14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸ਼ਹੀਦ ਕਰਤਾਰ ਸਿੰਘ ਸਰਾਭਾ ਗੋਲਡ ਕੱਪ ਖੇਡ ਮੇਲਾ ਭਰ ਜੋਬਨ ’ਤੇ ਰਿਹਾ

ਪੱਖੋਵਾਲ/ਸਰਾਭਾ/ਜੋਧਾਂ, 14 ਨਵੰਬਰ(ਖੁਸਵਿੰਦਰ ਸਿੰਘ ਸਰਾਭਾ, ਗੁਰਵਿੰਦਰ ਸਿੰਘ ਹੈਪੀ)- ਗ਼ਦਰ ਲਹਿਰ ਦੇ ਹੀਰੋ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 111ਵੇਂ ਸ਼ਹੀਦੀ ਦਿਹਾੜੇ ਮੌਕੇ ਜਾਰੀ ਖੇਡ ਮੇਲੇ ਦੇ ਤੀਜੇ ਦਿਨ ਭਾਰੀ ਰੌਣਕਾਂ ਰਹੀਆਂ। ਸ਼ਹੀਦ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ਐਮ.

ਅਜੀਤ ਡੈਸਕ 15-11-2026
ਪੱਖੋਵਾਲ/ਸਰਾਭਾ/ਜੋਧਾਂ, 14 ਨਵੰਬਰ(ਖੁਸਵਿੰਦਰ ਸਿੰਘ ਸਰਾਭਾ, ਗੁਰਵਿੰਦਰ ਸਿੰਘ ਹੈਪੀ)- ਗ਼ਦਰ ਲਹਿਰ ਦੇ ਹੀਰੋ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 111ਵੇਂ ਸ਼ਹੀਦੀ ਦਿਹਾੜੇ ਮੌਕੇ ਜਾਰੀ ਖੇਡ ਮੇਲੇ ਦੇ ਤੀਜੇ ਦਿਨ ਭਾਰੀ ਰੌਣਕਾਂ ਰਹੀਆਂ। ਸ਼ਹੀਦ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ਐਮ.ਕੇ.ਐਸ. ਸਪੋਰਟਸ ਕਲੱਬ ਵਲੋਂ ਕਰਵਾਏ ਜਾ ਰਹੇ ਇਸ ਖੇਡ ਮੇਲੇ ’ਚ ਅੱਜ ਵੱਖ-ਵੱਖ ਖੇਡ ਮੁਕਾਬਲੇ ਹੋਏ। ਜਿਨ੍ਹਾਂ ’ਚ ਫੁੱਟਬਾਲ ਆਲ ਓਪਨ ਮੁਕਾਬਲੇ ਦਰਮਿਆਨ ਕੇਂਦਰੀ ਕਲੱਬ ਨੇ ਅੱਬੂਵਾਲ ਫੁੱਟਬਾਲ ਕਲੱਬ ਨੂੰ ਹਰਾ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਤ੍ਰਿਪੜੀ ਨੇ ਸਰਾਭਾ ਐਫ.ਸੀ. ਨੂੰ ਰਾਊਂਡ ਗਲਾਸ ਅਕੈਡਮੀ ਨੇ ਦਲਬੀਰ ਕਲੱਬ ਪਟਿਆਲਾ ਨੂੰ ਹਰਾ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਜਦਕਿ ਸੁਧਾਰ ਕਾਲਜ ਤੇ ਜੀ.ਸੀ.ਟੀ. ਫਗਵਾੜਾ ਦਾ ਮੈਚ ਜਾਰੀ ਸੀ। ਹਾਕੀ ਗੋਲਡ ਕੱਪ ’ਚ ਈ.ਐਮ.ਈ. ਜਲੰਧਰ ਨੇ ਸਰਹਾਲੀ ਕਲਾਂ ਨੂੰ ਹਰਾ ਕੇ ਆਖਰੀ ਗੇੜ ’ਚ ਪ੍ਰਵੇਸ਼ ਕੀਤਾ। ਜਦਕਿ ਏ.ਐਸ.ਸੀ. ਜਲੰਧਰ ਨੇ ਕਰਤਾਰ ਕਲੱਬ ਜਲੰਧਰ ਨੂੰ ਸਾਈਂ ਇਲੈਵਨ ਨੇ ਕੁਲਦੀਪ ਕਲੱਬ ਮੋਗਾ ਨੂੰ ਹਰਾਇਆ। ਅੱਜ ਹੋਏ ਕਬੱਡੀ ਦੇ ਦਿਲਕਸ਼ ਮੁਕਾਬਲਿਆਂ ’ਚ ਫਤਹਿਗੜ੍ਹ ਪੀਰ ਖਾਨਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਖਾਨਪੁਰ ਦੀ ਟੀਮ ਉੱਪ ਜੇਤੂ ਰਹੀ। ਜੇਤੂ ਉਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਬਲਦੇਵ ਸਿੰਘ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੈਕਟਰੀ ਅਮਰ ਸਿੰਘ ਗਰੇਵਾਲ ਨੇ ਕੀਤੀ। ਪ੍ਰਬੰਧਕਾਂ ਅਨੁਸਾਰ ਅੱਜ 15 ਨਵੰਬਰ ਨੂੰ ਫੁੱਟਬਾਲ ਆਲ ਓਪਨ ਦੇ ਸੈਮੀਫਾਈਨਲ ਹਾਕੀ ਦੇ ਫਾਈਨਲ ਅਤੇ ਕਲੱਬ 65 ਕਿਲੋ ਵਰਗ ’ਚ ਧਾਮੀ ਕਲੱਬਾਂ ਦੇ ਦਿਲਕਸ਼ ਮੁਕਾਬਲੇ ਹੋਣਗੇ। ਵੱਖ-ਵੱਖ ਆਗੂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪੁੱਜਣਗੇ। ਇਸ ਮੌਕੇ ਚੇਅਰਮੈਨ ਰਾਜਵੀਰ ਸਿੰਘ ਗਰੇਵਾਲ, ਸੁਖਵਿੰਦਰ ਸਿੰਘ, ਬਿੰਦਰ ਸਿੰਘ ਅਮਰੀਕਾ, ਇੰਦਰਜੀਤ ਸਿੰਘ ਗਰੇਵਾਲ ਇਕਬਾਲ ਸਿੰਘ ਘੋਲਾ, ਕੈਪਟਨ ਜਗਪਾਲ ਸਿੰਘ, ਜਗਰੂਪ ਸਿੰਘ, ਮਨਜਿੰਦਰ ਸਿੰਘ ਜਸ਼ਨਦੀਪ ਸਿੰਘ, ਕੁਲਦੀਪ ਸਿੰਘ ਗਰੇਵਾਲ, ਜਸਵਿੰਦਰ ਸਿੰਘ ਸੋਖੀ, ਜਸਵਿੰਦਰ ਸਿੰਘ ਰਾਣਾ, ਪ੍ਰਦੀਪ ਸਿੰਘ ਪੰਚ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਹਸਪਤਾਲ ‘ਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਗੁੱਜਰਵਾਲ ਦੇ ਇਤਿਹਾਸਕ ਸਰਕਾਰੀ ਸਕੂਲ ਦੀ ਪੁਰਾਤਨ ਇਮਾਰਤ ਦੇ ਨਵੀਂਨੀਕਰਨ ਦਾ ਕਾਰਜ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।