ਮੁੱਲਾਂਪੁਰ–ਦਾਖਾ, 14 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸੀ.ਬੀ.ਐੱਸ.ਈ ਬੋਰਡ ਦੇ ਨਾਮਵਰ ਵਿੱਦਿਅਕ ਅਦਾਰੇ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਵਿਖੇ ਵਿਦਿਆਰਥੀਆਂ ਵਲੋਂ ਅਧਿਆਪਕਾਂ ਨਾਲ ਰਲ ਕੇ ਬਾਲ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਮਾਰੋਹ ਸਮੇਂ ਬੱਚੇ ਰੰਗ ਬਿਰੰਗੇ ਪਹਿਰਾਵੇ ਵਿਚ ਸਜ ਕੇ ਆਏ ਸਨ। ਸਮਾਰੋਹ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਡਾਂਸ ਨਾਲ ਕੀਤੀ। ਨਾਟਕ, ਕੋਰੀਓਗ੍ਰਾਫੀ, ਸਕਿੱਟ ਕਈ ਹੋਰ ਪੇਸ਼ਕਾਰੀਆ ਬਾਅਦ ਲੜਕਿਆਂ ਵਲੋਂ ਭੰਗੜਾ ਅਤੇ ਲੜਕੀਆਂ ਵਲੋਂ ਗਿੱਧੇ ਦਾ ਚੰਗਾ ਰੰਗ ਬੰਨ੍ਹਿਆ। ਵਿਦਿਆਰਥੀਆਂ ਵਿਚਕਾਰ ਰੰਗੋਲੀ, ਰਸੋਈ ਕਲਾ, ਪੋਸਟਰ ਮੇਕਿੰਗ, ਹੋਰ ਸਿਰਜਨਾਤਮਕ ਅਤੇ ਰਚਨਾਤਮਕ ਮੁਕਾਬਲੇ ਕਰਵਾਏ ਗਏ । ਸਕੂਲ ਦੇ ਪ੍ਰਬੰਧਕੀ ਪ੍ਰਧਾਨ ਪ੍ਰਧਾਨ ਡਾ: ਰਾਜਪਾਲ ਸਿੰਘ ਗਰੇਵਾਲ ਵਲੋਂ ਵਿਦਿਆਰਥੀਆਂ ਨੂੰ ਬਾਲ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੇ ਸੁਪਨਿਆ ਵਾਲੇ ਭਾਰਤ ਲਈ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉੁਨ੍ਹਾਂ ਕਿਹਾ ਕਿ ਹਰ ਦੇਸ਼ ਦੇ ਬੱਚੇ ਰਾਸ਼ਟਰ ਦਾ ਨੀਂਹ ਪੱਥਰ ਹੁੰਦੇ ਹਨ, ਕਿਉਂਕਿ ਦੇਸ਼ ਦਾ ਵਿਕਾਸ ਅਤੇ ਤਰੱਕੀ ਉਨ੍ਹਾਂ ਦੇ ਹੱਥ ਹੈ। ਬਾਲ ਦਿਵਸ ਮੌਕੇ ਕਰਵਾਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਸਮੇਂ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਡਾ: ਰਾਜਪਾਲ ਸਿੰਘ ਗਰੇਵਾਲ, ਮੈਡਮ ਜਸਵੀਰ ਕੌਰ ਗਰੇਵਾਲ, ਜਯੋਤਸਨਾ ਗੁਪਤਾ, ਭੁਪਿੰਦਰ ਕੌਰ, ਮਨਦੀਪ ਸਿੰਘ, ਐਕਟੀਵਿਟੀ ਇੰਚਾਰਜ ਨਵਦੀਪ ਕੇ ਬਾਠ, ਹੋਰ ਮੌਜੂਦ ਰਹੇ। 14Jag06