11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

IPL 2027 ਤੋਂ ਪਹਿਲਾਂ ਹਾਰਦਿਕ ਪੰਡਯਾ ਪੰਜਾਬ ਕਿੰਗਜ਼ ਤੇ ਅਰਸ਼ਦੀਪ ਮੁੰਬਈ ਇੰਡੀਅਨਜ਼ ਵਿਚ ਹੋਣਗੇ ਸ਼ਾਮਿਲ

ਮੁੰਬਈ, 11 ਨਵੰਬਰ- ਆਈ.ਪੀ.ਐਲ. 2027 ਸੀਜ਼ਨ ਤੋਂ ਪਹਿਲਾਂ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਮੁੰਬਈ ਇੰਡੀਅਨਜ਼ ਛੱਡ ਕੇ ਪੰਜਾਬ ਕਿੰਗਜ਼ ਵਿਚ ਸ਼ਾਮਿਲ ਹੋ ਗਏ ਹਨ। ਇਹ ਫ਼ੈਸਲਾ ਇਕ ਵੱਡੇ ਲੈਣ-ਦੇਣ (ਟਰੇਡ) ਤਹਿਤ ਹੋਇਆ ਹੈ।

ਅਜੀਤ ਡੈਸਕ 11-11-2026

ਮੁੰਬਈ, 11 ਨਵੰਬਰ- ਆਈ.ਪੀ.ਐਲ. 2027 ਸੀਜ਼ਨ ਤੋਂ ਪਹਿਲਾਂ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਮੁੰਬਈ ਇੰਡੀਅਨਜ਼ ਛੱਡ ਕੇ ਪੰਜਾਬ ਕਿੰਗਜ਼ ਵਿਚ ਸ਼ਾਮਿਲ ਹੋ ਗਏ ਹਨ। ਇਹ ਫ਼ੈਸਲਾ ਇਕ ਵੱਡੇ ਲੈਣ-ਦੇਣ (ਟਰੇਡ) ਤਹਿਤ ਹੋਇਆ ਹੈ। ਇਸ ਤਹਿਤ ਹਾਰਦਿਕ ਪੰਡਯਾ ਪੰਜਾਬ ਕਿੰਗਜ਼ ਵਿਚ ਸ਼ਾਮਿਲ ਹੋਣਗੇ, ਜਦਕਿ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵਿਚ ਚਲੇ ਜਾਣਗੇ। ਆਈ.ਪੀ.ਐਲ. ਵਲੋਂ ਜਾਰੀ ਬਿਆਨ ਅਨੁਸਾਰ ਹਾਰਦਿਕ ਦੀ ਫੀਸ ₹16.35 ਕਰੋੜ ਤੋਂ ਵੱਧ ਕੇ ₹18 ਕਰੋੜ ਹੋ ਗਈ ਹੈ। ਅਰਸ਼ਦੀਪ ਆਪਣੀ ਮੌਜੂਦਾ ਫੀਸ ₹18 ਕਰੋੜ 'ਤੇ ਮੁੰਬਈ ਵਿਚ ਸ਼ਾਮਿਲ ਹੋਇਆ ਹੈ।

ਹਾਰਦਿਕ ਨੇ 2015 ਤੋਂ 2021 ਤੱਕ ਲਗਾਤਾਰ ਸੱਤ ਸੀਜ਼ਨ ਅਤੇ 2024 ਤੋਂ 2026 ਤੱਕ ਤਿੰਨ ਸੀਜ਼ਨ ਮੁੰਬਈ ਲਈ ਖੇਡੇ। ਇਸ ਸਮੇਂ ਦੌਰਾਨ, ਉਹ 2022 ਅਤੇ 2023 ਵਿਚ ਗੁਜਰਾਤ ਟਾਈਟਨਸ ਦਾ ਹਿੱਸਾ ਸੀ। ਹਾਰਦਿਕ ਖੁਦ ਆਈ.ਪੀ.ਐਲ. 2026 ਤੋਂ ਬਾਅਦ ਮੁੰਬਈ ਟੀਮ ਛੱਡਣਾ ਚਾਹੁੰਦਾ ਸੀ।

ਪਿਛਲੀ ਖ਼ਬਰ ਰੰਜਿਸ਼ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ ਅਗਲੀ ਖ਼ਬਰ 34 ਸਾਲ ਪੁਰਾਣੇ ਅਮਰੀਕ ਸਿੰਘ ਸਕਰੀ ਲਾਪਤਾ ਮਾਮਲੇ ਦਾ ਸੀ.ਬੀ.ਆਈ. ਅਦਾਲਤ ਵਲੋਂ ਐਸ.ਐਸ.ਪੀ. ਦੋਸ਼ੀ ਕਰਾਰ