ਸਰਕਾਰੀ ਸਹਾਇਤਾ ਤੋਂ ਸੱਖਣਾ ਇਤਿਹਾਸਕ ਪਿੰਡ ਅੱਚਰਵਾਲ
ਰਾਏਕੋਟ, 10 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਰਾਏਕੋਟ ਵਿਧਾਨ ਸਭਾ ਹਲਕੇ ਦਾ ਇਤਿਹਾਸਕ ਪਿੰਡ ਅੱਚਰਵਾਲ ਸਰਕਾਰੀ ਦਇਆ ਤੋਂ ਸੱਖਣਾ ਚੱਲਿਆ ਆ ਰਿਹਾ ਹੈ। ਆਮ ਆਦਮੀ ਪਾਰਟੀ ਸਰਕਾਰ ਦੇ ਪੰਜ ਸਾਲ ਲੰਘ ਚੱਲੇ ਹਨ, ਪਰ ਹਲਕਾ ਵਿਧਾਇਕ ਲਈ ਇਸ ਚਰਚਿਤ ਪਿੰਡ ਦਾ ਕੋਈ ਅਰਥ ਨਹੀਂ ਹੈ, ਜਿਸ ਪਿੰਡ ਵਿਚ 6 ਗ਼ਦਰੀ ਯੋਧੇ, 2 ਕੂਕਾ ਲਹਿਰ ਦੇ ਸੰਗਰਾਮੀਏ ਜਨਮੇ ਅਤੇ ਅੰਗਰੇਜ਼ੀ ਸਾਮਰਾਜ ਨਾਲ ਟੱਕਰ ਲੈਂਦਿਆਂ ਕੁਰਬਾਨੀਆਂ ਦਿੱਤੀਆਂ, ਉਸ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮਾਸੂਮਾਂ ਨੂੰ ਸਕੂਲ ਦੀ ਅਧੂਰੀ ਇਮਾਰਤ ਕਾਰਨ ਆਂਗਣਵਾੜੀ ਸੈਂਟਰ ਦੇ ਕਮਰਿਆਂ ਵਿਚ ਪੜ੍ਹਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਤ
ਤਾਰਾ ਸਿੰਘ ਅੱਚਰਵਾਲ
11-11-2026
ਰਾਏਕੋਟ, 10 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਰਾਏਕੋਟ ਵਿਧਾਨ ਸਭਾ ਹਲਕੇ ਦਾ ਇਤਿਹਾਸਕ ਪਿੰਡ ਅੱਚਰਵਾਲ ਸਰਕਾਰੀ ਦਇਆ ਤੋਂ ਸੱਖਣਾ ਚੱਲਿਆ ਆ ਰਿਹਾ ਹੈ।ਆਮ ਆਦਮੀ ਪਾਰਟੀ ਸਰਕਾਰ ਦੇ ਪੰਜ ਸਾਲ ਲੰਘ ਚੱਲੇ ਹਨ, ਪਰ ਹਲਕਾ ਵਿਧਾਇਕ ਲਈ ਇਸ ਚਰਚਿਤ ਪਿੰਡ ਦਾ ਕੋਈ ਅਰਥ ਨਹੀਂ ਹੈ, ਜਿਸ ਪਿੰਡ ਵਿਚ 6 ਗ਼ਦਰੀ ਯੋਧੇ, 2 ਕੂਕਾ ਲਹਿਰ ਦੇ ਸੰਗਰਾਮੀਏ ਜਨਮੇ ਅਤੇ ਅੰਗਰੇਜ਼ੀ ਸਾਮਰਾਜ ਨਾਲ ਟੱਕਰ ਲੈਂਦਿਆਂ ਕੁਰਬਾਨੀਆਂ ਦਿੱਤੀਆਂ, ਉਸ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮਾਸੂਮਾਂ ਨੂੰ ਸਕੂਲ ਦੀ ਅਧੂਰੀ ਇਮਾਰਤ ਕਾਰਨ ਆਂਗਣਵਾੜੀ ਸੈਂਟਰ ਦੇ ਕਮਰਿਆਂ ਵਿਚ ਪੜ੍ਹਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਬੱਚਿਆਂ ਦੇ ਖੇਡ ਮੈਦਾਨ ’ਚ ਗੰਦਗੀ ਅਤੇ ਮਲਬੇ ਨੇ ਕਬਜ਼ਾ ਜਮਾਇਆ ਹੋਇਆ ਹੈ।ਫਿਰਕੂਵਾਦ ਖਿਲਾਫ਼ ਜਾਨ ਕੁਰਬਾਨ ਕਰਨ ਵਾਲੇ ਪਿੰਡ ਦੇ ਸਰਪੰਚ ਅਮਰ ਸਿੰਘ ਅੱਚਰਵਾਲ ਵੇਲੇ ਇਹ ਪਿੰਡ ਇਲਾਕੇ ਦਾ ਇਕ ਬਿਹਤਰੀਨ ਪਿੰਡ ਗਿਣਿਆਂ ਜਾਂਦਾ ਸੀ, ਅਗਾਂਹਵਧੂ ਲੋਕਾਂ ਦੇ ਇਸ ਪਿੰਡ ਵਿਚ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਸਾਰੀ ਆਮਦਨ ਬੀ.ਡੀ.ਪੀ.ਓ. ਦਫ਼ਤਰ ਵਲੋਂ ਲਈ ਜਾਂਦੀ ਹੈ, ਪਰ ਪਿੰਡ ਦੇ ਵਿਕਾਸ ਲਈ ਇਕ ਧੇਲਾ ਵੀ ਨਹੀਂ ਦਿੱਤਾ ਜਾਂਦਾ।ਪਿਛਲੇ ਪੰਜ ਸਾਲਾਂ ਦੌਰਾਨ ਇਕ ਵੀ ਪੈਸਾ ਪਿੰਡ ਦੇ ਵਿਕਾਸ ਲਈ ਸਰਕਾਰ ਵਲੋਂ ਗ੍ਰਾਂਟ ਵਜੋਂ ਨਹੀਂ ਦਿੱਤਾ ਗਿਆ, ਜਦਕਿ ਪਿੰਡ ਦੇ ਪ੍ਰਵਾਸੀ ਭਾਰਤੀਆਂ ਨੇ ਪਿਛਲੇ ਅਰਸੇ ਵਿਚ 9 ਲੱਖ ਰੁਪਏ ਦੀ ਸਹਾਇਤਾ ਪਿੰਡ ਦੇ ਖੇਡ ਮੈਦਾਨ ਦੀ ਨੁਹਾਰ ਬਦਲਣ ਲਈ ਭੇਜੀ ਹੈ, ਪਰ ਸਰਕਾਰ ਦੇ ਖਾਤੇ ਵਿਚ ਇਸ ਪਿੰਡ ਦਾ ਨਾਮ ਸ਼ਾਇਦ ਇਸ ਲਈ ਨਹੀਂ ਬੋਲਦਾ, ਕਿਉਂਕਿ ਇਹ ਪਿੰਡ ਕਿਸਾਨ ਲਹਿਰ ਦਾ ਗੜ੍ਹ ਮੰਨਿਆ ਜਾਂਦਾ ਹੈ। ਕਾਮਰੇਡਾਂ ਦੇ ਪਿੰਡ ਵਜੋਂ ਜਾਣੇ ਜਾਣ ਕਾਰਨ ਇਸ ਪਿੰਡ ਨਾਲ ਮਤਰੇਇਆਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਸਹਾਇਕ ਸਕੱਤਰ ਤਾਰਾ ਸਿੰਘ ਅੱਚਰਵਾਲ ਅਤੇ ਸਮੂਹ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਪਿੰਡ ਦੇ ਵਿਕਾਸ ਲਈ ਯੋਗ ਸਹਾਇਤਾ ਰਾਸ਼ੀ ਜਾਰੀ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ।