02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਜਗਰਾਉਂ ਸ਼ਹਿਰ ਅਜੇ ਵੀ ਕੂੜੇ ਦੇ ਢੇਰਾਂ ਨਾਲ ਰਿਹਾ ਜੂਝ

ਜਗਰਾਉਂ, 1 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਜਗਰਾਉਂ ਸ਼ਹਿਰ ਦੀਆਂ ਦੁਸ਼ਵਾਰੀਆਂ ਅਜੇ ਖਤਮ ਹੁੰਦੀਆਂ ਨਹੀਂ ਦਿਸ ਰਹੀਆਂ। ਪਹਿਲਾਂ ਸਾਢੇ ਚਾਰ ਸਾਲ ਕਾਂਗਰਸ ਅਤੇ ‘ਆਪ’ ਪੱਖੀ ਕੌਂਸਲਰਾਂ ਦੇ ਰਾਮ ਰੌਲੇ ’ਚ ਹੀ ਲੰਘ ਗਏ ਹੁਣ ਨਵੀਂ ਨਗਰ ਕੌਂਸਲ ਦੀ ਚੋਣ ਵੀ ਹੋ ਗਈ ਤੇ ਨਵਾਂ ‘ਆਪ’ ਦਾ ਪ੍ਰਧਾਨ ਵੀ ਬਣ ਗਿਆ, ਪਰ ਪਰਨਾਲਾ ਉੱਥੇ ਦਾ ਉੱਥੇ ਹੈ।

ਕੈਪਸ਼ਨ: ਜਗਰਾਉਂ ਪਾਰਕ ਨੇੜੇ ਕੂੜੇ ਦੇ ਢੇਰ ਨੂੰ ਅੱਗ ਲੱਗਣ ਕਰਕੇ ਨਿੱਕਲਦਾ ਧੂੰਆਂ।ਤਸਵੀਰ: ਭੁਪਿੰਦਰ ਸਿੰਘ ਮੁਰਲੀ 02-11-2026
ਜਗਰਾਉਂ, 1 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਜਗਰਾਉਂ ਸ਼ਹਿਰ ਦੀਆਂ ਦੁਸ਼ਵਾਰੀਆਂ ਅਜੇ ਖਤਮ ਹੁੰਦੀਆਂ ਨਹੀਂ ਦਿਸ ਰਹੀਆਂ। ਪਹਿਲਾਂ ਸਾਢੇ ਚਾਰ ਸਾਲ ਕਾਂਗਰਸ ਅਤੇ ‘ਆਪ’ ਪੱਖੀ ਕੌਂਸਲਰਾਂ ਦੇ ਰਾਮ ਰੌਲੇ ’ਚ ਹੀ ਲੰਘ ਗਏ ਹੁਣ ਨਵੀਂ ਨਗਰ ਕੌਂਸਲ ਦੀ ਚੋਣ ਵੀ ਹੋ ਗਈ ਤੇ ਨਵਾਂ ‘ਆਪ’ ਦਾ ਪ੍ਰਧਾਨ ਵੀ ਬਣ ਗਿਆ, ਪਰ ਪਰਨਾਲਾ ਉੱਥੇ ਦਾ ਉੱਥੇ ਹੈ। ਲੋਕਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਖੜ੍ਹੀਆਂ ਹਨ ਸ਼ਹਿਰ ਵਾਸੀਆਂ ਨੂੰ ਕੂੜਿਆਂ ਦੇ ਢੇਰ ਤੋਂ ਨਿਜਾਤ ਨਹੀਂ ਮਿਲੀ, ਵਾਰਡਾਂ ’ਚ ਪੁਰਾਣੇ ਟੈਂਡਰਾਂ ਦੇ ਥੋੜ੍ਹੇ ਬਹੁਤੇ ਕੰਮ ਚੱਲੇ ਹਨ ਪਰ ਸ਼ਹਿਰ ਦੇ ਸੁਧਾਰ ਵੱਲ ਕੋਈ ਕਦਮ ਨਹੀਂ ਚੁੱਕਿਆ। ਇੱਥੇ ਦੱਸਣਯੋਗ ਹੈ ਕਿ ਪਿਛਲੀਆਂ ਹੋਈਆਂ ਨਗਰ ਕੌਂਸਲ ਜਗਰਾਉਂ ਚੋਣਾਂ ਚ 23 ਵਾਰਡਾਂ ’ਚੋਂ ਕਾਂਗਰਸ ਦੇ 17 ਕੌਂਸਲਰ ਜਿੱਤੇ ਸਨ ਤੇ ਕਾਂਗਰਸ ਦਾ ਪ੍ਰਧਾਨ ਬਣ ਗਿਆ ਸੀ ਤੇ ਉਸ ਸਮੇਂ ਪੰਜਾਬ ’ਚ ਕਾਂਗਰਸ ਦੀ ਸਰਕਾਰ ਸੀ, ਪਰ ਸਰਕਾਰ ਬਦਲਣ ਤੋਂ ਬਾਅਦ ਪ੍ਰਧਾਨਗੀ ਨੂੰ ਲੈ ਕੇ ਦੋ ਧੜੇ ਬਣ ਗਏ ਸਨ। ਇੱਕ ਧੜਾ ਕਾਂਗਰਸ ਦਾ ਤੇ ਦੂਸਰਾ ਕਾਂਗਰਸ ਦਾ ਧੜ੍ਹਾ ਹੀ ਸੱਤ੍ਹਾਧਾਰੀ ਪਾਰਟੀ ਨਾਲ ਜੁੜ ਗਿਆ। ਇਸ ਕਰਕੇ ਸਾਢੇ ਚਾਰ ਸਾਲ ਆਪਸੀ ਖਿੱਚੋਤਾਣ ਕਰਕੇ ਸ਼ਹਿਰ ਦਾ ਕੋਈ ਕਾਰਜ ਨਾ ਹੋ ਸਕਿਆ ਦੋਨੇ ਧੜ੍ਹੇ ਇੱਕ ਦੂਜੇ ’ਤੇ ਦੂਸ਼ਣ ਹੀ ਲਾਉਂਦੇ ਰਹੇ ਕਦੇ ਇੱਕ ਧੜਾ ਅਦਾਲਤ ਜਾ ਕੇ ਕੰਮ ਰਕਵਾ ਦਿੰਦਾ ਕਦੇ ਦੂਜਾ ਵਿਭਾਗ ਰਾਹੀਂ ਕੰਮ ਰਕਵਾ ਦਿੰਦਾ। ਸ਼ਹਿਰ ਵਾਸੀ ਇਨ੍ਹਾਂ ਦੀ ਇਸ ਖਿੱਚੋਤਾਣ ’ਚ ਪਿਸਦੇ ਰਹੇ। ਸ਼ਹਿਰ ਦੇ ਮਹੱਲਿਆਂ ਦਾ ਕੋਈ ਕਾਰਜ ਨਾ ਹੋ ਸਕਿਆ। ਸ਼ਹਿਰ ਵਾਸੀ ਕੂੜੇ ਦੇ ਢੇਰਾਂ ਨੂੰ ਚੁਕਵਾਉਣ ਲਈ ਲਗਾਤਾਰ ਦਿਨ ਰਾਤ ਧਰਨੇ ਮੁਜ਼ਾਹਰੇ ਵੀ ਕਰਦੇ ਰਹੇ। ਇਸ ਨਗਰ ਕੌਂਸਲ ਚੋਣਾਂ ’ਚ ਸੱਤ੍ਹਾਪੱਖੀ ਅਤੇ ਕਾਂਗਰਸ ਦੇ 9-9 ਕੌਂਸਲਰ ਜਿੱਤੇ ਸਨ, 4 ਭਾਜਪਾ ਤੇ 1 ਅਕਾਲੀ ਦਲ ਪੱਖੀ ਕੌਂਸਲਰ ਜਿੱਤਿਆ ਸੀ। ਸੱਤ੍ਹਾਧਾਰੀ ਪਾਰਟੀ ਵੱਲੋਂ ਭਾਜਪਾ ਤੇ ਅਕਾਲੀ ਦਲ ਦੇ ਕੁੱਲ 14 ਕੌਂਸਲਰਾਂ ਨਾਲ ਆਪਣਾ ਪ੍ਰਧਾਨ ਕੰਵਰਪਾਲ ਸਿੰਘ ਬਣਾਇਆ ਜਿਸ ਨੂੰ ਬਣੇ ਤਿੰਨ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ, ਪਰ ਅਜੇ ਤੱਕ ਜਗਰਾਉਂ ਸ਼ਹਿਰ ਨੂੰ ਕੂੜੇ ਦੇ ਢੇਰਾਂ ਤੋਂ ਕੋਈ ਰਾਹਤ ਨਹੀਂ ਮਿਲੀ। ਮੁੱਖ ਸੜਕਾਂ ’ਤੇ ਚਾਰ ਕੂੜੇ ਦੇ ਡੰਪ ਅਜੇ ਵੀ ਆਮ ਲੋਕਾਂ ਲਈ ਸਿਰਦਰਦੀ ਬਣੇ ਹੋਏ ਹਨ। ਇਹ ਕਿੱਡੀ ਵੱਡੀ ਤਰਾਸਦੀ ਹੈ ਕਿ ਸ਼ਹਿਰ ਦੇ ਘੁੱਗ ਵਿਚਕਾਰ ਨਗਰ ਕੌਂਸਲ ਦੇ ਵਿਹੜੇ ਵਿਚ ਵੀ ਡੰਪ ਲੱਗਿਆ ਹੋਇਆ ਹੈ ਨਗਰ ਕੌਂਸਲ ਕੋਲ ਕੋਈ ਇਸ ਕੂੜੇ ਦੇ ਢੇਰਾਂ ਦਾ ਹੱਲ ਨਹੀਂ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਗਰਾਉਂ ਸ਼ਹਿਰ ’ਚ ਕਈ ਕੂੜੇ ਦੇ ਲੱਗੇ ਡੰਪਾਂ ਨਜ਼ਦੀਕ ਧਾਰਮਿਕ ਅਸਥਾਨ ਹਨ ਤੇ ਸਕੂਲ ਜਾਣ ਵਾਲੇ ਬੱਚਿਆਂ ਦਾ ਮੁੱਖ ਰਸਤਾ ਹੈ।
ਪਿਛਲੀ ਖ਼ਬਰ ਪੁਲਿਸ ਵਲੋਂ 45 ਪੇਟੀਆਂ ਸ਼ਰਾਬ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਹਠੂਰ ਮੰਡੀ ਵਿਖੇ ਝੋਨੇ ਦੇ ਅੰਬਾਰ ਲੱਗਣ ਕਾਰਨ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੇ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।