04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਜਗਰਾਉਂ ਦਾਣਾ ਮੰਡੀ ’ਚ ਝੋਨੇ ਦੀ ਸਰਕਾਰੀ ਖ਼ਰੀਦ ਹਲਕਾ ਵਿਧਾਇਕਾ ਬੀਬੀ ਮਾਣੂੰਕੇ ਨੇ ਸ਼ੁਰੂ ਕਰਵਾਈ

ਜਗਰਾਉਂ, 2 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਦੀਆਂ ਵੱਡੀਆਂ ਮੰਡੀਆਂ ’ਚੋਂ ਸ਼ੁਮਾਰ ਦਾਣਾ ਮੰਡੀ ਜਗਰਾਉਂ ’ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਕਰਵਾਈ ਗਈ। ਇਸ ਮੌਕੇ ਕਿਸ਼ਨ ਕੁਮਾਰ ਦਰਸ਼ਨ ਕੁਮਾਰ ਦੀ ਫਰਮ ’ਤੇ ਆਈ ਕਿਸਾਨ ਰਾਜਵਿੰਦਰ ਸਿੰਘ ਵਾਸੀ ਕਮਾਲਪੁਰਾ ਦੀ ਝੋਨੇ ਦੀ ਫ਼ਸਲ ਅਤੇ ਗੁਰਪ੍ਰਤਾਪ ਵੀਰਪ੍ਰਤਾਪ ਐਂਡ ਕੰਪਨੀ ’ਤੇ ਤੇਜਿੰਦਰ ਸਿੰਘ ਵਾਸੀ ਗੁਰੂਸਰ ਦੀ ਝੋਨੇ ਦੀ ਫ਼ਸਲ 2460 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦ ਕੀਤੀ ਗਈ।

ਅਜੀਤ ਡੈਸਕ 03-10-2026
ਜਗਰਾਉਂ, 2 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਦੀਆਂ ਵੱਡੀਆਂ ਮੰਡੀਆਂ ’ਚੋਂ ਸ਼ੁਮਾਰ ਦਾਣਾ ਮੰਡੀ ਜਗਰਾਉਂ ’ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਕਰਵਾਈ ਗਈ। ਇਸ ਮੌਕੇ ਕਿਸ਼ਨ ਕੁਮਾਰ ਦਰਸ਼ਨ ਕੁਮਾਰ ਦੀ ਫਰਮ ’ਤੇ ਆਈ ਕਿਸਾਨ ਰਾਜਵਿੰਦਰ ਸਿੰਘ ਵਾਸੀ ਕਮਾਲਪੁਰਾ ਦੀ ਝੋਨੇ ਦੀ ਫ਼ਸਲ ਅਤੇ ਗੁਰਪ੍ਰਤਾਪ ਵੀਰਪ੍ਰਤਾਪ ਐਂਡ ਕੰਪਨੀ ’ਤੇ ਤੇਜਿੰਦਰ ਸਿੰਘ ਵਾਸੀ ਗੁਰੂਸਰ ਦੀ ਝੋਨੇ ਦੀ ਫ਼ਸਲ 2460 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦ ਕੀਤੀ ਗਈ। ਇਸ ਸਮੇਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਕਿਸਾਨਾਂ ਨੂੰ ਮੰਡੀਆਂ ’ਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਕੀਤੀ ਤਾਂ ਕਿ ਖੱਜਲ ਖੁਆਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਣ ਲਈ ਯਤਨਸ਼ੀਲ ਹੈ ਅਤੇ ਇਸ ਲਈ ਮੰਡੀਆਂ ’ਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਪਹਿਲਾਂ ਹਲਕਾ ਵਿਧਾਇਕਾ ਬੀਬੀ ਮਾਣੂੰਕੇ ਨੇ ਮਾਰਕੀਟ ਕਮੇਟੀ ਦੇ ਦਫ਼ਤਰ ਅਧਿਕਾਰੀਆਂ, ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ, ਆੜ੍ਹਤੀਆਂ ਨਾਲ ਮੀਟਿੰਗ ਵੀ ਕੀਤੀ। ਇਸ ਸਮੇਂ ਉਨ੍ਹਾਂ ਮਾਰਕੀਟ ਕਮੇਟੀ ਨੂੰ ਮੰਡੀਆਂ ਕਿਸਾਨਾਂ ਦਾ ਖਾਸ ਖਿਆਲ ਰੱਖਣ ਅਤੇ ਸਾਫ਼ ਸਫ਼ਾਈ ਰੱਖਣ ਦੀ ਵਿਸ਼ੇਸ਼ ਹਦਾਇਤ ਜਾਰੀ ਕੀਤੀ। ਬੀਬੀ ਮਾਣੂੰਕੇ ਨੇ ਖ਼ਰੀਦ ਏਜੰਸੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਵੇਚਣ ਲਈ ਕੋਈ ਦਿੱਕਤ ਨਾ ਆਵੇ ਅਤੇ ਖ਼ਰੀਦ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ। ਇਸ ਸਮੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਝੱਜ ਨੇ ਕਿਹਾ ਕਿ ਮੰਡੀਆਂ ’ਚ ਝੋਨੇ ਦੀ ਖ਼ਰੀਦ ਲਈ ਬਾਰਦਾਨਾ, ਲਿਫ਼ਟਿੰਗ, ਬਿਜਲੀ, ਪਾਣੀ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਬਿਨ੍ਹਾਂ ਖੱਜਲ ਖੁਆਰੀ ਦੇ ਆਪਣੀ ਫ਼ਸਲ ਵੇਚ ਸਕਣ । ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਗਪਾਲ ਸਿੰਘ ਕਲੇਰ ਨੇ ਕਿਹਾ ਕਿ ਆੜ੍ਹਤੀਆਂ ਵਲੋਂ ਕਿਸਾਨਾਂ ਨੂੰ ਫ਼ਸਲ ਵੇਚਣ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ। ਅੱਜ ਪਹਿਲੇ ਦਿਨ ਜਗਰਾਉਂ ਦਾਣਾ ਮੰਡੀ ’ਚ ਲਗਭਗ 1500 ਕੁਇੰਟਲ ਝੋਨੇ ਦੀ ਆਮਦ ਹੋਈ ਅਤੇ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ 450 ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਗਈ। ਇਸ ਮੌਕੇ ਡੀ.ਐੱਮ.ਓ. ਗੁਰਮਤਪਾਲ ਸਿੰਘ ਗਿੱਲ, ਸੈਕਟਰੀ ਕੰਵਲਪ੍ਰੀਤ ਸਿੰਘ ਕਲਸੀ, ਪਨਗ੍ਰੇਨ ਏ.ਐੱਫ.ਐੱਸ.ਓ. ਬੇਅੰਤ ਸਿੰਘ, ਇੰਸਪੈਕਟਰ ਜਸਪਾਲ ਸਿੰਘ, ਮਾਰਕਫੈੱਡ ਇੰਸਪੈਕਟਰ ਸਤਨਾਮ ਸਿੰਘ, ਵੇਅਰਹਾਊਸ ਤੋਂ ਸਿਮਰਜੀਤ ਸਿੰਘ, ਚੇਅਰਮੈਨ ਸੁਰਜੀਤ ਸਿੰਘ ਕਲੇਰ, ਆੜ੍ਹਤੀਆ ਹਰਪਾਲ ਸਿੰਘ ਹਾਂਸ, ਆੜ੍ਹਤੀਆ ਪ੍ਰਲਾਦ ਸਿੰਗਲਾ, ਜਗਸੀਰ ਸਿੰਘ ਕਲੇਰ, ਬਲਰਾਜ ਸਿੰਘ ਸ਼ੇਰਪੁਰ, ਅੰਮ੍ਰਿਤਪਾਲ ਸਿੰਘ, ਸਚਿਨ ਕੋਹਲੀ, ਪਰਮਜੀਤ ਸਿੰਘ ਪੰਮਾ, ਧਰਮਿੰਦਰ ਭਾਰਦਵਾਜ, ਮਨਦੀਪ ਬਾਂਸਲ, ਵਿਨੀਤ ਕੁਮਾਰ, ਰਾਹੁਲ ਬਾਂਸਲ, ਰਾਕੇਸ਼ ਬਾਂਸਲ, ਮੰਗਤ ਰਾਏ ਬਾਂਸਲ, ਕਾਕਾ ਵਿਸ਼ਵਰਤਨ, ਮਨਜਿੰਦਰ ਸਿੰਘ ਦੌਧਰ, ਕਲਰਕ ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੁਧਾਰ ਬਾਜ਼ਾਰ ਦੁਸਹਿਰਾ ਕਮੇਟੀ ਦੀ ਅਹਿਮ ਮੀਟਿੰਗ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਤਿੰਨੋਂ ਪੁਤਲੇ ਲੱਗਣਗੇ-ਪ੍ਰਧਾਨ ਗੈਰ... ਅਗਲੀ ਖ਼ਬਰ ਵਾਂਸਾ ਵਾਲੇ ਬਾਜ਼ਾਰ ’ਚ ਅੱਧੀ ਰਾਤ ਨੂੰ ਹੋਈ ਹੁੱਲੜ੍ਹਬਾਜ਼ੀ ਤੇ ਗੋਲੀਆਂ ਚਲੀਆਂ, ਦਹਿਸ਼ਤ ਦਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।