ਇਨਸਾਫ਼ ਕਮੇਟੀ ਬਨਾਮ ਪੰਜਾਬ ਸਰਕਾਰ ਸਮਝੌਤਾ ਮਾਨਸਾ ਮੋਰਚੇ ਦੀ ਜਿੱਤ- ਦਸਮੇਸ਼ ਯੂਨੀਅਨ
ਮੁੱਲਾਂਪੁਰ-ਦਾਖਾ, 5 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸਮੇਂ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਨਿਰਭੈ ਸਿੰਘ ਤਲਵੰਡੀ, ਸਰਵਿੰਦਰ ਸਿੰਘ ਸੁਧਾਰ, ਅਮਰਜੀਤ ਸਿੰਘ ਖੰਜਰਵਾਲ, ਮਲਕੀਤ ਸਿੰਘ ਤਲਵੰਡੀ, ਗੁਰਚਰਨ ਸਿੰਘ ਤਲਵੰਡੀ, ਗੁਰਪਾਲ ਸਿੰਘ, ਕਰਨੈਲ ਸਿੰਘ ਅਤੇ ਜਥੇਦਾਰ ਗੁਰਮੇਲ ਸਿੰਘ ਹੋਰ ਮੌਜੂਦ ਰਹੇ।
ਮੁੱਲਾਂਪੁਰ-ਦਾਖਾ, 5 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸਮੇਂ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਨਿਰਭੈ ਸਿੰਘ ਤਲਵੰਡੀ, ਸਰਵਿੰਦਰ ਸਿੰਘ ਸੁਧਾਰ, ਅਮਰਜੀਤ ਸਿੰਘ ਖੰਜਰਵਾਲ, ਮਲਕੀਤ ਸਿੰਘ ਤਲਵੰਡੀ, ਗੁਰਚਰਨ ਸਿੰਘ ਤਲਵੰਡੀ, ਗੁਰਪਾਲ ਸਿੰਘ, ਕਰਨੈਲ ਸਿੰਘ ਅਤੇ ਜਥੇਦਾਰ ਗੁਰਮੇਲ ਸਿੰਘ ਹੋਰ ਮੌਜੂਦ ਰਹੇ। ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਜਸਦੇਵ ਸਿੰਘ ਲਲਤੋਂ ਨੇ ਦੱਸਿਆ ਕਿ ਨਸ਼ਾ ਵਿਰੋਧੀ ਲਹਿਰ ਦੇ ਆਗੂ ਪਰਵਿੰਦਰ ਸਿੰਘ ਝੋਟਾ ਸਬੰਧੀ ਬਣੀ ਇਨਸਾਫ਼ ਕਮੇਟੀ ਮਾਨਸਾ ਵੱਲੋਂ 23 ਦਿਨ ਲੰਮਾ ਸਾਂਝਾ ਘੋਲ ਸਫ਼ਲਤਾ ਨਾਲ ਲੜਨ, 27 ਅਕਤੂਬਰ ਤੋਂ ਸਿਰੇ ਦੇ ਵਹਿਸ਼ੀ ਪੁਲਿਸ ਤਸ਼ੱਦਦ, ਗ੍ਰਿਫਤਾਰੀਆਂ ਤੇ ਝੂਠੇ ਕੇਸਾਂ ਰੂਪੀ ਦਮਨ ਚੱਕਰ ਦਾ ਟਾਕਰਾ ਕਰਨ ਅਤੇ ਅੰਤ ਬਾਪੂ ਭੀਮ ਸਿੰਘ ’ਤੇ ਪਹਿਲਾਂ ਬਣਾਏ 3 ਕੇਸ ਤੇ ਅੰਦੋਲਨ ਦੌਰਾਨ ਬਣਾਏ ਕੁੱਲ ਝੂਠੇ ਕੇਸਾਂ ਦੀ ਬਿਨਾਂ ਸ਼ਰਤ ਵਾਪਸੀ ਦਰਜ ਕਰਵਾਉਣ, ਪੀੜਤ ਪਰਿਵਾਰ ਨੂੰ ਬਣਦੀ ਸਹਾਇਤਾ ਅਤੇ ਸਰਕਾਰੀ ਨੌਕਰੀ ਅਤੇ ਸ਼ਹੀਦੀ ਯਾਦਗਾਰਾਂ ਸਮੇਤ ਬਹੁਤ ਸਾਰੀਆਂ ਹੱਕੀ ਮੰਗਾਂ ਮੰਨਵਾਉਣ ਵਾਲਾ ਸਮਝੌਤਾ ਪੰਜਾਬ ਸਰਕਾਰ ਨਾਲ ਕਰਨਾ ਕਮੇਟੀ ਅਤੇ ਸਮੁੱਚੇ ਸੰਘਰਸ਼ਸ਼ੀਲ ਪੰਜਾਬੀਆਂ ਦੀ ਬਕਾਇਦਾ ਜਿੱਤ ਹੈ। ਲਲਤੋਂ ਨੇ ਦੱਸਿਆ ਕਿ ਸਾਡੀ ਜਥੇਬੰਦੀ ਇਨਸਾਫ਼ ਕਮੇਟੀ ਦੇ ਇਸ ਸਟੈਂਡ ਦੀ ਪੂਰਨ ਸ਼ਲਾਘਾ ਕੀਤੀ ਕਿ ਸੰਗੀਨ ਧਰਾਵਾਂ ਹੇਠ ਜੇਲੀਂ ਡੱਕੇ ਕੁੱਲ ਆਗੂਆਂ ਤੇ ਵਰਕਰਾਂ ਦੀ ਰਿਹਾਈ ਹੋ ਕੇ ਮੋਰਚੇ ’ਚ ਪੁੱਜਣ ਉਪਰੰਤ ਹੀ ਸ਼ਹੀਦ ਪਰਵਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਪੀ.ਜੀ.ਆਈ. ਤੋਂ ਕਰਵਾ ਕੇ ਅੰਤਿਮ ਸੰਸਕਾਰ ਮਾਨਸਾ ਵਿਖੇ ਕੀਤਾ ਜਾਵੇਗਾ, ਉਦੋਂ ਤੱਕ ਮਾਨਸਾ ਮੋਰਚਾ ਬਕਾਇਦਾ ਜਾਰੀ ਰਹੇਗਾ।