿਲਾਂ ਤਾਂ ਸੰਸਕਾਰ ਸਮੇਂ ਸਮਾਂਬੱਧ ਪੈਰੋਲ ਦਾ ਵਿਤਕਰਾ, ਫਿਰ ਅਗਲੇ ਦਿਨ ਮਾਤਾ ਜੀ ਦਾ ਅੰਗੀਠਾ ਸੰਭਾਲੇ ਜਾਣ ਸਮੇਂ ਅੰਮ੍ਰਿਤਪਾਲ ਸਿੰਘ ਦੀ ਵੀਡਿਓ ਕਾਨਫਰੰਸ ਰਾਹੀਂ ਸ਼ਮੂਲੀਅਤ ਨਾਜਾਇਜ਼ ਹੀ ਧੱਕਾ ਹੈ। ਮਨਪ੍ਰੀਤ ਸਿੰਘ ਇਯਾਲੀ ਕਿਹਾ ਕਿ ਜੇਕਰ 3 ਦਿਨ ਦੀ ਪੈਰੋਲ ਮਿਲ ਜਾਂਦੀ ਤਾਂ ਪਰਿਵਾਰ ਅੰਦਰ ਸੋਗ ਸਮਾਗਮ ਸਹੀ ਤਰੀਕੇ ਨਾਲ ਪੂਰਾ ਹੋ ਜਾਣਾ ਸੀ, ਕਾਨੂੰਨ ਵਿਵਸਥਾ ਤਾਂ ਸਰਕਾਰਾਂ ਦਾ ਇਕ ਬਹਾਨਾ ਹੈ। ਮਨਪ੍ਰੀਤ ਸਿੰਘ ਇਯਾਲੀ ਕਿਹਾ ਕਿ 21 ਨਵੰਬਰ ਦੇ ਦਿਨ ਮਾਤਾ ਚਰਨ ਕੌਰ ਨੂੰ ਨਮ ਅੱਖਾਂ ਨਾਲ ਵਿਦਾਈ ਦੇਣ ਲਈ ਪਿੰਡ ਜੱਲੂਪੁਰ ਖੇੜਾ ਇਕੱਤਰ ਹੋਈਏ, ਉਨ੍ਹਾਂ ਅਪੀਲ ਵੀ ਕੀਤੀ ਕਿ ਕਾਨੂੰਨ ਵਿਵਸਥਾ ਸਬੰਧੀ ਪੂਰੀ ਸ਼ਾਂਤੀ ਰੱਖੀ ਜਾਵੇ।
ਪਿਛਲੀ ਖ਼ਬਰ ਜਤਿੰਦਰਾ ਗ੍ਰੀਨਫੀਲਡ ਸਕੂਲ ਦੀਆਂ ਲੜਕੀਆਂ ਲੁਧਿਆਣਾ ਸਹੋਦਿਆ ਫੁੱਟਬਾਲ ਮੁਕਾਬਲੇ ’ਚ ਅੱਵਲ ਅਗਲੀ ਖ਼ਬਰ ਦੀ ਢੱਟ ਕੋਆਪ੍ਰੋਟਿਵ ਬਹੁਮੰਤਵੀ ਐਗਰੀ: ਸਰਵਿਸ ਸੁਸਾਇਟੀ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।