ਸਟਾਰਲਿੰਕ ਦੀ ਭਾਰਤ ’ਚ ਸ਼ੁਰੂਆਤ ਰੁਕਵਾਉਣਾ ਮੋਦੀ ਦਾ ਅੰਬਾਨੀਆਂ ਨੂੰ ਸਿੱਧਾ ਲਾਭ- ਕਾਮਰੇਡ ਸੇਖੋਂ
ਮੁੱਲਾਂਪੁਰ-ਦਾਖਾ, 10 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਦੇਸ਼ ’ਚ ਅੰਬਾਨੀਆਂ ਦੀ ਅਜ਼ਾਰੇਦਾਰੀ ਤੋੜਨ ਲਈ ਇੰਟਰਨੈੱਟ ਸੇਵਾ ਸਟਾਰਲਿੰਕ ਦੀ ਸ਼ੁਰੂਆਤ ਹੋਣੀ ਜ਼ਰੂਰੀ ਹੈ, ਗਲੋਬਲ ਬਜ਼ਾਰ ’ਚ ਵਿਕਰੀ, ਇੰਟਰਨੈੱਟ ਸੇਵਾ ਤੋਂ ਵਾਂਝੇ ਇਲਾਕਿਆਂ ’ਚ ਸਿੱਖਿਆ ਲਈ ਸਹਾਈ ਸਟਾਰਲਿੰਕ ਨੂੰ ਭਾਰਤ ਦੀ ਕੇਂਦਰ ਸਰਕਾਰ ਵਲੋਂ ਮੌਕਾ ਦੇਣਾ ਚਾਹੀਦਾ, ਕਿਉਂਕਿ ਇਹ ਇਕ ਵਪਾਰਕ ਮੁਕਾਬਲਾ ਹੈ, ਇਹ ਟਿੱਪਣੀ ਸੀ. ਪੀ.
ਸ
ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ
11-10-2026
ਮੁੱਲਾਂਪੁਰ-ਦਾਖਾ, 10 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਦੇਸ਼ ’ਚ ਅੰਬਾਨੀਆਂ ਦੀ ਅਜ਼ਾਰੇਦਾਰੀ ਤੋੜਨ ਲਈ ਇੰਟਰਨੈੱਟ ਸੇਵਾ ਸਟਾਰਲਿੰਕ ਦੀ ਸ਼ੁਰੂਆਤ ਹੋਣੀ ਜ਼ਰੂਰੀ ਹੈ, ਗਲੋਬਲ ਬਜ਼ਾਰ ’ਚ ਵਿਕਰੀ, ਇੰਟਰਨੈੱਟ ਸੇਵਾ ਤੋਂ ਵਾਂਝੇ ਇਲਾਕਿਆਂ ’ਚ ਸਿੱਖਿਆ ਲਈ ਸਹਾਈ ਸਟਾਰਲਿੰਕ ਨੂੰ ਭਾਰਤ ਦੀ ਕੇਂਦਰ ਸਰਕਾਰ ਵਲੋਂ ਮੌਕਾ ਦੇਣਾ ਚਾਹੀਦਾ, ਕਿਉਂਕਿ ਇਹ ਇਕ ਵਪਾਰਕ ਮੁਕਾਬਲਾ ਹੈ, ਇਹ ਟਿੱਪਣੀ ਸੀ.ਪੀ.ਆਈ (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਲੋਂ ਅਮਰੀਕੀ ਉਦਯੋਗਪਤੀ ਦੀ ਕੰਪਨੀ ਸਟਾਰਲਿੰਕ ਨਾਲ ਭੇਦਭਾਵ ਬਾਅਦ ਕੀਤੀ। ਸੇਖੋਂ ਕਿਹਾ ਕਿ ਸੈਟੇਲਾਈਟ ਸੰਚਾਰ ਸੇਵਾਵਾਂ ਦੇ ਯੁੱਗ ਵਿਚ ਅਮਰੀਕੀ ਉਦਯੋਗਪਤੀ ਐਲਨ ਮਸਕ ਦੀ ਸਟਾਰਲਿੰਕ ਦਾ ਬੜਾ ਵੱਡਾ ਨਾਂਅ ਹੈ। ਸੁਖਵਿੰਦਰ ਸਿੰਘ ਸੇਖੋਂ ਕਿਹਾ ਕਿ ਭਾਰਤ ਇਸ ਗੱਲੋਂ ਕਮਜ਼ੋਰ ਪੈਂਦਾ ਨਜ਼ਰ ਆ ਰਿਹਾ ਕਿ ਸਾਰਾ ਸਿਸਟਮ ਵਿਅਕਤੀ ਵਿਸ਼ੇਸ਼ ਅੰਬਾਨੀ ’ਤੇ ਟਿਕਿਆ ਹੋਇਆ। ਉਨ੍ਹਾਂ ਕਿਹਾ ਕਿ ਸਟਾਰਲਿੰਕ ਦੀ ਸ਼ੁਰੂਆਤ ਰੁਕਵਾਉਣ ਪਿੱਛੇ ਵੀ ਅਜਿਹੇ ਲੋਕਾਂ ਦਾ ਹੱਥ ਹੈ।