30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਵਲੋਂ ਹਲਕਾ ਜਗਰਾਉਂ ਦੇ ਕਾਂਗਰਸੀਆਂ ਨਾਲ ਮੀਟਿੰਗ

ਜਗਰਾਉਂ, 29 ਸਤੰਬਰ (ਗੁਰਦੀਪ ਸਿੰਘ ਮਲਕ)-ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰਾ ਡਾਲਵੀ ਵਲੋਂ ਜਗਰਾਉਂ ਕਾਂਗਰਸ ਦੇ ਵੱਖ ਵੱਖ ਬਲਾਕਾਂ ਦੇ ਕਾਂਗਰਸੀਆਂ ਨਾਲ ਲੰਬੀਆਂ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗ ਤੋਂ ਬਾਅਦ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਭਾਰਤੀ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ।

ਅਜੀਤ ਡੈਸਕ 30-09-2026
ਜਗਰਾਉਂ, 29 ਸਤੰਬਰ (ਗੁਰਦੀਪ ਸਿੰਘ ਮਲਕ)-ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰਾ ਡਾਲਵੀ ਵਲੋਂ ਜਗਰਾਉਂ ਕਾਂਗਰਸ ਦੇ ਵੱਖ ਵੱਖ ਬਲਾਕਾਂ ਦੇ ਕਾਂਗਰਸੀਆਂ ਨਾਲ ਲੰਬੀਆਂ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗ ਤੋਂ ਬਾਅਦ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਭਾਰਤੀ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ। ਇਸ ਸੰਬੰਧੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਹਲਕਾ ਇੰਚਾਰਜ ਜਗਤਾਰ ਸਿੰਘ ਹਿੱਸੋਵਾਲ ਦੀ ਹਾਜ਼ਰੀ ਵਿਚ ਬਲਾਕ ਜਗਰਾਉਂ ਸ਼ਹਿਰੀ ਤੇ ਬਲਾਕ ਦਿਹਾਤੀ ਦੇ ਵੱਖ-ਵੱਖ ਵਿੰਗਾਂ ਦੇ ਆਗੂਆਂ ਤੋਂ ਰਵਿੰਦਰਾ ਡਾਲਵੀ ਵਲੋਂ ਜਗਰਾਉਂ ਹਲਕੇ ਵਿਚ ਕਾਂਗਰਸ ਦੀ ਸਥਿਤੀ ਤੇ ਉਨ੍ਹਾਂ ਵਲੋਂ ਤਿਆਰ ਕੀਤੇ ਸੰਗਠਨਾਂ ਦਾ ਵੇਰਵਾ ਮੰਗਿਆ। ਕਾਂਗਰਸ ਇੰਚਾਰਜ ਡਾਲਵੀ ਨੇ ਜਗਰਾਉਂ ਕਾਂਗਰਸ ਦੀ ਚੰਗੀ ਕਲਾਸ ਲਾਈ ਤੇ ਨਸੀਹਤਾਂ ਦਿੰਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਲਈ ਕਿਹਾ। ਉਨ੍ਹਾਂ ਹਲਕੇ ’ਚ ਮਹਿਲਾ ਕਾਂਗਰਸ, ਕਾਂਗਰਸ ਸੇਵਾ ਦਲ, ਕਾਂਗਰਸ ਐੱਸ. ਸੀ. ਵਿੰਗ, ਕਾਂਗਰਸ ਬੀ. ਸੀ. ਵਿੰਗ ਸਮੇਤ ਬੂਥ ਪੱਧਰ ’ਤੇ ਕਮੇਟੀਆਂ ਤਿਆਰ ਕਰਨ ਲਈ ਕਿਹਾ। ਇਸ ਮੌਕੇ ਕਈ ਕਾਂਗਰਸੀ ਆਗੂਆਂ ਨੇ ਜਗਰਾਉਂ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਦੀ ਧੜੇਬੰਦੀ ਤੇ ਕਾਂਗਰਸ ਦੀ ਟਿਕਟ ਦੇ ਦਾਅਵੇਦਾਰਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਾਂਗਰਸ ਵਰਕਰ ਕਿਸ ਦਾ ਸਾਥ ਦੇਣ। ਇਸ ਨੂੰ ਹਾਈਕਮਾਨ ਨੂੰ ਸਪੱਸ਼ਟ ਕਰ ਦੇਣਾ ਚਾਹੀਦਾ ਹੈ। ਇਕ ਕਾਂਗਰਸੀ ਨੇ ਇਥੋਂ ਤੱਕ ਵੀ ਆਖ ਦਿੱਤਾ ਕਿ ਜਗਰਾਉਂ ਵਿਧਾਨ ਸਭਾ ਹਲਕੇ ’ਚ ਕੁਝ ਦਿਨ ਤੋਂ ਇਕ ਬੰਦਾ ਆਪਣੇ ਆਪ ਨੂੰ ਕਾਂਗਰਸ ਦਾ ਸੰਭਾਵੀ ਉਮੀਦਵਾਰ ਉਹ ਪੇਸ਼ ਕਰ ਰਿਹਾ, ਜੋ ਕਿ ਕਾਂਗਰਸ ਦਾ ਮੁੱਢਲਾ ਮੈਂਬਰ ਵੀ ਨਹੀਂ ਹੈ ਪਰ ਉਹ ਕਾਂਗਰਸ (ਬਾਕੀ ਸਫ਼ਾ 6 ’ਤੇ)
ਪਿਛਲੀ ਖ਼ਬਰ ਸੂਬੇ ਨੂੰ ਨਸ਼ਾ ਮੁਕਤ ਬਣਾਉਣਾ ਹੀ ਭਾਜਪਾ ਦਾ ਮੁੱਖ ਏਜੰਡਾ- ਰਵਨੀਤ ਬਿੱਟੂ ਅਗਲੀ ਖ਼ਬਰ ਜਗਰਾਉਂ ’ਚ ਕਾਂਗਰਸੀਆਂ ਵਲੋਂ ਪੁਤਲਾ ਫੂਕਣ ਕਰਕੇ ਲੱਗੇ ਜਾਮ ਕਾਰਨ ਲੋਕ ਹੋਏ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।