31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪੱਤਰਕਾਰਾਂ ਦੇ ਰੋਸ ਮਗਰੋਂ ਪ੍ਰਬੰਧਕਾਂ ਨੂੰ ਯਾਦ ਆਇਆ ਸਤਿਕਾਰ

ਜਗਰਾਉਂ, 30 ਅਕਤੂਬਰ (ਵਿਨੋਦ ਕੁਮਾਰ)-ਪਿੰਡ ਕਮਾਲਪੁਰਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਮਿਲਣੀ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਬੰਧਕਾਂ ਵੱਲੋਂ ਪੱਤਰਕਾਰਾਂ ਨਾਲ ਕੀਤੇ ਗਏ ਕਥਿਤ ਦੁਰਵਿਵਹਾਰ ਕਾਰਨ ਮੀਡੀਆ ਭਾਈਚਾਰੇ ਵਿੱਚ ਸਖ਼ਤ ਰੋਸ ਪਾਇਆ ਗਿਆ ਅਤੇ ਪੱਤਰਕਾਰਾਂ ਲਈ ਬੈਠਣ ਦੇ ਪ੍ਰਬੰਧ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਸਮਾਗਮ ਵਿੱਚ ਬੈਠਣ ਤੋਂ ਰੋਕਿਆ ਅਤੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਘਟਨਾ ਤੋਂ ਨਾਰਾਜ਼ ਹੋ ਕੇ ਪੱਤਰਕਾਰਾਂ ਨੇ ਸੀਨੀਅਰ ਪੱਤਰਕਾਰ ਸੰਜੀਵ ਗੁਪਤਾ ਤੇ ਸ਼ਮਸ਼ੇਰ ਸਿੰਘ ਗਾਲਿਬ ਦੀ ਅਗਵਾਈ ’ਚ ਸਖ਼ਤ ਸਟੈਂਡ ਲੈਂਦਿਆਂ ਸਮਾਗਮ ਦੇ ਬਾਹਰ ਹੀ ਰੋਸ ਪ੍ਰਗਟਾਉਣ ਦਾ ਐਲਾਨ ਕਰ ਦਿੱਤਾ।

ਅਜੀਤ ਡੈਸਕ 31-10-2026
ਜਗਰਾਉਂ, 30 ਅਕਤੂਬਰ (ਵਿਨੋਦ ਕੁਮਾਰ)-ਪਿੰਡ ਕਮਾਲਪੁਰਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਮਿਲਣੀ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਬੰਧਕਾਂ ਵੱਲੋਂ ਪੱਤਰਕਾਰਾਂ ਨਾਲ ਕੀਤੇ ਗਏ ਕਥਿਤ ਦੁਰਵਿਵਹਾਰ ਕਾਰਨ ਮੀਡੀਆ ਭਾਈਚਾਰੇ ਵਿੱਚ ਸਖ਼ਤ ਰੋਸ ਪਾਇਆ ਗਿਆ ਅਤੇ ਪੱਤਰਕਾਰਾਂ ਲਈ ਬੈਠਣ ਦੇ ਪ੍ਰਬੰਧ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਸਮਾਗਮ ਵਿੱਚ ਬੈਠਣ ਤੋਂ ਰੋਕਿਆ ਅਤੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਘਟਨਾ ਤੋਂ ਨਾਰਾਜ਼ ਹੋ ਕੇ ਪੱਤਰਕਾਰਾਂ ਨੇ ਸੀਨੀਅਰ ਪੱਤਰਕਾਰ ਸੰਜੀਵ ਗੁਪਤਾ ਤੇ ਸ਼ਮਸ਼ੇਰ ਸਿੰਘ ਗਾਲਿਬ ਦੀ ਅਗਵਾਈ ’ਚ ਸਖ਼ਤ ਸਟੈਂਡ ਲੈਂਦਿਆਂ ਸਮਾਗਮ ਦੇ ਬਾਹਰ ਹੀ ਰੋਸ ਪ੍ਰਗਟਾਉਣ ਦਾ ਐਲਾਨ ਕਰ ਦਿੱਤਾ। ਇਸਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਮੀਡੀਆ ਨੂੰ ਮੁੜ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ। ਇਸ ਤੋਂ ਬਾਅਦ ਪੱਤਰਕਾਰਾਂ ਲਈ ਵੱਖਰੀ ਥਾਂ ਨਿਰਧਾਰਤ ਕਰਕੇ ਕੁਰਸੀਆਂ ਲਗਾਈਆਂ ਗਈਆਂ। ਇਸ ਮੌਕੇ ਹੇਮ ਰਾਜ ਬੱਬਰ, ਕੁਲਦੀਪ ਸਿੰਘ ਲੋਹਟ, ਵਿਨੋਦ ਕੁਮਾਰ, ਕਮਲ ਪੱਪੂ, ਕੁੰਵਰ ਸ਼ਰਮਾ, ਜਗਪਾਲ ਸਿੰਘ ਸਿਵੀਆਂ, ਲੱਕੀ ਹੇਰਾਂ ਸਮੇਤ ਹੋਰ ਪੱਤਰਕਾਰ ਹਾਜ਼ਰ ਸਨ।
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਆਮਦ ਮੌਕੇ ਅਕਾਲੀ ਆਗੂ ਚੰਦ ਸਿੰਘ ਡੱਲਾ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਚੀਮਾ ਨੂੰ ਕੀਤਾ ਨਜ਼ਰਬੰਦ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਕਾਲਜ ਹਲਵਾਰਾ ਵਿਖੇ ਰਾਸ਼ਟਰੀ ਏਕਤਾ ਦਿਵਸ ਨੂੰ ਸਮਰਪਿਤ ਲੇਖ ਲਿਖਣ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।