02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਕਸਬਾ ਸਿੱਧਵਾਂ ਬੇਟ ਦੇ ਕਿਸ਼ਂਪੁਰਾ ਚੌਂਕ ਵਿਚ ਸਥਿਤ ਰੇਡੀਮੇਡ ਦੁਕਾਨ ’ਚ ਚੋਰੀ ਕਰਨ ਵਾਲੇ 2 ਚੋਰਾਂ ਦੀ ਹੋਈ ਪਹਿਚਾਣ ਦੁਕਾਨ ਮਾਲਕਾਂ ਨੇ ਚੋਰਾਂ ਖੁਦ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕੀਤਾ

ਸਿੱਧਵਾਂ ਬੇਟ, 1 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਬੇਟ ਇਲਾਕੇ ਵਿਚ ਚੋਰਾਂ ਦੇ ਹੌਂਸਲੇ ਦਿਨ-ਬ-ਦਿਨ ਐਣੇ ਵੱਧਦੇ ਜਾ ਰਹੇ ਹਨ ਕਿ ਉਹ ਨਿੱਤ ਦਿਨ ਚੋਰੀ ਦੀਆਂ ਘਟਨਾਵਾਂ ਉਨਾਂ ਥਾਵਾਂ ’ਤੇ ਵੀ ਅੰਜ਼ਾਮ ਦੇ ਰਹੇ ਹਨ, ਜਿੱਥੇ ਪੁਲਿਸ ਅਕਸਰ ਹੀ ਨਾਕਾਬੰਦੀ ਕਰੀ ਰੱਖਦੀ ਹੈ। ਇਸੇ ਕੜੀ ਤਹਿਤ ਹੀ ਚੋਰਾਂ ਨੇ ਕਸਬੇ ਦੇ ਉਸ ਕਿਸ਼ਨਪੁਰਾ ਚੌਂਕ ਤੋਂ ਕੁਝ ਹੀ ਫਰਲਾਂਗ ਦੂਰੀ ’ਤੇ ਸਥਿੱਤ ਅਰਮਾਨ ਕੁਲੈਕਸ਼ਨ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ, ਜਿੱਥੇ ਪੁਲਿਸ ਦੇਰ ਰਾਤ ਤੱਕ ਨਾਕਾ ਲਗਾਈ ਰੱਖਦੀ ਹੈ।

ਅਜੀਤ ਡੈਸਕ 02-10-2026
ਸਿੱਧਵਾਂ ਬੇਟ, 1 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਬੇਟ ਇਲਾਕੇ ਵਿਚ ਚੋਰਾਂ ਦੇ ਹੌਂਸਲੇ ਦਿਨ-ਬ-ਦਿਨ ਐਣੇ ਵੱਧਦੇ ਜਾ ਰਹੇ ਹਨ ਕਿ ਉਹ ਨਿੱਤ ਦਿਨ ਚੋਰੀ ਦੀਆਂ ਘਟਨਾਵਾਂ ਉਨਾਂ ਥਾਵਾਂ ’ਤੇ ਵੀ ਅੰਜ਼ਾਮ ਦੇ ਰਹੇ ਹਨ, ਜਿੱਥੇ ਪੁਲਿਸ ਅਕਸਰ ਹੀ ਨਾਕਾਬੰਦੀ ਕਰੀ ਰੱਖਦੀ ਹੈ। ਇਸੇ ਕੜੀ ਤਹਿਤ ਹੀ ਚੋਰਾਂ ਨੇ ਕਸਬੇ ਦੇ ਉਸ ਕਿਸ਼ਨਪੁਰਾ ਚੌਂਕ ਤੋਂ ਕੁਝ ਹੀ ਫਰਲਾਂਗ ਦੂਰੀ ’ਤੇ ਸਥਿੱਤ ਅਰਮਾਨ ਕੁਲੈਕਸ਼ਨ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ, ਜਿੱਥੇ ਪੁਲਿਸ ਦੇਰ ਰਾਤ ਤੱਕ ਨਾਕਾ ਲਗਾਈ ਰੱਖਦੀ ਹੈ। ਚੋਰਾਂ ਨੇ ਦੁਕਾਨ ਦਾ ਸ਼ਟਰ ਭੰਨ੍ਹ ਕੇ ਉਸ ਵਿਚੋਂ ਕੀਮਤੀ ਕੱਪੜੇ ਅਤੇ ਹੋਰ ਸਮਾਨ ਚੋਰੀ ਕਰ ਲਿਆ। ਜਦੋਂ ਸਵੇਰੇ ਦੁਕਾਨ ਮਾਲਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤਰੁੰਤ ਦੁਕਾਨ ਅੱਗੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁੱਟਜ਼ ਕੰਗਾਲੀ ਤਾਂ ਇਹ ਦੋਹੇ ਚੋਰ ਲਾਗਲੇ ਪਿੰਡ ਪਰਜੀਆਂ ਬਿਹਾਰੀਪੁਰ ਦੇ ਹੀ ਨਿਕਲੇ। ਪਿੰਡ ਦੁਕਾਨ ਮਾਲਕਾਂ ਨੇ ਉਨ੍ਹਾਂ ਨੂੰ ਪਿੰਡ ਪੁੱਜ ਕੇ ਦਬੋਚ ਲਿਆ ਅਤੇ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਹਵਾਲੇ ਕਰ ਦਿੱਤਾ। ਦੁਕਾਨ ਮਾਲਕਾਂ ਨੇ ਦੱਸਿਆ ਕਿ ਚੋਰਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਪੁਲਿਸ ਉਨ੍ਹਾਂ ਤੋਂ ਚੋਰੀ ਕੀਤਾ ਸਮਾਨ ਬਰਾਮਦ ਕਰਵਾਉਣ ਲਈ ਉਨ੍ਹਾਂ ਦੇ ਪਿੰਡ ਜਾ ਰਹੀ ਹੈ। ਦੁਕਾਨ ਮਾਲਕਾਂ ਤੋਂਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਰੀਬ ਚਾਰ ਮਹੀਨੇ ਪਹਿਲਾਂ ਵੀ ਸਾਡੀ ਦੁਕਾਨ ਦਾ ਸ਼ਟਰ ਭੰਨ੍ਹ ਕੇ ਚੋਰਾਂ ਨੂੰ ਕਾਫ਼ੀ ਸਮਾਨ ਕੱਢ ਲਿਆ ਸੀ। ਇਸ ਮੌਕੇ ਪੁਲਿਸ ਨੇ ਦੱਸਿਆ ਕਿ ਇਲਾਕੇ ਅੰਦਰ ਚੋਰੀ ਕਰਨ ਵਾਲੇ ਸਮਾਜ ਵਿਰੋਧੀ ਤੱਤਾਂ ਨੂੰ ਹੁਣ ਕਿਸੇ ਵੀ ਕੀਮਤ ’ਤੇ ਬਖਸਿਆ ਨਹੀਂ ਜਾਵੇਗਾ।
ਪਿਛਲੀ ਖ਼ਬਰ ਇਯਾਲੀ ਵਲੋਂ ਮੰਡੀ ਮੁੱਲਾਂਪੁਰ ’ਚ ਲਾਈਫ਼ ਫਾਊਂਡੇਸ਼ਨ ਦੇ ਬਲੱਡ ਕੁਲੈਕਸ਼ਨ ਸੈਂਟਰ ਦਾ ਉਦਘਾਟਨ ਅਗਲੀ ਖ਼ਬਰ ਬੀਬੀ ਮਨਜੀਤ ਕੌਰ ਮਾਦਪੁਰ ਨੇ ਕੀਤੀ ਲੋੜਵੰਦ ਵਿਦਿਆਰਥੀਆਂ ਦੀ ਮਦਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।