11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਏਅਰ ਇੰਡੀਆ ਦੀ ਉਡਾਣ ਨੂੰ ਮਿਲੀ ਹਾਈਜੈਕ ਕਰਨ ਦੀ ਧਮਕੀ

ਕੋਲਕਾਤਾ, 11 ਨਵੰਬਰ- ਅੱਜ ਸਵੇਰੇ ਏਅਰ ਇੰਡੀਆ ਕੋਲਕਾਤਾ-ਮੁੰਬਈ ਉਡਾਣ ਦੇ ਟਾਇਲਟ ਵਿਚੋਂ ਇਕ ਹਾਈਜੈਕਿੰਗ ਧਮਕੀ ਵਾਲਾ ਨੋਟ ਮਿਲਿਆ। ਇਸ ਵਿਚ ਕਿਹਾ ਗਿਆ ਸੀ ਕਿ ਜਹਾਜ਼ ਨੂੰ ਸਵੇਰੇ 11:10 ਵਜੇ ਹਾਈਜੈਕ ਕਰ ਲਿਆ ਜਾਵੇਗਾ।

ਅਜੀਤ ਡੈਸਕ 11-11-2026

ਕੋਲਕਾਤਾ, 11 ਨਵੰਬਰ- ਅੱਜ ਸਵੇਰੇ ਏਅਰ ਇੰਡੀਆ ਕੋਲਕਾਤਾ-ਮੁੰਬਈ ਉਡਾਣ ਦੇ ਟਾਇਲਟ ਵਿਚੋਂ ਇਕ ਹਾਈਜੈਕਿੰਗ ਧਮਕੀ ਵਾਲਾ ਨੋਟ ਮਿਲਿਆ। ਇਸ ਵਿਚ ਕਿਹਾ ਗਿਆ ਸੀ ਕਿ ਜਹਾਜ਼ ਨੂੰ ਸਵੇਰੇ 11:10 ਵਜੇ ਹਾਈਜੈਕ ਕਰ ਲਿਆ ਜਾਵੇਗਾ। ਪਾਇਲਟ ਨੇ ਤੁਰੰਤ ਏ.ਟੀ.ਸੀ. ਨੂੰ ਸੂਚਿਤ ਕੀਤਾ। ਫਿਰ ਜਹਾਜ਼ ਨੂੰ ਕੋਲਕਾਤਾ ਹਵਾਈ ਅੱਡੇ 'ਤੇ ਆਈਸੋਲੇਸ਼ਨ ਬੇਅ ਵੱਲ ਮੋੜ ਦਿੱਤਾ ਗਿਆ ਅਤੇ ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਉਡਾਣ ਕੋਲਕਾਤਾ ਤੋਂ ਮੁੰਬਈ ਜਾ ਰਹੀ ਸੀ। ਜਦੋਂ ਨੋਟ ਮਿਲਿਆ ਤਾਂ ਚਾਲਕ ਦਲ ਦੇ ਪੰਜ ਮੈਂਬਰ ਅਤੇ 93 ਯਾਤਰੀ ਜਹਾਜ਼ ਵਿਚ ਸਵਾਰ ਸਨ। ਨੋਟ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਸੁਚੇਤ ਕਰ ਦਿੱਤਾ ਗਿਆ। ਬੁੱਧਵਾਰ ਨੂੰ ਏਅਰ ਇੰਡੀਆ ਏਅਰਬੱਸ ਏ320ਨਿਓ ਕੋਲਕਾਤਾ ਹਵਾਈ ਅੱਡੇ ਤੋਂ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ ਜਦੋਂ ਚਾਲਕ ਦਲ ਨੂੰ ਨੋਟ ਮਿਲਿਆ। ਹਵਾਈ ਅੱਡੇ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ ਤੇ ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। 

ਪਿਛਲੀ ਖ਼ਬਰ ਅਜਨਾਲਾ ਵਿਖੇ ਬੀਬੀ ਹਰਸਿਮਰਤ ਕੌਰ ਬਾਦਲ ਦੀ ‘ਮਾਵਾਂ-ਧੀਆਂ ਲਲਕਾਰ ਰੈਲੀ’ ਸ਼ੁਰੂ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਭਾਈ ਜਗਜੀਤ ਸਿੰਘ ਬਬੀਹਾ ਅਤੇ ਭਾਈ ਕੁਲਵਿੰਦਰ ਸਿੰਘ ਖਰੜ ’ਤੇ ਸੰਗਤ ’ਚ ਕੀਰਤਨ ਕਰਨ ਤੋਂ ਇਕ...