04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਵਾਂਸਾ ਵਾਲੇ ਬਾਜ਼ਾਰ ’ਚ ਅੱਧੀ ਰਾਤ ਨੂੰ ਹੋਈ ਹੁੱਲੜ੍ਹਬਾਜ਼ੀ ਤੇ ਗੋਲੀਆਂ ਚਲੀਆਂ, ਦਹਿਸ਼ਤ ਦਾ ਮਾਹੌਲ

ਅੰਮ੍ਰਿਤਸਰ, 2 ਅਕਤੂਬਰ (ਰੇਸ਼ਮ ਸਿੰਘ)-ਇਥੇ ਰਾਮ ਬਾਗ਼ ਖੇਤਰ ਦੇ ਇਲਾਕਾ ਵਾਂਸਾ ਵਾਲਾ ਬਜ਼ਾਰ ’ਚ 2 ਦਰਜ਼ਨ ਦੇ ਕਰੀਬ ਨੌਜਵਾਨਾਂ ਵਲੋਂ ਹੁਲੜਬਾਜੀ ਕਰਦਿਆਂ ਲੜਾਈ ਝਗੜਾ ਕੀਤਾ ਤੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਹਾਲਾ ਕਿ ਗੋਲੀਆਂ ਚਲਣ ਨਾਲ ਕਿਸੇ ਵਿਅਕਤੀ ਦੇ ਜ਼ਖ਼ਮੀਂ ਹੋਣ ਦੀ ਖ਼ਬਰ ਨਹੀਂ ਹੈ।

ਗੋਲੀਆਂ ਚਲਣ ਦੀ ਵਾਪਰੀ ਘਟਨਾਂ ਬਾਰੇ ਦਸਦੇ ਹੋਏ ਏ.ਡੀ.ਸੀ.ਪੀ. ਮਨਮੋਹਨ ਸਿੰਘ ਔਲਖ। ਤਸਵੀਰ: ਹਰਜੀਤ ਸਿੰਘ 03-10-2026
ਅੰਮ੍ਰਿਤਸਰ, 2 ਅਕਤੂਬਰ (ਰੇਸ਼ਮ ਸਿੰਘ)-ਇਥੇ ਰਾਮ ਬਾਗ਼ ਖੇਤਰ ਦੇ ਇਲਾਕਾ ਵਾਂਸਾ ਵਾਲਾ ਬਜ਼ਾਰ ’ਚ 2 ਦਰਜ਼ਨ ਦੇ ਕਰੀਬ ਨੌਜਵਾਨਾਂ ਵਲੋਂ ਹੁਲੜਬਾਜੀ ਕਰਦਿਆਂ ਲੜਾਈ ਝਗੜਾ ਕੀਤਾ ਤੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਹਾਲਾ ਕਿ ਗੋਲੀਆਂ ਚਲਣ ਨਾਲ ਕਿਸੇ ਵਿਅਕਤੀ ਦੇ ਜ਼ਖ਼ਮੀਂ ਹੋਣ ਦੀ ਖ਼ਬਰ ਨਹੀਂ ਹੈ। ਪੁਲਿਸ ਵਲੋਂ ਕਥਿਤ ਮੁਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ ਜਦੋਂ ਕਿ 2 ਦਰਜ਼ਨ ਦੇ ਕਰੀਬ ਹੋਰ ਵਿਅਕਤੀਆਂ ਨੂੰ ਵੀ ਨਾਮਜਦ ਕਰ ਲਿਆ ਗਿਆ ਹੈ। ਏ.ਡੀ.ਸੀ.ਪੀ. ਮਨਮੋਹਨ ਸਿੰਘ ਔਲਖ ਨੇ ਵਾਪਰੀ ਘਟਨਾ ਬਾਰੇ ਦੱਸਿਆ ਕਿ ਇਹ ਮਾਮਲਾ ਬੀਤੀ ਅੱਧੀ ਰਾਤ ਵੇਲੇ ਦਾ ਹੈ ਜਦੋਂ ਕਿ ਥਾਣਾ ਏ.ਡਵੀਜ਼ਨ ਥਾਣਾ ਦੇ ਖੇਤਰ ਵਾਂਸਾ ਵਾਲਾ ਬਜ਼ਾਰ ਵਿਖੇ ਗੋਲੀ ਚਲਣ ਤੇ ਹੁਲੜਬਾਜ਼ੀ ਕਾਰਨ ਦਹਿਸ਼ਤ ਦਾ ਮਾਹੌਲ ਬਣ ਚੁਕਿਆ ਸੀ। ਪੁਲਿਸ ਵਲੋਂ ਤੁਰੰਤ ਮੌਕਿਆ ’ਤੇ ਪੁੱਜ ਕੇ ਹਾਲਾਤਾਂ ਨੂੰ ਕਾਬੂ ਕੀਤਾ ਗਿਆ। ਝਗੜੇ ਦਾ ਕਾਰਨ ਪੁਰਾਣੇ ਮੰਦਰ ਦੀ ਪ੍ਰਧਾਨਗੀ ਨੂੰ ਦੱਸਿਆ ਗਿਆ ਹੈ। ਮਨੋਹਰ ਲਾਲ ਸਰਗਨਾ ਜੋ ਕਿ ਉਥੇ ਬੰਦੇ ਲੈ ਕੇ ਗਿਆ ਸੀ। ਜਦੋਂ ਕਿ ਲੋਕਾਂ ਨੇ ਮੰਦਰ ਦੀ ਨਵੀਂ ਕਮੇਟੀ ਬਣਾ ਲਈ ਤੇ ਇਸ ਨੇ ਇਸ ਦੇ ਵਿਰੋਧ ’ਚ ਪਰਪੰਚ ਰਚਿਆ ਤੇ ਨਵੀਂ ਕਮੇਟੀ ਨਾਲ ਅਸਹਿਮਤੀ ਜਤਾਈ। ਪੁਲਿਸ ਵਲੋਂ ਮਨੋਹਰ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਰਾਦਾ ਕਤਲ ਤੇ ਅਸਲਾ ਐਕਟ ਤਹਿਤ ਪੁਲਿਸ ਵਲੋਂ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ’ਚ 11 ਬੰਦੇ ਨਾਮਜਦ ਹਨ ਜਦੋਂ ਕਿ 14 ਅਣਪਛਾਤੇ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੇੈ।
ਪਿਛਲੀ ਖ਼ਬਰ ਜਗਰਾਉਂ ਦਾਣਾ ਮੰਡੀ ’ਚ ਝੋਨੇ ਦੀ ਸਰਕਾਰੀ ਖ਼ਰੀਦ ਹਲਕਾ ਵਿਧਾਇਕਾ ਬੀਬੀ ਮਾਣੂੰਕੇ ਨੇ ਸ਼ੁਰੂ ਕਰਵਾਈ ਅਗਲੀ ਖ਼ਬਰ ਹਾਦਸਿਆਂ ਦਾ ਸਬੱਬ ਬਣ ਰਹੇ ਹਨ ਗਰਿੱਲਾਂ ਪੁੱਟੇ ਜਾਣ ਤੋਂ ਬਾਅਦ ਬੀ.ਆਰ.ਟੀ.ਐੱਸ. ਲਾਂਘੇ ਦੇ ‘ਸੈਂਟਰ ਕਰਬ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।