02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬੀਬੀ ਮਨਜੀਤ ਕੌਰ ਮਾਦਪੁਰ ਨੇ ਕੀਤੀ ਲੋੜਵੰਦ ਵਿਦਿਆਰਥੀਆਂ ਦੀ ਮਦਦ

ਸਮਰਾਲਾ, 1 ਅਕਤੂਬਰ (ਕੁਲਵਿੰਦਰ ਸਿੰਘ/ਗੋਪਾਲ ਸੋਫਤ)-ਕੈਨੇਡਾ ਵਿਚ ਰਹਿ ਰਹੇ ਬਲਾਲਾ, ਮਾਦਪੁਰ, ਚਹਿਲਾਂ ਦੇ ਪ੍ਰਾਇਮਰੀ ਸਕੂਲਾਂ ਤੋਂ ਸੇਵਾ ਮੁਕਤ ਅਧਿਆਪਕਾ ਬੀਬੀ ਮਨਜੀਤ ਕੌਰ ਵਲੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਦਪੁਰ ਦੇ ਲੋੜਵੰਦ ਵਿਦਿਆਰਥੀਆਂ ਦੀਆਂ ਫ਼ੀਸਾਂ ਦੇ ਬਕਾਏ ਹਿਤ ਅਤੇ ਉਨ੍ਹਾਂ ਦੇ ਪਤੀ ਸੇਵਾ ਮੁਕਤ ਅਧਿਆਪਕ ਰਘਬੀਰ ਸਿੰਘ ਸਿੱਧੂ (ਲੱਲ੍ਹ ਕਲਾਂ ਸਕੂਲ) ਨੇ 35,000 ਰੁਪਏ ਦੀ ਮਾਲੀ ਮਦਦ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਰਾਹੀਂ ਭੇਜੀ।

ਮਨਜੀਤ ਕੌਰ ਮਾਦਪੁਰ। ਡੀ. ਪੀ. ਐੱਸ. ਖੰਨਾ ਦੇ ਦੌਰੇ ਦੌਰਾਨ ਗਤੀਵਿਧੀਆਂ ਦਾ ਅਨੰਦ ਮਾਣਦੇ ਹੋਏ ਬੱਚੇ। ਤਸਵੀਰ : ਰਾਜਦੀਪ ਅਲਬੇਲਾ 02-10-2026
ਸਮਰਾਲਾ, 1 ਅਕਤੂਬਰ (ਕੁਲਵਿੰਦਰ ਸਿੰਘ/ਗੋਪਾਲ ਸੋਫਤ)-ਕੈਨੇਡਾ ਵਿਚ ਰਹਿ ਰਹੇ ਬਲਾਲਾ, ਮਾਦਪੁਰ, ਚਹਿਲਾਂ ਦੇ ਪ੍ਰਾਇਮਰੀ ਸਕੂਲਾਂ ਤੋਂ ਸੇਵਾ ਮੁਕਤ ਅਧਿਆਪਕਾ ਬੀਬੀ ਮਨਜੀਤ ਕੌਰ ਵਲੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਦਪੁਰ ਦੇ ਲੋੜਵੰਦ ਵਿਦਿਆਰਥੀਆਂ ਦੀਆਂ ਫ਼ੀਸਾਂ ਦੇ ਬਕਾਏ ਹਿਤ ਅਤੇ ਉਨ੍ਹਾਂ ਦੇ ਪਤੀ ਸੇਵਾ ਮੁਕਤ ਅਧਿਆਪਕ ਰਘਬੀਰ ਸਿੰਘ ਸਿੱਧੂ (ਲੱਲ੍ਹ ਕਲਾਂ ਸਕੂਲ) ਨੇ 35,000 ਰੁਪਏ ਦੀ ਮਾਲੀ ਮਦਦ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਰਾਹੀਂ ਭੇਜੀ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ, ਕਮੇਟੀ ਮੈਂਬਰਾਂ, ਪ੍ਰਿੰਸੀਪਲ ਗੁਰਜੀਤ ਕੌਰ ਅਤੇ ਸਟਾਫ਼ ਨੇ ਮਨਜੀਤ ਕੌਰ ਮਾਦਪੁਰ ਅਤੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਅਤੇ ਬੇਨਤੀ ਕੀਤੀ ਹੈ ਕਿ ਬੀਬੀ ਮਨਜੀਤ ਕੌਰ ਆਪਣੇ ਪਿੰਡ ਦੇ 1953 ਤੋਂ ਚੱਲ ਰਹੇ ਇਸ ਸਕੂਲ ਲਈ ਅੱਗੋਂ ਵੀ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਸਕੂਲ ਦਾ ਪ੍ਰਬੰਧ ਸਰਕਾਰ ਨੂੰ ਸੌਂਪਣ ਲਈ ਪੜਤਾਲੀਆ ਅਫ਼ਸਰ ਪ੍ਰਿੰਸੀਪਲ ਨਰਿੰਦਰ ਵਰਮਾ ਵਲੋਂ ਰੱਖੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਉਪਰੰਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਲੁਧਿਆਣਾ ਵਲੋਂ ਇਹ ਫਾਈਲ ਡੀ. ਪੀ. ਆਈ. (ਸੈਕੰ.) ਨੂੰ ਮੁਹਾਲੀ ਭੇਜੀ ਜਾ ਚੁੱਕੀ ਹੈ।
ਪਿਛਲੀ ਖ਼ਬਰ ਕਸਬਾ ਸਿੱਧਵਾਂ ਬੇਟ ਦੇ ਕਿਸ਼ਂਪੁਰਾ ਚੌਂਕ ਵਿਚ ਸਥਿਤ ਰੇਡੀਮੇਡ ਦੁਕਾਨ ’ਚ ਚੋਰੀ ਕਰਨ ਵਾਲੇ 2 ਚੋਰਾਂ ਦੀ ਹੋਈ ਪਹਿਚਾਣ ਦੁਕ... ਅਗਲੀ ਖ਼ਬਰ ਗੁੱਡਅਰਥ ਸਿਆੜ ਸਕੂਲ ਖਿਡਾਰੀ ਨੇ ਰਾਜ ਪੱਧਰੀ ਬਾਕਸਿੰਗ ’ਚ ਚਾਂਦੀ ਦਾ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।