02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਇਯਾਲੀ ਵਲੋਂ ਮੰਡੀ ਮੁੱਲਾਂਪੁਰ ’ਚ ਲਾਈਫ਼ ਫਾਊਂਡੇਸ਼ਨ ਦੇ ਬਲੱਡ ਕੁਲੈਕਸ਼ਨ ਸੈਂਟਰ ਦਾ ਉਦਘਾਟਨ

ਮੁੱਲਾਂਪੁਰ-ਦਾਖਾ, 1 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਲਾਈਫ ਫਾਊਂਡੇਸ਼ਨ ਵਲੋਂ ਦਸਮੇਸ਼ ਸੇਵਾ ਦਲ ਮੰਡੀ ਮੁੱਲਾਂਪੁਰ ਦੇ ਸਹਿਯੋਗ ਨਾਲ ਚੈਰੀਟੇਬਲ ਲੈਬ ਕੁਲੈਕਸ਼ਨ ਸੈਂਟਰ ਦਾ ਉਦਘਾਟਨ ਹਲਕਾ ਦਾਖਾ ਐੱਮ. ਐੱਲ.

ਮੰਡੀ ਮੁੱਲਾਂਪੁਰ ’ਚ ਲਾਈਫ ਫਾਊਂਡੇਸ਼ਨ ਦੇ ਬਲੱਡ ਕੁਲੈਕਸ਼ਨ ਸੈਂਟਰ ਉਦਘਾਟਨ ਸਮੇਂ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਸਮਾਜ ਸੇਵੀ ਸਤੀਸ਼ ਕੁਮਾਰ, ਚਰਨਜੀਤ ਸਿੰਘ ਖ਼ਾਲਸਾ ਤੇ ਹੋਰ। ਤਸਵੀਰ: ਕ੍ਰਿਪਾਲ ਹੰਬੜਾਂ 02-10-2026
ਮੁੱਲਾਂਪੁਰ-ਦਾਖਾ, 1 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਲਾਈਫ ਫਾਊਂਡੇਸ਼ਨ ਵਲੋਂ ਦਸਮੇਸ਼ ਸੇਵਾ ਦਲ ਮੰਡੀ ਮੁੱਲਾਂਪੁਰ ਦੇ ਸਹਿਯੋਗ ਨਾਲ ਚੈਰੀਟੇਬਲ ਲੈਬ ਕੁਲੈਕਸ਼ਨ ਸੈਂਟਰ ਦਾ ਉਦਘਾਟਨ ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ (ਪ੍ਰਮੁੱਖ ਆਗੂ ‘ਵਾਰਿਸ ਪੰਜਾਬ ਦੇ’) ਵਲੋਂ ਕੀਤਾ ਗਿਆ। ਲਾਈਫ ਫਾਊਂਡੇਸ਼ਨ ਵਲੋਂ ਸਮਾਜ ਸੇਵੀ ਸਤੀਸ਼ ਕੁਮਾਰ ਵਲੋਂ ਐੱਮ.ਐੱਲ.ਏ. ਇਯਾਲੀ ਹੋਰ ਇਕੱਤਰਤਾ ਨੂੰ ਦੱਸਿਆ ਕਿ ਭਾਵੇਂ ਇਹ ਬਲੱਡ ਲੈਣ ਲਈ ਕੁਲੈਕਸ਼ਨ ਸੈਂਟਰ ਹੈ, ਪਰ ਜਿਸ ਲੈਬ ਤੋਂ ਟੈਸਟ ਹੋਣਗੇ, ਉਹ ਬੜੀ ਅਡਵਾਂਸ ਤਕਨੀਕ ਦੀ ਲੈਬ ਹੈ। ਉਨ੍ਹਾਂ ਦੱਸਿਆ ਕਿ ਥਾਈਰਾਈਡ, ਤਿੰਨ ਮਹੀਨੇ ਸ਼ੂਗਰ ਦਾ ਟੈਸਟ, ਗੁਰਦਿਆਂ ਦੇ ਟੈਸਟ, ਯੂਰਿਕ ਐਸਿਡ, ਪ੍ਰੋਟੀਨ, ਖੂਨ ਦੇ ਸਾਰੇ ਸੈੱਲ, ਐਲਰਜੀ ਟੈਸਟ ਕੁੱਲ ਮਿਲਾ ਕੇ 2 ਦਰਜਨ ਹੋਰ ਟੈਸਟਾਂ ਲਈ ਮਾਮੂਲੀ ਜਿਹਾ ਚਾਰਜ 25 ਫ਼ੀਸਦੀ ਵਸੂਲੀ ਅਤੇ 75 ਫ਼ੀਸਦੀ ਮੁਆਫ਼ੀ ਹੋਵੇਗੀ। ਜ਼ਿਕਰਯੋਗ ਹੈ ਕਿ ਲਾਈਫ ਕੇਅਰ ਫਾਊਂਡੇਸ਼ਨ ਐੱਨ.ਜੀ.ਓ ਡਾਇਲਸਸ ਮੁਕਤ ਪੰਜਾਬ ਲਈ ਮਾਮੂਲੀ ਖਰਚੇ ’ਤੇ ਟੈਸਟ ਕਰਵਾ ਕੇ ਦਿੰਦੀ ਹੈ। ਪੰਜਾਬ ਸਮੇਤ ਅੱਧੀ ਦਰਜਨ ਰਾਜਾਂ ’ਚ 250 ਕੁਲੈਕਸ਼ਨ ਸੈਂਟਰ ਹਨ। ਚੰਗੀ ਸਿਹਤ ਲਈ ਲਾਈਫ ਕੇਅਰ ਫਾਊਂਡੇਸ਼ਨ ਵਲੋਂ ਕੇਵਲ ਖੂਨ ਦੇ ਸੈਂਪਲ ਲਈ ਸੈਂਟਰ ਦੇ ਉਦਘਾਟਨ ਸਮੇਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸ਼ਹਿਰੀ ਪ੍ਰਧਾਨ ਅਮਰਜੀਤ ਸਿੰਘ ਮੁੱਲਾਂਪੁਰ, ਕੌਂਸਲਰ ਬਲਵੀਰ ਚੰਦ, ਬਲਦੇਵ ਕ੍ਰਿਸ਼ਨ ਅਰੋੜਾ, ਦਲਜੀਤ ਸਿੰਘ, ਅਵਤਾਰ ਸਿੰਘ ਰਕਬਾ, ਚਰਨਜੀਤ ਸਿੰਘ ਚੰਨੀ, ਮੁਕੇਸ਼ ਬਾਂਸਲ, ਸਾਬਕਾ ਸਰਪੰਚ ਗੁਰਮੇਲ ਸਿੰਘ ਦਾਦ, ਚਰਨਜੀਤ ਸਿੰਘ, ਤੇਜਿੰਦਰ ਸਿੰਘ ਨਾਗੀ, ਗੁਰਪ੍ਰੀਤ ਸਿੰਘ ਖ਼ਾਲਸਾ, ਜਸਕੀਰਤ ਸਿੰਘ ਸਨੀ, ਜਸਵਿੰਦਰ ਸਿੰਘ ਮੱਕੜ, ਸੁਖਵਿੰਦਰ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਅਰਨਦੀਪ ਸਿੰਘ, ਜਸਪ੍ਰੀਤ ਸਿੰਘ, ਇੰਦਰਜੀਤ ਸਿੰਘ, ਅਮਰਜੀਤ ਸਿੰਘ, ਹਰਦੀਪ ਸਿੰਘ, ਮਨਿੰਦਰਜੀਤ ਸਿੰਘ, ਸੁਰਿੰਦਰ ਸਿੰਘ, ਜਸਪ੍ਰੀਤ ਸਿੰਘ, ਜਸਕਰਨ ਸਿੰਘ, ਮਨੀਸ਼ ਕੁਮਾਰ, ਹੋਰ ਮੌਜੂਦ ਸਨ।
ਪਿਛਲੀ ਖ਼ਬਰ ਬੀ. ਡੀ. ਪੀ. ਓ. ਨੇ ਨਿਸ਼ਾਨਦੇਹੀ ਹੋਣ ਤੋਂ ਪਹਿਲਾਂ ਰਸਤੇ ਦੀ ਉਸਾਰੀ ਨਾ ਕਰਵਾਉਣ ਸੰਬੰਧੀ ਪੁਲਿਸ ਨੂੰ ਪੱਤਰ ਲਿਖਿਆ ਅਗਲੀ ਖ਼ਬਰ ਕਸਬਾ ਸਿੱਧਵਾਂ ਬੇਟ ਦੇ ਕਿਸ਼ਂਪੁਰਾ ਚੌਂਕ ਵਿਚ ਸਥਿਤ ਰੇਡੀਮੇਡ ਦੁਕਾਨ ’ਚ ਚੋਰੀ ਕਰਨ ਵਾਲੇ 2 ਚੋਰਾਂ ਦੀ ਹੋਈ ਪਹਿਚਾਣ ਦੁਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।